ਅਦਾਕਾਰ ਮੁਕੇਸ਼ ਖੰਨਾ ਦੀ ਭੈਣ ਦਾ ਦਿਹਾਂਤ, ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਜਾਣਕਾਰੀ

ਅਦਾਕਾਰ ਮੁਕੇਸ਼ ਖੰਨਾ ਦੀ ਭੈਣ ਦਾ ਦਿਹਾਂਤ ਹੋ ਗਿਆ ਹੈ । ਜਿਸ ਦੀ ਜਾਣਕਾਰੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਮੁਕੇਸ਼ ਖੰਨਾ ਨੇ ਲਿਖਿਆ ਕਿ ‘ 'ਕੱਲ੍ਹ ਮੈਂ ਆਪਣੀ ਮੌਤ ਦੀ ਝੂਠੀ ਖ਼ਬਰ ਦੀ ਸੱਚਾਈ ਦੱਸਣ ਲਈ ਸੰਘਰਸ਼ ਕੀਤਾ। ਪਰ ਮੈਨੂੰ ਨਹੀਂ ਪਤਾ ਸੀ ਕਿ ਇਕ ਭਿਆਨਕ ਸੱਚ ਮੇਰੇ ਨੇੜੇ ਘੁੰਮ ਰਿਹਾ ਸੀ। ਅੱਜ ਮੇਰੀ ਇਕਲੌਤੀ ਵੱਡੀ ਭੈਣ ਕਮਲ ਕਪੂਰ ਦੀ ਦਿੱਲੀ ਵਿਚ ਮੌਤ ਹੋ ਗਈ ਹੈ, ਉਸਦੀ ਮੌਤ ਨੇ ਮੈਨੂੰ ਬਹੁਤ ਦੁੱਖ ਦਿੱਤਾ ਹੈ।
image from Mukesh Khanna's instagram
ਹੋਰ ਪੜ੍ਹੋ : ਅੱਜ ਹੈ ਪੰਜਾਬੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦਾ ਜਨਮ ਦਿਨ, ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਮਨਵਾਇਆ ਅਦਾਕਾਰੀ ਦਾ ਲੋਹਾ
image from Mukesh Khanna's instagram
ਕੋਵਿਡ ਨੂੰ 12 ਦਿਨ ਹਰਾਉਣ ਤੋਂ ਬਾਅਦ ਉਹ ਲੰਗਜ਼ ਕੰਜੈਸਚਨ ਤੋਂ ਹਾਰ ਗਈ। ਪਤਾ ਨਹੀਂ ਉਪਰ ਵਾਲਾ ਕੀ ਹਿਸਾਬ ਕਿਤਾਬ ਕਰ ਰਿਹਾ ਹੈ। ਸੱਚਮੁੱਚ, ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਹਿੱਲ ਗਿਆ ਹਾਂ'।
image from Mukesh Khanna's instagram
ਦੱਸ ਦਈਏ ਕਿ ਮੁਕੇਸ਼ ਖੰਨਾ ਦੀ ਭੈਣ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ, ਜਿਸ ਤੋਂ ਬਾਅਦ ਉਸ ਨੇ ਕੋਰੋਨਾ ਨੂੰ ਤਾਂ ਹਰਾ ਦਿੱਤਾ, ਪਰ ਕੁਝ ਹੋਰ ਸਿਹਤ ਪ੍ਰੇਸ਼ਾਨੀ ਦੇ ਚੱਲਦੇ ਉਸ ਦਾ ਦਿਹਾਂਤ ਹੋ ਗਿਆ।
View this post on Instagram
ਬੀਤੇ ਦਿਨ ਮੁਕੇਸ਼ ਖੰਨਾ ਦੇ ਦਿਹਾਂਤ ਦੀ ਅਫਵਾਹ ਵੀ ਉੱਡੀ ਸੀ ਜਿਸ ਤੋਂ ਬਾਅਦ ਅਦਾਕਾਰ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ ਸੀ ਕਿ ਉਹ ਬਿਲਕੁਲ ਤੰਦਰੁਸਤ ਹਨ ।