ਅਦਾਕਾਰ ਮਾਨਵ ਵਿਜ ਨੇ ਵਿਆਹ ਦੀ ਵਰ੍ਹੇਗੰਢ ‘ਤੇ ਸਾਂਝਾ ਕੀਤਾ ਇਹ ਵੀਡੀਓ, ਪ੍ਰਸ਼ੰਸਕ ਦੇ ਰਹੇ ਵੈਡਿੰਗ ਐਨੀਵਰਸਿਰੀ ਦੀਆਂ ਵਧਾਈਆਂ
Shaminder
July 6th 2020 01:31 PM
ਅਦਾਕਾਰ ਮਾਨਵ ਵਿਜ ਨੇ ਆਪਣੀ ਵੈਡਿੰਗ ਐਨੀਵਰਸਿਰੀ ਮਨਾਈ । ਇਸ ਮੌਕੇ ਉਨ੍ਹਾਂ ਨੇ ਆਪਣਾ ਇੱਕ ਪੁਰਾਣਾ ਵੀਡੀਓ ਸਾਂਝਾ ਕੀਤਾ ਹੈ ਜੋ ਕਿ ਪਿਛਲੇ ਸਾਲ ਵਿਆਹ ਦੀ ਵਰੇ੍ਹਗੰਢ ‘ਤੇ ਉਨ੍ਹਾਂ ਨੇ ਬਣਾਇਆ ਸੀ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਮੇਰੀ ਵੈਡਿੰਗ ਐਨੀਵਰਸਿਰੀ ਦੇ ਅਖੀਰ ‘ਚ ਤੁਹਾਡੇ ਨਾਲ ਇਹ ਪੁਰਾਣਾ ਵੀਡੀਓ ਸਾਂਝਾ ਕਰ ਰਿਹਾ ਹੈ ਜਦੋਂ ਲਾਕਡਾਊਨ ਨਹੀਂ ਹੁੰਦਾ ਸੀ।ਇਸ ਭੂੰਡੀ ਨਾਲ ਮੈਂ ਏਨੇ ਸਾਲ ਕੱਟੇ ਆ ਮੈਂ ਘੱਟੋ ਘੱਟ ਲੱਕੜ ਦਾ ਆਸਕਰ ਹੀ ਦੇ ਦਿਓ ਮੈਨੂੰ, ਤੁਹਾਡਾ ਸਭ ਦਾ ਧੰਨਵਾਦ ਏਨੀਆਂ ਦੁਆਵਾਂ ਅਤੇ ਸ਼ੁਭਕਾਮਨਾਵਾਂ ਲਈ’।