ਸੰਜੀਵ ਕੁਮਾਰ ਦੀ ਮਿਮਿਕਰੀ ਕਰਨ ਵਾਲੇ ਅਦਾਕਾਰ ਮਾਧਵ ਮੋਘੇ ਦਾ ਹੋਇਆ ਦਿਹਾਂਤ
Rupinder Kaler
July 12th 2021 05:09 PM

ਸੰਜੀਵ ਕੁਮਾਰ ਦੀ ਮਿਮਿਕਰੀ ਕਰਨ ਵਾਲੇ ਅਦਾਕਾਰ ਮਾਧਵ ਮੋਘੇ ਦਾ ਦਿਹਾਂਤ ਹੋ ਗਿਆ ਹੈ ।68 ਸਾਲ ਦੇ ਮਾਧਵ ਮੋਘੇ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ ਸਨ । ਉਹਨਾਂ ਨੇ ਕਈ ਵੱਡੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਸੀ ਤੇ ਸੰਜੀਵ ਕੁਮਾਰ ਦੀ ਮਿਮਿਕਰੀ ਕਰਕੇ ਵੱਡਾ ਨਾਂਅ ਬਣਾਇਆ ਸੀ ।
ਹੋਰ ਪੜ੍ਹੋ :
ਮੋਟੀ ਇਲਾਇਚੀ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਕਈ ਬਿਮਾਰੀਆਂ ਨੂੰ ਰੱਖਦੀ ਹੈ ਦੂਰ
ਮਾਧਵ ਦੀ ਬੇਟੀ ਮੁਤਾਬਿਕ ਉਹਨਾਂ ਦੀ ਇੱਕ ਮਹੀਨੇ ਤੋਂ ਲਗਾਤਾਰ ਸਿਹਤ ਵਿਗੜਦੀ ਜਾ ਰਹੀ ਸੀ, ਜਿਸ ਕਰਕੇ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ।
ਇਸ ਦੌਰਾਨ ਉਹਨਾਂ ਨੂੰ ਮਾਧਵ ਦੀ ਕੈਂਸਰ ਦੀ ਬਿਮਾਰੀ ਦਾ ਪਤਾ ਲੱਗਿਆ ਜਿਹੜਾ ਕਿ ਕਾਫੀ ਫੈਲ ਗਿਆ ਸੀ । ਉਧਰ ਉਹਨਾਂ ਦੀ ਮੌਤ ਤੋਂ ਬਾਅਦ ਬਾਲੀਵੁੱਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਕਈ ਅਦਾਕਾਰਾਂ ਨੇ ਉਹਨਾਂ ਦੇ ਦਿਹਾਂਤ ਤੇ ਦੁੱਖ ਜਤਾਇਆ ਹੈ ।