ਤਾਰਕ ਮਹਿਤਾ ਦਾ ਉਲਟਾ ਚਸ਼ਮਾ ਦੇ ਮਸ਼ਹੂਰ ਅਦਾਕਾਰ ਜੇਠਾ ਲਾਲ(Jetha Lal) ਯਾਨੀ ਕਿ ਦਿਲੀਪ ਜੋਸ਼ੀ (Dilip Joshi) ਦੀ ਧੀ (Daughter) ਦਾ ਵਿਆਹ (Wedding) ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਦਿਲੀਪ ਜੋਸ਼ੀ ਦੀ ਧੀ ਦਾ ਵਿਆਹ ਹੋ ਚੁੱਕਿਆ ਹੈ । ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਦਿਲੀਪ ਜੋਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਿਖਆ ਕਿ ਤੁਸੀਂ ਗੀਤਾਂ ਅਤੇ ਫਿਲਮਾਂ ਤੋਂ ਭਾਵਨਾਵਾਂ ਉਧਾਰ ਲੈ ਸਕਦੇ ਹੋ, ਪਰ ਜਦੋਂ ਇਹ ਸਭ ਤੁਹਾਡੇ ਨਾਲ ਪਹਿਲੀ ਵਾਰ ਵਾਪਰਦਾ ਹੈ… ਉਹ ਅਨੁਭਵ ਬੇਮਿਸਾਲ ਹੁੰਦਾ ਹੈ।
image From instagram
ਹੋਰ ਪੜ੍ਹੋ : ਬੱਬੂ ਮਾਨ ਨੇ ਮਲਕੀ ਕੀਮਾ ਗੀਤ ਨੂੰ ਨਵੇਂ ਅੰਦਾਜ਼ ‘ਚ ਕੀਤਾ ਪੇਸ਼, ਸਰੋਤਿਆਂ ਨੂੰ ਆ ਰਿਹਾ ਪਸੰਦ
ਮੇਰੀ ਛੋਟੀ ਬੱਚੀ, ਨਿਆਤੀ ਅਤੇ ਪਰਿਵਾਰ ਵਿੱਚ ਸਭ ਤੋਂ ਨਵੀਂ ਪ੍ਰਵੇਸ਼ ਕਰਨ ਵਾਲੀ, ਮੇਰੇ ਪੁੱਤਰ, ਯਸ਼ੋਵਰਧਨ, ਨੂੰ ਇਸ ਸ਼ਾਨਦਾਰ ਯਾਤਰਾ 'ਤੇ ਬਹੁਤ ਅਤੇ ਹੋਰ ਬਹੁਤ ਸਾਰੀਆਂ ਸ਼ੁਭਕਾਮਨਾਵਾਂ! ਸਾਡੇ ਨਾਲ ਰਹਿ ਕੇ, ਜਾਂ ਆਪਣੇ ਆਸ਼ੀਰਵਾਦ ਅਤੇ ਜੋੜੇ ਲਈ ਸ਼ੁਭਕਾਮਨਾਵਾਂ ਭੇਜ ਕੇ ਸਾਡੀ ਖੁਸ਼ੀ ਸਾਂਝੀ ਕਰਨ ਵਾਲੇ ਹਰ ਕਿਸੇ ਦਾ ਧੰਨਵਾਦ ਜੈ ਸਵਾਮੀਨਾਰਾਇਣ ।
image from instagram
ਤਸਵੀਰਾਂ ‘ਚ ਤੁਸੀਭ ਵੇਖ ਸਕਦੇ ਹੋ ਕਿ ਦਿਲੀਪ ਜੋਸ਼ੀ ਕਰੀਮ ਰੰਗ ਦੀ ਸ਼ੇਰਵਾਨੀ ‘ਚ ਨਜ਼ਰ ਆਏ । ਇਸ ਦੇ ਨਾਲ ਹੀ ਇਨ੍ਹਾਂ ਤਸਵੀਰਾਂ ‘ਚ ਉਹ ਕਾਫੀ ਭਾਵੁਕ ਵੀ ਨਜ਼ਰ ਆ ਰਹੇ ਹਨ । ਆਪਣੀ ਧੀ ਦੇ ਨਾਲ ਉਹ ਡੋਲੀ ਤੁਰਨ ਤੋਂ ਪਹਿਲਾਂ ਲਾਡ ਲਡਾਉਂਦੇ ਹੋਏ ਨਜ਼ਰ ਆਏ । ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਦਿਲੀਪ ਜੋਸ਼ੀ ਨੇ ਆਪਣੇ ਜਵਾਈ ਦਾ ਪੱੁਤਰ ਕਹਿ ਕੇ ਸਵਾਗਤ ਵੀ ਕੀਤਾ । ਦੱਸ ਦਈਏ ਕਿ ਦਿਲੀਪ ਜੋਸ਼ੀ ਕਈ ਸੀਰੀਅਲਸ ‘ਚ ਕੰਮ ਕਰ ਚੱੁਕੇ ਹਨ । ਉਨ੍ਹਾਂ ਨੂੰ ਅਸਲ ਕਾਮਯਾਬੀ ਮਿਲੀ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਨਾਲ । ਇਸ ਸੀਰੀਅਲ ਨੇ ਉਨ੍ਹਾਂ ਨੂੰ ਪਛਾਣ ਦਿਵਾਈ ਅਤੇ ਇਸ ਸੀਰੀਅਲ ਦੇ ਨਾਲ ਉਹ ਘਰ-ਘਰ ‘ਚ ਮਸ਼ਹੂਰ ਹੋਏ ਹਨ ।
View this post on Instagram
A post shared by Dilip Joshi (@maakasamdilipjoshi)