ਐਕਟਰ ਦਲਜੀਤ ਕਲਸੀ ਨੇ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਪਾਈ ਭਾਵੁਕ ਪੋਸਟ, ਕਿਹਾ- ‘ਮੇਰੇ ਮਾਤਾ ਲਈ ਅਰਦਾਸ ਕਰਿਓ ਜੀ ਤਾਂ ਕਿ ਮਾਤਾ ਠੀਕ ਹੋ ਕੇ ਪਰਿਵਾਰ ‘ਚ ਮੁੜ ਆਉਣ’

By  Lajwinder kaur May 17th 2021 06:19 PM -- Updated: May 17th 2021 06:20 PM

ਹਿੰਦੀ ਤੇ ਪੰਜਾਬੀ ਐਕਟਰ ਦਲਜੀਤ ਕਲਸੀ ਜੋ ਕਿ ਕਿਸਾਨੀ ਅੰਦੋਲਨ 'ਚ ਕਾਫੀ ਸਰਗਰਮ ਨੇ। ਪਰ ਏਨੀਂ ਦਿਨੀਂ ਉਹ ਆਪਣੇ ਪਰਿਵਾਰ ਨੂੰ ਲੈ ਕੇ ਬਹੁਤ ਹੀ ਪ੍ਰੇਸ਼ਾਨੀ ਵਾਲੇ ਸਮੇਂ 'ਚੋਂ ਲੰਘ ਰਹੇ ਨੇ। ਦਲਜੀਤ ਕਲਸੀ ਦੇ ਮਾਤਾ ਜੋ ਕਿ ਕੋਰੋਨਾ ਦਾ ਨਾਲ ਜੰਗ ਲੜ ਰਹੀ ਹੈ। ਆਪਣੀ ਮਾਂ ਦੀ ਸਿਹਤ ਦੀ ਜਾਣਕਾਰੀ ਦਿੰਦੇ ਹੋਏ ਲੰਬੀ ਚੌੜੀ ਪਾਈ ਹੈ।

daljeet kalsi with deep sidhu image source-instagram.

ਹੋਰ ਪੜ੍ਹੋ : ‘Patthar Wargi’ ਗੀਤ ਹੋਇਆ ਰਿਲੀਜ਼, ਐਕਟਰੈੱਸ ਹਿਨਾ ਖ਼ਾਨ ਨੇ ਆਪਣੀ ਅਦਾਕਾਰੀ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

daljeet kalsi with his mother image source-instagram.

ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਹੋਸਪਿਟਲ ਦੀ ਲੌਬੀ ‘ਚ ਰੋਜ ਬੈਠਦੇ ਹੋਏ ਪਰਸੋਂ ਛੇਵਾਂ ਦਿਨ ਸੀ ਮੇਰੇ ਸਾਹਮਣੇ ਵਾਲੀ ਸੀਟ ਤੇ ਮੇਰਾ ਛੋਟਾ ਭਰਾ ਪ੍ਰੀਤਪਾਲ ਸਿੰਘ ਕਲਸੀ  ਬੈਠਾ ਸੀ ਤੇ ਨਾਲ ਵਾਲੀ ਸੀਟ ਤੇ ਮੇਰੀ ਵਾਇਫ ਨੀਰੂ। ਤਿੰਨੋ ਚੁੱਪ ਚਾਪ । ਹੋਸਪਿਟਲ ਦੇ ਫਰਸਟ ਫਲੋਰ ਦੇ ਕਿਸੇ ਕਮਰੇ ‘ਚ ਮੇਰੀ ਮਾਂ ਕਰੋਨਾ ਨਾਲ ਕੱਲੀ, ਮੂੰਹ ਤੇ ਆਕਸੀਜਨ ਦਾ ਮਾਸਕ ਲਗਾ ਕੇ,  ਬਾਂਹ ਦੀ ਨਸਾ ‘ਚ ਖੁਬਿਆਂ ਸੂਇਆਂ ਦੇ ਦਮ ਤੇ ਜ਼ਿੰਦਗੀ ਦੀ ਜੰਗ ਲੜ ਰਹੀ ਸੀ । ਮਾਤਾ ਦਾ ਮੂੰਹ ਵੇਖਿਆ ਅੱਜ ਛੇਵਾਂ ਦਿਨ ਸੀ, ਮਿਲਣ ਨਹੀਂ ਦਿੱਤਾ ਜਾਂਦਾ।‘

facebook post of actor daljeet kalsi image source-facebook

 

