90 ਦੇ ਦਹਾਕੇ 'ਚ ਇੱਕ ਮਸ਼ਹੂਰ ਟੀਵੀ ਸੀਰੀਅਲ ਆਉਂਦਾ ਸੀ 'ਸ਼ਕਤੀਮਾਨ' ਇਹ ਟੀਵੀ ਸੀਰੀਅਲ ਏਨਾ ਕੁ ਮਕਬੂਲ ਹੋਇਆ ਸੀ ਕਿ ਬੱਚਿਆਂ ਦੀ ਪਹਿਲੀ ਪਸੰਦ ਬਣ ਗਿਆ ਸੀ । ਪਰ ਕੁਝ ਕਾਰਨਾਂ ਕਰਕੇ ਇਸ ਸੀਰੀਅਲ ਨੂੰ ਬੰਦ ਕਰ ਦਿੱਤਾ ਗਿਆ ਸੀ । ਉਸ ਸਮੇਂ ਇਹ ਅਫਵਾਹਾਂ ਵੀ ਫੈਲੀਆਂ ਕਿ ਬੱਚਿਆਂ ਕਾਰਨ ਇਸ ਸੀਰੀਅਲ ਨੂੰ ਬੰਦ ਕੀਤਾ ਗਿਆ ਹੈ ।
ਹੋਰ ਵੇਖੋ :ਅੰਮ੍ਰਿਤਸਰ ਦੇ ਰਹਿਣ ਵਾਲੇ ਇਸ ਸਰਦਾਰ ਦਾ ਚੱਲਦਾ ਸੀ ਬਾਲੀਵੁੱਡ ‘ਚ ਸਿੱਕਾ, ਅੱਜ ਢੋਅ ਰਿਹਾ ਹੈ ਗੁੰਮਨਾਮੀ ਦਾ ਹਨੇਰਾ
ਪਰ ਹੁਣ ਮੁਕੇਸ਼ ਖੰਨਾ ਨੇ ਇਸ ਸੀਰੀਅਲ ਬਾਰੇ ਖੁੱਲ ਕੇ ਗੱਲਬਾਤ ਕੀਤੀ ਹੇ । ਮੀਡੀਆ ਰਿਪੋਰਟਾਂ ਮੁਤਾਬਿਕ ਮੁਕੇਸ਼ ਖੰਨਾ ਜਲਦ ਹੀ ਇਸ ਦਾ ਦੂਜਾ ਸੀਜ਼ਨ ਲੈ ਕੇ ਆ ਸਕਦੇ ਹਨ । ਦੂਰਦਰਸ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਇਸ ਸ਼ੋਅ ਨੂੰ ਪਹਿਲਾਂ ਸ਼ਨੀਵਾਰ ਸਵੇਰੇ ਤੇ ਮੰਗਲਵਾਰ ਸ਼ਾਮ ਨੂੰ ਪ੍ਰਸਾਰਿਤ ਕੀਤਾ ਜਾਂਦਾ ਸੀ । ਉਸ ਸਮੇਂ ਸ਼ੋਅ ਲਈ ਦੂਰਦਰਸ਼ਨ ਨੂੰ ਤਿੰਨ ਲੱਖ ਤੋਂ ਜ਼ਿਆਦਾ ਦੀ ਰਕਮ ਦੇਣੀ ਪੈਂਦੀ ਸੀ ਅਤੇ ਜ਼ਿਆਦਾਤਰ ਸ਼ੋਅ ਸਪੋਂਸਰ ਹੁੰਦੇ ਸਨ ਅਤੇ ਇਨ੍ਹਾਂ ਇਸ਼ਤਿਹਾਰਾਂ ਤੋਂ ਹੀ ਉਨ੍ਹਾਂ ਨੂੰ ਕਮਾਈ ਹੁੰਦੀ ਸੀ ।
https://www.youtube.com/watch?v=rY9cyA_HOAI
ਕਰੀਬ 100-150 ਦੇ ਕਰੀਬ ਐਪੀਸੋਡ ਇਸ ਤਰ੍ਹਾਂ ਹੀ ਚਲਾਏ । ਇਸ ਤੋਂ ਬਾਅਦ ਦੂਰਦਰਸ਼ਨ ਵੱਲੋਂ ਕਿਹਾ ਗਿਆ ਕਿ ਇਸ ਸ਼ੋਅ ਏਨਾ ਹਰਮਨ ਪਿਆਰਾ ਹੈ । ਅਜਿਹੇ 'ਚ ਇਸ ਸੀਰੀਅਲ ਨੂੰ ਐਤਵਾਰ ਨੂੰ ਪ੍ਰਸਾਰਿਤ ਕਰਨਾ ਚਾਹੀਦਾ ਹੈ ਇਸ ਦਿਨ ਬੱਚਿਆਂ ਨੂੰ ਛੁੱਟੀ ਵੀ ਹੁੰਦੀ ਹੈ ।
ਜਿਸ ਕਾਰਨ ਐਤਵਾਰ ਨੂੰ ਪ੍ਰਸਾਰਿਤ ਹੋਣ ਕਾਰਨ ਸੱਤ ਲੱਖ ਤੋਂ ਵੀ ਜ਼ਿਆਦਾ ਦੀ ਰਕਮ ਉਨ੍ਹਾਂ ਨੂੰ ਦੇਣੀ ਪਈ ਅਤੇ ਇਸ ਤੋਂ ਅਗਲੇ ਸਾਲ ਜਦੋਂ ਇੱਕ ਸੌ ਚਾਰ ਐਪੀਸੋਡ ਹੋਏ ਤਾਂ ਦਸ ਲੱਖ ਤੋਂ ਵੀ ਜ਼ਿਆਦਾ ਦੀ ਰਕਮ ਮੈਨੂੰ ਦੇਣੀ ਪਈ ਅਤੇ ਜਿਉਂ ਹੀ ਇੱਕ ਸੌ ਚਾਰ ਐਪੀਸੋਡ ਹੁੰਦੇ ਤਾਂ ਫੀਸ ਡੇਢ ਗੁਣਾ ਵਧ ਜਾਂਦੀ ਸੀ । ਇਸੇ ਦੌਰਾਨ ਮੈਨੂੰ ਪਤਾ ਲੱਗਿਆ ਕਿ ਉਹ ਫੀਸ 16 ਲੱਖ ਕਰਨ ਦੀ ਸੋਚ ਰਹੇ ਨੇ ਤਾਂ ਮੈਂ ਇਸ ਦਾ ਵਿਰੋਧ ਵੀ ਕੀਤਾ ਪਰ ਮੇਰੀ ਗੱਲ ਨਹੀਂ ਮੰਨੀ ਗਈ ਜਿਸ ਕਾਰਨ ਮੈਨੂੰ ਵੱਡਾ ਨੁਕਸਾਨ ਹੋ ਰਿਹਾ ਸੀ । ਜਿਸ ਕਾਰਨ ਇਸ ਸ਼ੋਅ ਨੂੰ ਮਜਬੂਰੀ 'ਚ ਬੰਦ ਕਰਨਾ ਪਿਆ ਸੀ ।