ਫ਼ਿਲਮ ਤੇ ਥੀਏਟਰ ਕਲਾਕਾਰ ਜਗਜੀਤ ਸੰਧੂ (Jagjeet Sandhu) ਨੂੰ ਅੱਜ ਕਿਸੇ ਪਹਿਚਾਣ ਦੀ ਲੋੜ ਨਹੀਂ ਹੈ । ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਨਾ ਸਿਰਫ ਪੰਜਾਬੀ ਫ਼ਿਲਮੀ ਇੰਡਸਟਰੀ ਵਿੱਚ ਨਾਂਅ ਬਣਾਇਆ ਹੈ ਬਲਕਿ ਮੁੰਬਈ ਦੀ ਫ਼ਿਲਮ ਇੰਡਸਟਰੀ ਵਿੱਚ ਵੀ ਜਾ ਕੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ। ਇਸ ਮੁਕਾਮ ‘ਤੇ ਪਹੁੰਚਣ ਲਈ ਉਸ ਨੂੰ ਲੰਮਾ ਸੰਘਰਸ਼ ਕਰਨਾ ਪਿਆ ਹੈ । ਜਗਜੀਤ ਸੰਧੂ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਖੁਸ਼ਨੁਮਾ ਪਲ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।
ਹੋਰ ਪੜ੍ਹੋ : ਰਾਜਨੀਤੀ ਦੀ ਸ਼ਤਰੰਜ 'ਚ ਮੋਹਰਿਆਂ ਦੀ ਖੇਡ ਨੂੰ ਬਿਆਨ ਕਰਦੀ ਨਵੀਂ ਵੈੱਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼ ਜਲਦ ਆ ਰਹੀ ਹੈ ਸਿਰਫ਼ ਪੀਟੀਸੀ ਪਲੇਅ ਐਪ ‘ਤੇ
ਜੀ ਹਾਂ ਉਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਅੱਜ ਆਪਣਾ ਇੱਕ ਹੋਰ ਸੁਫਨਾ ਪੂਰਾ ਕਰ ਲਿਆ ਹੈ। ਆਮ ਘਰ ‘ਚ ਜੰਮੇ ਹੋਏ ਬੱਚੇ ਦਾ ਇਹ ਸੁਫਨਾ ਹੁੰਦਾ ਹੈ ਕਿ ਉਹ ਜਦੋਂ ਵੱਡਾ ਹੋਵੇਗਾ ਤਾਂ ਉਹ ਆਪਣੇ ਮਾਪਿਆਂ ਨੂੰ ਸਾਰੀਆਂ ਖੁਸ਼ੀਆਂ ਦੇਵੇਗਾ, ਜਿਸ ‘ਚ ਇੱਕ ਅਹਿਮ ਖੁਸ਼ੀ ਹੁੰਦੀ ਹੈ ਆਪਣੇ ਮਾਪਿਆਂ ਨੂੰ ਸੋਹਣਾ ਜਿਹਾ ਘਰ ਦੇਣਾ। ਜੀ ਹਾਂ ਇਹ ਸੁਫਨਾ ਪੰਜਾਬੀ ਐਕਟਰ ਜਗਜੀਤ ਸੰਧੂ ਨੇ ਪੂਰਾ ਕਰ ਲਿਆ ਹੈ। ਉਨ੍ਹਾਂ ਨੇ ਨਵਾਂ ਸ਼ਾਨਦਾਰ ਘਰ ਬਣਾਇਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਤਸਵੀਰਾਂ ਦੇ ਨਾਲ ਬਣਿਆ ਕਲਾਜ ਸ਼ੇਅਰ ਕੀਤਾ ਹੈ, ਜਿਸ ‘ਚ ਉਨ੍ਹਾਂ ਦਾ ਪੁਰਾਣਾ ਘਰ ਤੇ ਦੂਜੇ ਪਾਸੇ ਨਵਾਂ ਸ਼ਾਨਦਾਰ ਘਰ ਦੇਖਣ ਨੂੰ ਮਿਲ ਰਿਹਾ ਹੈ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਬੜੀਆਂ ਲੰਮੀਆਂ ਰਾਵਾਂ ਵੇ,ਸਤਿੰਦਰ ਤੋਂ ਸਿਰਤਾਜ ਦੀਆਂ... ਅਕਾਲ ਪੁਰਖ ਸਭ ਦੀਆਂ ਮਿਹਨਤਾਂ ਨੂੰ ਭਾਗ ਲਾਵੇ #sweethome’ । ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ।
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਬੱਚਿਆਂ ਦੀ ਤਰ੍ਹਾਂ ਬਗੀਚੇ ‘ਚੋਂ ਫ਼ਲ ਤੋੜਦੀ ਆਈ ਨਜ਼ਰ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ
2015 ‘ਚ ਆਈ ਦੇਵ ਖਰੌੜ ਹੋਰਾਂ ਦੀ ਫ਼ਿਲਮ ਰੁਪਿੰਦਰ ਗਾਂਧੀ – ਦ ਗੈਂਗਸਟਰ ‘ਚ ਭੋਲੇ ਨਾਮ ਦੇ ਕਿਰਦਾਰ ਨੇ ਜਗਜੀਤ ਸੰਧੂ ਨੂੰ ਵੱਡੀ ਪਹਿਚਾਣ ਦਵਾਈ ਹੈ। ਫ਼ਿਲਮ ਕਿੱਸਾ ਪੰਜਾਬ ‘ਚ ‘ਸਪੀਡ’ ਨਾਮ ਕਿਰਦਾਰ ਨਿਭਾ ਕੇ ਵੱਖਰੀ ਪਹਿਚਾਣ ਮਿਲੀ ਸੀ। ਜਗਜੀਤ ਸੰਧੂ ਰੁਪਿੰਦਰ ਗਾਂਧੀ 1 ਅਤੇ 2, ਡਾਕੂਆਂ ਦਾ ਮੁੰਡਾ, ਰੱਬ ਦਾ ਰੇਡੀਓ ਪਹਿਲੀ ਅਤੇ ਦੂਜੀ, ਸੱਜਣ ਸਿੰਘ ਰੰਗਰੂਟ, ਸੁਫ਼ਨਾ ਤੋਂ ਇਲਾਵਾ ਕਈ ਹੋਰ ਫ਼ਿਲਮਾਂ ‘ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਪੰਜਾਬੀ ਫ਼ਿਲਮ ‘ਉੱਨੀ ਇੱਕੀ’ ‘ਚ ਉਹ ਬਤੌਰ ਹੀਰੋ ਨਜ਼ਰ ਆਏ ਸੀ । ਜਗਜੀਤ ਸੰਧੂ ਅਖੀਰਲੀ ਵਾਰ ਵੈੱਬ ਸੀਰੀਜ਼ ‘ਪਾਤਾਲ ਲੋਕ’ ‘ਚ ਆਪਣੇ ਦਮਦਾਰ ਰੋਲ ‘ਚ ਨਜ਼ਰ ਆਏ ਸੀ।
View this post on Instagram
A post shared by Jagjeet Sandhu (@ijagjeetsandhu)