
ਫ਼ਿਲਮ ਤੇ ਥੀਏਟਰ ਕਲਾਕਾਰ ਜਗਜੀਤ ਸੰਧੂ (Jagjeet Sandhu) ਨੂੰ ਅੱਜ ਕਿਸੇ ਪਹਿਚਾਣ ਦੀ ਲੋੜ ਨਹੀਂ ਹੈ । ਉਸ ਨੇ ਆਪਣੀ ਅਦਾਕਾਰੀ ਨਾਲ ਨਾ ਸਿਰਫ ਪੰਜਾਬੀ ਇੰਡਸਟਰੀ ਵਿੱਚ ਨਾਂਅ ਬਣਾਇਆ ਹੈ ਬਲਕਿ ਮੁੰਬਈ ਦੀ ਫ਼ਿਲਮ ਇੰਡਸਟਰੀ ਵਿੱਚ ਵੀ ਉਸ ਦੀ ਅਦਾਕਾਰੀ ਦੇ ਚਰਚੇ ਹੁੰਦੇ ਹਨ । ਇਸ ਮੁਕਾਮ ਤੇ ਪਹੁੰਚਣ ਲਈ ਉਸ ਨੂੰ ਲੰਮਾ ਸੰਘਰਸ਼ ਕਰਨਾ ਪਿਆ ਹੈ । ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਿਕ ਅਦਾਕਾਰੀ ਦਾ ਕੀੜਾ ਉਸ ਦੇ ਅੰਦਰ ਬਚਪਨ ਤੋਂ ਹੀ ਸੀ ।
Pic Courtesy: Instagram
ਹੋਰ ਪੜ੍ਹੋ :
ਗਾਇਕ ਜੌਰਡਨ ਸੰਧੂ ਅਤੇ ਸਵੀਤਾਜ ਬਰਾੜ ਜਲਦ ਆ ਰਹੇ ਹਨ ਨਵੇਂ ਗੀਤ ‘ਮੁੰਡਾ ਸਰਦਾਰਾਂ ਦਾ’ ਨਾਲ
Pic Courtesy: Instagram
ਇਸੇ ਲਈ ਉਹ (Jagjeet Sandhu) ਨੇ ਬਹੁਤ ਛੋਟੀ ਉਮਰ ਵਿੱਚ ਹੀ ਅਦਾਕਾਰੀ ਵਿੱਚ ਪੈਰ ਰੱਖਣੇ ਸ਼ੁਰੂ ਕਰ ਦਿੱਤੇ ਸਨ । ਉਸ ਨੇ ਸਕੂਲ ਦੇ ਬਹੁਤ ਸਾਰੇ ਨਾਟਕਾਂ ਤੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਇਹੀ ਨਹੀਂ ਉਹ (Jagjeet Sandhu) ਸਿਰਫ 7 ਸਾਲਾਂ ਦਾ ਸੀ ਜਦੋਂ ਉਹ ਅਮਲੋਹ ਵਿੱਚ ਇੱਕ ਥੀਏਟਰ ਸਮੂਹ ਦਾ ਹਿੱਸਾ ਬਣਿਆ ।
Pic Courtesy: Instagram
ਉਸ ਨੇ ਪੰਜਾਬ ਵਿੱਚ ਬਹੁਤ ਸਾਰੇ ਨੁੱਕੜ ਨਾਟਕ ਕੀਤੇ ਅਤੇ ਆਪਣੇ ਪ੍ਰਦਰਸ਼ਨ ਲਈ 50 ਰੁਪਏ ਕਮਾਏ। ਜਗਜੀਤ ਸੰਧੂ ਨੇ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ 2015 ਵਿੱਚ ਰੁਪਿੰਦਰ ਗਾਂਧੀ ਫਿਲਮ ਨਾਲ ਕਦਮ ਰੱਖਿਆ ਸੀ । ਇਸ ਤੋਂ ਬਾਅਦ ਫਿਲਮ 'ਸੁਫ਼ਨਾ’ ਵਿੱਚ ਉਸ ਦੇ ਕੰਮ ਨੂੰ ਬਹੁਤ ਪਸੰਦ ਕੀਤਾ ਗਿਆ । ਮਸ਼ਹੂਰ ਹਿੰਦੀ ਵੈਬ ਸੀਰੀਜ਼ 'ਲੀਲਾ' ਵਿੱਚ ਉਸਦੀ ਭੂਮਿਕਾ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ ।