ਆਪਣੇ ਖੇਤ 'ਚ ਆਰਗੈਨਿਕ ਸਬਜ਼ੀਆਂ ਉਗਾਉਂਦੇ ਹਨ ਧਰਮਿੰਦਰ,ਕਿਸਾਨਾਂ ਲਈ ਹੈ ਇੱਕ ਵਧੀਆ ਸੁਨੇਹਾ,ਵੇਖੋ ਵੀਡੀਓ

ਆਰਗੈਨਿਕ ਖੇਤੀ ਨੂੰ ਪ੍ਰਫੁੱਲਿਤ ਕਰਨ ਲਈ ਅਦਾਕਾਰ ਧਰਮਿੰਦਰ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ । ਉਹ ਆਪਣੇ ਫਾਰਮ ਹਾਊਸ 'ਤੇ ਆਰਗੈਨਿਕ ਖੇਤੀ ਕਰਕੇ ਜਿੱਥੇ ਖੁਦ ਖਾਦਾਂ ਨਾਲ ਪੈਦਾ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਨੂੰ ਖਾਣ ਤੋਂ ਗੁਰੇਜ਼ ਕਰਦੇ ਹਨ ।ਉੱਥੇ ਹੀ ਲੋਕਾਂ ਨੂੰ ਆਰਗੈਨਿਕ ਖੇਤੀ ਕਰਨ ਦਾ ਸੁਨੇਹਾ ਦੇ ਰਹੇ ਨੇ ।
ਹੋਰ ਵੇਖੋ :‘ਕੇਸਰੀ’ ਫ਼ਿਲਮ ਦੇ ਡਾਈਲੌਗ ਵੀ ਭਰਦੇ ਹਨ ਲੋਕਾਂ ‘ਚ ਜੋਸ਼ ਤੇ ਹਿੰਮਤ, ਦੇਖੋ ਡਾਈਲੌਗ ਪ੍ਰੋਮੋ ਦੀ ਵੀਡਿਓ
dharmendra
ਬਾਲੀਵੁੱਡ ਅਦਾਕਾਰ ਧਰਮਿੰਦਰ ਆਪਣੀ ਜ਼ਿੰਦਗੀ ਦੇ ਇਸ ਪੜਾਅ 'ਤੇ ਪਹੁੰਚ ਕੇ ਆਪਣਾ ਵਿਹਲਾ ਸਮਾਂ ਖੇਤੀ ਕਰਕੇ ਬਿਤਾ ਰਹੇ ਨੇ । ਉਹ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਕਸਰ ਆਪਣੇ ਫਾਰਮ ਹਾਊਸ ਦੇ ਵੀਡੀਓ ਸਾਂਝੇ ਕਰਦੇ ਰਹਿੰਦੇ ਨੇ । ਹੁਣ ਉਨ੍ਹਾਂ ਨੇ ਮੁੜ ਤੋਂ ਆਪਣੇ ਫਾਰਮ ਹਾਊਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ।
ਹੋਰ ਵੇਖੋ:ਦਿਲਜੀਤ ਦੋਸਾਂਝ ਕੋਲ ਪ੍ਰਾਈਵੇਟ ਜਹਾਜ਼ ਹੈ ਜਾਂ ਨਹੀਂ ਕੀਤਾ ਖੁਲਾਸਾ
https://www.instagram.com/p/Bu5PLWFnpE8/
ਇਸ ਵੀਡੀਓ 'ਚ ਧਰਮਿੰਦਰ ਆਪਣੇ ਫਾਰਮ ਹਾਊਸ 'ਤੇ ਖੇਤੀ ਦੇ ਕੰਮ ਕਾਜ ਕਰਦੇ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਉਹ ਆਪਣੇ ਖੇਤੀਬਾੜੀ ਦੇ ਕੰਮਾਂ 'ਚ ਹੱਥ ਵਟਾਉਣ ਵਾਲੇ ਇੱਕ ਨੌਕਰ ਨਾਲ ਨਜ਼ਰ ਆ ਰਹੇ ਨੇ । ਧਰਮਿੰਦਰ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਹਿ ਰਹੇ ਨੇ ਕਿ 'ਆਰਗੈਨਿਕ ਟਮੈਟੋ' ।