ਦਿਲੀਪ ਕੁਮਾਰ ਦਾ ਦਿਹਾਂਤ ਬੀਤੇ ਦਿਨ ਹੋ ਗਿਆ । ਉਨ੍ਹਾਂ ਦੇ ਦਿਹਾਂਤ ਦੇ ਮੌਕੇ ‘ਤੇ ਬਾਲੀਵੁੱਡ ਇੰਡਸਟਰੀ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਰਧਾਂਜਲੀ ਦਿੱਤੀ ਹੈ । ਅਦਾਕਾਰ ਧਰਮਿੰਦਰ ਵੀ ਦਿਲੀਪ ਕੁਮਾਰ ਨੂੰ ਸ਼ਰਧਾਂਜਲੀ ਦੇਣ ਪਹੁੰਚੇ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਧਰਮਿੰਦਰ ਕਿਵੇਂ ਦਿਲੀਪ ਕੁਮਾਰ ਦੀ ਮ੍ਰਿਤਕ ਦੇਹ ਦੇ ਕੋਲ ਬੈਠੇ ਹੋਏ ਹਨ ।
Image From Internet
ਹੋਰ ਪੜ੍ਹੋ : ਬਿਮਾਰੀ ਨੇ ਨਸੀਰੂਦੀਨ ਸ਼ਾਹ ਦੀ ਵਿਗਾੜੀ ਹਾਲਤ, ਬੇਟੇ ਨੇ ਤਸਵੀਰਾਂ ਕੀਤੀਆਂ ਸ਼ੇਅਰ
Image From Internet
ਧਰਮਿੰਦਰ ਦਿਲੀਪ ਕੁਮਾਰ ਦੇ ਦਿਹਾਂਤ ਨੂੰ ਲੈ ਕੇ ਕਾਫੀ ਭਾਵੁਕ ਹਨ । ਬੀਤੇ ਦਿਨ ਉਨ੍ਹਾਂ ਨੇ ਦਿਲੀਪ ਕੁਮਾਰ ਦਾ ਇੱਕ ਵੀਡੀਓ ਜੋ ਕਿ ਪੰਜਾਬੀ ‘ਚ ਸੀ ਉਹ ਵੀ ਸਾਂਝਾ ਕੀਤਾ ਸੀ । ਬੀਤੇ ਦਿਨ ਉਨ੍ਹਾਂ ਨੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਸੀ ।
Image From Internet
ਧਰਮਿੰਦਰ ਨੇ ਲਿਖਿਆ ਸੀ ਕਿ ਕਿ ਫ਼ਿਲਮ ਇੰਡਸਟਰੀ ‘ਚ ਮੇਰੇ ਸਭ ਤੋਂ ਪਿਆਰੇ ਭਰਾ ਨੂੰ ਗੁਆਉਣ ‘ਤੇ ਮੈਂ ਬਹੁਤ ਹੀ ਉਦਾਸ ਹਾਂ, ਜੰਨਤ ਨਸੀਬ ਹੋਵੇ ਸਾਡੇ ਦਲੀਪ ਸਾਹਿਬ ਨੂੰ’।
View this post on Instagram
A post shared by Voompla (@voompla)
ਦਿਲੀਪ ਕੁਮਾਰ ਦੇ ਦਿਹਾਂਤ ਤੋਂ ਬਾਅਦ ਇੰਡਸਟਰੀ ‘ਚ ਮਹੌਲ ਗਮਗੀਨ ਹੈ ਅਤੇ ਹਰ ਕੋਈ ਉਨ੍ਹਾਂ ਦੇ ਦਿਹਾਂਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸ ਰਿਹਾ ਹੈ ।
View this post on Instagram
A post shared by Dharmendra Deol (@aapkadharam)