ਵਿਆਹ 'ਚ ਦਰਾਰ ਦੀਆਂ ਖਬਰਾਂ 'ਤੇ ਐਕਟਰ ਮੋਹਿਤ ਰੈਨਾ ਨੇ ਤੋੜੀ ਚੁੱਪੀ, ਦੱਸਿਆ ਕਿਉਂ ਇੰਸਟਾਗ੍ਰਾਮ ‘ਤੇ ਫਾਲੋ ਨਹੀਂ ਕਰਦੇ ਆਪਣੀ ਪਤਨੀ ਨੂੰ
Lajwinder kaur
December 20th 2022 07:40 PM --
Updated:
December 20th 2022 07:47 PM
Mohit Raina news: ਹਾਲ ਹੀ 'ਚ 'ਦੇਵੋਂ ਕੇ ਦੇਵ ਮਹਾਦੇਵ' ਫੇਮ ਅਭਿਨੇਤਾ ਮੋਹਿਤ ਰੈਨਾ ਬਾਰੇ ਖਬਰਾਂ ਆਈਆਂ ਸਨ ਕਿ ਉਹ ਤਲਾਕ ਲੈਣ ਵਾਲੇ ਹਨ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਮੋਹਿਤ ਦੇ ਇੰਸਟਾਗ੍ਰਾਮ ਪੇਜ ਤੋਂ ਗਾਇਬ ਹੋ ਗਈਆਂ ਸਨ, ਜਿਸ ਨਾਲ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਨ੍ਹਾਂ ਦੇ ਵਿਆਹੁਤਾ ਜੀਵਨ ਵਿੱਚ ਸਭ ਕੁਝ ਠੀਕ ਨਹੀਂ ਹੈ। ਹੁਣ ਮੋਹਿਤ ਨੇ ਇਸ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਉਨ੍ਹਾਂ ਇਨ੍ਹਾਂ ਖਬਰਾਂ ਨੂੰ ਮਹਿਜ਼ ਅਫਵਾਹਾਂ ਦੱਸਿਆ ਹੈ । ਉਸ ਨੇ ਇਹ ਵੀ ਦੱਸਿਆ ਕਿ ਉਹ ਆਪਣੀ ਪਤਨੀ ਅਦਿਤੀ ਸ਼ਰਮਾ ਨੂੰ ਸੋਸ਼ਲ ਮੀਡੀਆ 'ਤੇ ਫਾਲੋ ਕਿਉਂ ਨਹੀਂ ਕਰਦੇ ਹਨ।