ਐਕਟਰ ਦਿਲਜੀਤ ਦੋਸਾਂਝ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਨਵਾਂ ਵੀਡੀਓ, ਇੱਕ ਵਾਰ ਫਿਰ ਆਪਣੀ ਕੁਕਿੰਗ ਦਾ ਅੰਦਾਜ਼ ਪੇਸ਼ ਕਰਦੇ ਆਏ ਨਜ਼ਰ
Lajwinder kaur
June 17th 2021 01:16 PM --
Updated:
June 17th 2021 01:17 PM
ਪੰਜਾਬੀ ਐਕਟਰ ਤੇ ਗਾਇਕ ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ। ਪਿਛਲੇ ਸਾਲ ਵੀ ਉਨ੍ਹਾਂ ਨੇ ਲਾਕਡਾਊਨ 'ਚ ਆਪਣੀ ਕੁਕਿੰਗ ਦੇ ਹੁਨਰ ਦੇ ਨਾਲ ਹਰ ਇੱਕ ਦਾ ਕਾਫੀ ਮਨੋਰੰਜਨ ਕੀਤਾ । ਇੱਕ ਵਾਰ ਫਿਰ ਤੋਂ ਉਨ੍ਹਾਂ ਨੇ ਆਪਣੀ ਮਸਤੀ ਦੇ ਨਾਲ ਕੁਕਿੰਗ ਕਰਦੇ ਹੋਏ ਦਾ ਵੀਡੀਓ ਸ਼ੇਅਰ ਕੀਤਾ ਹੈ।