ਪਦਮ ਸ਼੍ਰੀ ਕੌਰ ਸਿੰਘ (Padma Shree Kaur Singh) ਦੀ ਸੂਟਿੰਗ ਦੇ ਦੌਰਾਨ ਸਿਖਲਾਈ ਦੇ ਦੌਰਾਨ ਕਰਮ ਬਾਠ ਜ਼ਖਮੀ ਹੋ ਗਏ । ਜਿਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਕੀਤਾ ਹੈ । ਉਨ੍ਹਾਂ ਨੇ ਕਿਹਾ ਹੈ ਕਿ ‘ਮਹਾਨ ਮੁੱਕੇਬਾਜ਼ ਦਾ ਕਿਰਦਾਰ ਨਿਭਾਉਣ ਦੇ ਲਈ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ ਅਤੇ ਖੁਦ ਨੂੰ ਇਸ ਕਿਰਦਾਰ ‘ਚ ਢਾਲਣ ਵਾਸਤੇ ਕਾਫੀ ਮਿਹਨਤ ਕੀਤੀ ਹੈ ।
ਮੈਨੂੰ ਯਾਦ ਹੈ ਕਿ ਇੱਕ ਵਾਰ ਇੱਕ ਫੁੱਟਬਾਲ ਖੇਡ ਦੌਰਾਨ ਮੈਂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਮੇਰੇ ਗੋਡੇ ਵਿੱਚ ਗੰਭੀਰ ਸੱਟ ਲੱਗ ਗਈ ਸੀ ਅਤੇ ਨਤੀਜੇ ਵਜੋਂ, ਮੈਨੂੰ ਸਭ ਕੁਝ ਟਾਲਣਾ ਪਿਆ ਸੀ। ਫਿਲਹਾਲ ਮੇਰੇ ਡਾਕਟਰ ਦੀ ਸਲਾਹ 'ਤੇ ਹੈ।
ਹੋਰ ਪੜ੍ਹੋ : ਪਦਮ ਸ਼੍ਰੀ ਬਾਕਸਰ ਕੌਰ ਸਿੰਘ ਦੀ ਜ਼ਿੰਦਗੀ ‘ਤੇ ਬਣੀ ਪੰਜਾਬੀ ਫਿਲਮ ‘Padma Shri Kaur Singh’, ਇਸ ਦਿਨ ਹੋਵੇਗੀ ਰਿਲੀਜ਼
ਇਸ ਸੱਟ ਨੇ ਅਸਲ ਵਿੱਚ ਮੇਰੀ ਟ੍ਰੇਨਿੰਗ ਦੀ ਮਿਆਦ ੬ ਮਹੀਨਿਆਂ ਤੋਂ ਵਧਾ ਕੇ ੯ ਮਹੀਨੇ ਕਰ ਦਿੱਤੀ ਹੈ। ਇਸ ਲਈ ਸ਼ੂਟਿੰਗ ਵਿੱਚ ਵੀ ਦੇਰੀ ਹੋ ਗਈ। ਕਰਮ ਬਾਠ ਨੂੰ ਗੋਡੇ ‘ਤੇ ਸੱਟ ਲੱਗੀ ਸੀ । ਜਿਸ ਕਾਰਨ ਉਸ ਨੂੰ ਕਈ ਪ੍ਰੇਸ਼ਾਨੀਆਂ ਚੋਂ ਗੁਜ਼ਰਨਾ ਪਿਆ ਸੀ ।
ਵਿਕਰਮ ਪ੍ਰਧਾਨ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ‘ਚ ਕਈ ਵੱਡੇ ਸਿਤਾਰੇ ਵੀ ਨਜ਼ਰ ਆਉਣਗੇ । ਜਿਸ ‘ਚ ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ, ਬਨਿੰਦਰ ਬਨੀ ਸਣੇ ਕਈ ਸਿਤਾਰੇ ਸ਼ਾਮਿਲ ਹਨ । ਇਸ ਫ਼ਿਲਮ ਨੂੰ ਕਰਮ ਬਾਠ ਅਤੇ ਵਿੱਕੀ ਮਾਨ ਨੇ ਪ੍ਰੋਡਿਊਸ ਕੀਤਾ ਹੈ ।
View this post on Instagram