ਉਨ੍ਹਾਂ ਨੇ ਅੱਗੇ ਲਿਖਿਆ- ‘ਲੌਬੀ ਦੇ ਟੀਵੀ ਤੇ ਭਿਆਨਕ ਖਬਰਾਂ ਚਲ ਰਹੀਆਂ ਸਨ। ਨਦੀ ‘ਚ ਸੈਂਕੜੇ ਲਾਸ਼ਾਂ ਰੁੜਣ ਦੀਆਂ ਤਸਵੀਰਾਂ ਚੱਲ ਰਹੀਆਂ ਹਨ। ਇਕ ਖਬਰ ਤੋਂ ਬਾਅਦ ਦੂਜੀ ਖਬਰ ਹੋਰ ਵੀ ਜ਼ਿਆਦਾ ਮਨਹੂਸ ਤੇ ਭਿਆਨਕ ਚਲ ਰਹੀ ਸੀ। ਕਿਤੇ ਬਿਨਾਂ ਆਕਸੀਜਨ ਲੋਕ ਤੜਪ ਤੜਪ ਕੇ ਮਰ ਰਹੇ ਸਨ ਤੇ ਕਿਤੇ ਹਿੰਦੂ ਪਰਿਵਾਰ ਆਪਣਿਆਂ ਦਾ ਅੰਤਿਮ ਸੰਸਕਾਰ ਮੁਸਲਿਮ ਤਰੀਕੇ ਨਾਲ ਮੁਰਦੇ ਨੂੰ ਜ਼ਮੀਨ ‘ਚ ਦਫਨਾ ਕੇ ਕਰ ਰਹੇ ਸਨ ਕਿਉਂਕਿ ਸ਼ਮਸ਼ਾਨ ‘ਚ ਨਾ ਜਗਾਹ ਤੇ ਬਾਲਣ ਬਚਿਆ ਹੈ ਤੇ ਜੇਬ ‘ਚ ਪੈਸੇ । ਹਰ ਬੰਦਾ ਡਰ ਤੇ ਦਹਿਸ਼ਤ ‘ਚ ਹੈ। ਹਾਲਾਤ ਇਸ ਤੋਂ ਮਾੜੇ ਨਾ ਕਦੇ ਵੇਖੇ ਨਾ ਸੁਣੇ’।

daljeet kalsi with yo yo honey singh image source-instagram.

ਉਨ੍ਹਾਂ ਨੇ ਅੱਗੇ ਆਪਣੇ ਦਿਲ ਦੀ ਘਬਰਾਹਟ ਬਾਰੇ ਦੱਸਦੇ ਹੋਏ ਲਿਖਿਆ-‘ਅਸੀਂ ਡਾਕਟਰ ਸਾਹਿਬ ਦਾ ਇੰਤਜ਼ਾਰ ਕਰ ਰਹੇ ਸੀ ਰਾਤ ਕਰੀਬ ਦਸ ਵਜੇ ਡਾਕਟਰ ਸਾਹਿਬ ਆ ਕੇ ਦਸਦੇ ਹਨ ਮਾਤਾ ਜੀ ਦੀ ਹਾਲਤ ਖਰਾਬ ਹੈ ਕਦੀ ਵੀ ਕੁਝ ਵੀ ਹੋ ਸਕਦਾ ਹੈ। ਪਲਾਜ਼ਮਾ ਦਾ ਇੰਤੇਂਜਾਮ ਕਰਨ ਲਈ ਕਿਹਾ ਗਿਆ। ਦਿੱਲ ਡਰਿਆ ਹੋਇਆ ਸੀ। ਆਪ ਸਭ ਦੀ ਮਦਦ ਸਦਕਾ ਪਲਾਜ਼ਮਾ ਮਿਲ ਗਿਆ, ਪਲਾਜ਼ਮਾ ਲੱਭਣ ਤੋਂ ਮਿਲਣ ਦੀ ਕਹਾਣੀ ਕਿਸੇ ਦਿਨ ਦਸਾਂਗਾ। ਹਾਲ ਦੀ ਘੜੀ ਆਪ ਸਭ ਦੀ ਅਰਦਾਸਾਂ ਸਦਕਾ ਅੱਜ ਸਤਵੇਂ ਦਿਨ ਮਾਤਾ ਜੀ ਧੋੜਾ ਠੀਕ ਮਹਿਸੂਸ ਕਰ ਰਹੇ ਹਨ। ਪਲਾਜ਼ਮਾ ਲਈ ਪੋਸਟਾਂ ਪਾ ਕੇ ਤੁਸੀਂ ਮੈਨੂੰ ਅਪਣਾ ਰਿਣੀ ਕਰ ਲਿਆ ਹੈ ਰਹੀ ਜ਼ਿੰਦਗੀ ਤਕ ਯਾਦ ਰੱਖਾਂਗਾ। ਲੋੜ ਨਾਲੋਂ ਵੱਧ ਸੱਜਣ ਪਹੁੰਚੇ ਸੀ, ਕਲ ਮਾਤਾ ਨੂੰ ਪਲਾਜ਼ਮਾ ਟਰੀਟਮੈਂਟ ਸ਼ੁਰੂ ਕਰ ਦਿੱਤਾ ਸੀ ਜਿਸਦਾ ਪਾਜ਼ੇਟਿਵ ਅਸਰ ਸ਼ੁਰੂ ਹੋ ਗਿਆ ਹੈ । ਲੇਕਿਨ ਅਜੇ ਵੀ ਆਣ ਵਾਲੇ ਪੰਜ ਛੇ ਦਿਨ ਮਾਤਾ ਨੂੰ ਆਪ ਦੀਆਂ ਅਰਦਾਸਾਂ ਚਾਹੀਦੀਆਂ ਹਨ। ਮੇਰੇ ਮਾਤਾ ਲਈ ਅਰਦਾਸ ਕਰਿਓ ਜੀ ਤਾਂ ਕਿ ਮਾਤਾ ਠੀਕ ਹੋ ਕੇ ਪਰਿਵਾਰ ਚ ਮੁੜ ਆਉਣ । ਵਾਹਿਗੁਰੂ ।‘ ਨਾਲ ਹੀ ਉਨ੍ਹਾਂ ਨੇ ਆਪਣੀ ਮਾਤਾ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਹਿੰਮਤ ਤੇ ਆਂਟੀ ਦੇ ਸਿਹਤਮੰਦ ਹੋਣ ਲਈ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ।

Related Post