ਕਾਰਤਿਕ ਆਰੀਅਨ ਵੀ ਪਾਏ ਗਏ ਕੋਰੋਨਾ ਪਾਜ਼ੀਟਿਵ, ਦੁਆ ਕਰਨ ਲਈ ਪ੍ਰਸ਼ੰਸਕਾਂ ਨੂੰ ਕੀਤੀ ਅਪੀਲ

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੀ ਲਪੇਟ ‘ਚ ਹੁਣ ਤੱਕ ਕਈ ਬਾਲੀਵੁੱਡ ਸਿਤਾਰੇ ਆ ਚੁੱਕੇ ਹਨ । ਕਾਰਤਿਕ ਆਰੀਅਨ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸਾਂਝੀ ਕੀਤੀ ਹੈ । ਇਸ ਦੇ ਨਾਲ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਲਈ ਦੁਆ ਕਰਨ ।
Image From kartikaaryan’s Instagram Account
ਹੋਰ ਪੜ੍ਹੋ : ਹਵਾਈ ਜਹਾਜ਼ ‘ਤੇ ਛਪਿਆ ਅਦਾਕਾਰ ਸੋਨੂੰ ਸੂਦ ਦਾ ਨਾਮ ਅਤੇ ਤਸਵੀਰ, ਤਸਵੀਰਾਂ ਵਾਇਰਲ
Image From kartikaaryan’s Instagram Account
ਦੱਸ ਦੇਈਏ ਕਿ ਕਾਰਤਿਕ ਆਰਯਨ ਆਪਣੀ ਫਿਲਮ 'ਭੁੱਲ ਭੁੱਲੈਈਆ 2' ਦੀ ਸ਼ੂਟਿੰਗ ਕਰ ਰਹੇ ਸਨ ਜਿਸ ਦੇ ਨਿਰਦੇਸ਼ਕ ਅਨੀਸ ਬਜ਼ਮੀ ਹੈ ਤੇ ਕਿਆਰਾ ਅਡਵਾਨੀ ਫੀਮੇਲ ਲੀਡ ਹੈ। ਇਸ ਤੋਂ ਪਹਿਲਾਂ ਬਾਲੀਵੁੱਡ ਸੇਲੇਬ੍ਰਿਟੀਜ਼ 'ਚ ਰਣਬੀਰ ਕਪੂਰ ਤੇ ਮਨੋਜ ਵਾਜਪਾਈ ਵੀ ਕੋਵਿਡ-19 ਤੋਂ ਸੰਕ੍ਰਮਿਤ ਹੋ ਗਏ ਹਨ।
Image From kartikaaryan’s Instagram Account
ਦੱਸ ਦੇਈਏ ਕਿ ਪਿਛਲੇ ਸਾਲ ਜਦੋਂ ਦੇਸ਼ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਵਧਣਾ ਸ਼ੁਰੂ ਹੋਇਆ ਸੀ ਤੇ ਦੇਸ਼ ਲਾਕਡਾਊਨ ਵੱਲ ਵੱਧ ਰਿਹਾ ਸੀ। ਉਦੋਂ ਕਾਰਤਿਕ ਨੇ ਇਕ ਰੈਪ ਗਾਣਾ 'ਕੋਰੋਨਾ ਸਟਾਪ ਕਰੋ ਨਾ' ਵੀ ਬਣਾ ਕੇ ਸੋਸ਼ਲ ਮੀਡੀਆ 'ਚ ਪੋਸਟ ਕੀਤਾ ਸੀ, ਜਿਸ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਫੀ ਤਾਰੀਫ਼ ਕੀਤੀ ਸੀ।
View this post on Instagram