ਅਦਾਕਾਰ ਗੈਵੀ ਚਹਿਲ ਨੇ ਤੁਰਕੀ ਵਿੱਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਕੀਤੀ ਬੁਲੰਦ, ਲਹਿਰਾਇਆ ਕਿਸਾਨੀ ਝੰਡਾ

ਬਾਲੀਵੁੱਡ ਅਦਾਕਾਰ ਗੈਵੀ ਚਹਿਲ (Gavie Chahal ) ਏਨੀਂ ਦਿਨੀਂ ਤੁਰਕੀ ‘ਚ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ‘ਚ ਰੁਝਿਆ ਹੋਇਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਕੁਝ ਵੀਡੀਓ ਤੇ ਤਸਵੀਰਾਂ ਗੈਵੀ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਤੇ ਵੀਡੀਓ ਵਿੱਚ ਗੈਵੀ (Gavie Chahal ) ਕਿਸਾਨ ਅੰਦੋਲਨ (farmers) ਦਾ ਝੰਡਾ ਬੁਲੰਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।
Pic Courtesy: Instagram
ਹੋਰ ਪੜ੍ਹੋ :
ਉੱਬਲਦੇ ਪਾਣੀ ਦੀ ਕੜਾਹੀ ਵਿੱਚ ਬੈਠਕੇ ਭਗਤੀ ਕਰਦਾ ਹੈ ਇਹ ਬੱਚਾ, ਵੀਡੀਓ ਦੇਖ ਕੇ ਲੋਕ ਹੋ ਰਹੇ ਹਨ ਹੈਰਾਨ
Pic Courtesy: Instagram
ਇਸ ਵੀਡੀਓ ਵਿੱਚ ਗੈਵੀ ਤੁਰਕੀ ਦੇ ਇੱਕ ਸ਼ਹਿਰ ‘ਚ ਕਿਸਾਨੀ (farmers) ਦਾ ਝੰਡਾ ਲੈ ਕੇ, ਸਥਾਨਕ ਲੋਕਾਂ ਦਾ ਧਿਆਨ ਖਿੱਚਦਾ ਨਜ਼ਰ ਆ ਰਿਹਾ ਹੈ । ਇਸ ਤੋਂ ਇਲਾਵਾ ਉਹ (Gavie Chahal ) ਹਵਾਈ ਜਹਾਜ ‘ਚ ਵੀ ਕਿਸਾਨ ਅੰਦੋਲਨ ਦਾ ਝੰਡਾ ਲੈ ਕੇ ਵਿਚਰਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਗੈਵੀ (Gavie Chahal ) ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲਗਾ ਰਿਹਾ ਹੈ ਤੇ ਨਾਲ ਹੀ ਕਹਿ ਰਿਹਾ ਹੈ, ਜਿੱਥੇ ਵੀ ਜਾਵਾਂਗੇ ਝੰਡੇ ਗੱਡ ਕੇ ਆਵਾਂਗੇ।
View this post on Instagram
ਆਪਣੀ ਇਸ ਸਰਗਰਮੀ ਸਬੰਧੀ ਗੈਵੀ ਚਹਿਲ ਦਾ ਕਹਿਣਾ ਹੈ ਕਿ ਹਰੇਕ ਭਾਰਤੀ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਅੰਨਦਾਤਾ ਦੇ ਹੱਕ ‘ਚ ਆਪਣੀ ਅਵਾਜ਼ ਕਿਸੇ ਨਾ ਕਿਸੇ ਰੂਪ ‘ਚ ਬੁਲੰਦ ਕਰੇ। ਦੱਸਣਯੋਗ ਹੈ ਕਿ ਗੈਵੀ ਦਾ ਹਾਲ ਹੀ ਵਿੱਚ ਕਿਸਾਨ ਸੰਘਰਸ਼ ਬਾਰੇ ਗਾਇਆ ਗੀਤਾ ਕਿਸਾਨੀ ਯੋਧੇ ਕਾਫੀ ਮਕਬੂਲ ਹੋਇਆ ਹੈ।
View this post on Instagram