
ਫ਼ਿਲਮ, ਟੀਵੀ, ਥਿਏਟਰ ਅਦਾਕਾਰ ਆਸ਼ੀਸ਼ ਰਾਏ ਦਾ ਲੰਮੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ । ਉਹ ਪਿਛਲੇ ਇੱਕ ਹਫਤੇ ਤੋਂ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਸਨ । ਇੰਡਸਟਰੀ ਦੇ ਲੋਕਾਂ ਨੇ ਆਸ਼ੀਸ਼ ਦੀ ਮਦਦ ਕਰਨ ਲਈ ਗੁਹਾਰ ਲਗਾਈ ਸੀ । ਇੰਡਸਟਰੀ ਦੇ ਲੋਕਾਂ ਤੋਂ ਮਦਦ ਮਿਲਣ ਤੋਂ ਬਾਅਦ ਆਸ਼ੀਸ਼ ਇਲਾਜ਼ ਕਰਵਾ ਕੇ 22 ਨਵੰਬਰ ਨੂੰ ਆਪਣੇ ਘਰ ਵਾਪਿਸ ਆਏ ਸਨ ।
ਹੋਰ ਪੜ੍ਹੋ :
ਕੈਟਰੀਨਾ ਕੈਫ ਦਾ ਹੋਇਆ ਕੋਰੋਨਾ ਟੈਸਟ, ਮਾਲਦੀਵ ਤੋਂ ਪਰਤੀ ਵਾਪਿਸ
ਅਦਾਕਾਰਾ ਅੰਕਿਤਾ ਲੋਖੰਡੇ ਨੇ ਬੁਆਏ ਫ੍ਰੈਂਡ ਵਿੱਕੀ ਜੈਨ ਦੇ ਨਾਲ ਰਿਤਿਕ ਰੌਸ਼ਨ ਦੇ ਗਾਣੇ ‘ਤੇ ਕੀਤਾ ਡਾਂਸ
ਉਹਨਾਂ ਦੇ ਦਿਹਾਂਤ ਦੀ ਖ਼ਬਰ ਆਸ਼ੀਸ਼ ਦੇ ਡਰਾਈਵਰ ਰਾਜੂ ਨੇ ਦਿੱਤੀ ਹੈ । ਉਸ ਨੇ ਦੱਸਿਆ ਕਿ ਆਸ਼ੀਸ਼ ਪਿਛਲੇ 8 ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸਨ । ਹਫ਼ਤੇ ਵਿੱਚ ਤਿੰਨ ਦਿਨ ਉਹ ਉਸ ਨੂੰ ਡਾਇਲਿਸਿਸ ਲਈ ਹਸਪਤਾਲ ਲੈ ਕੇ ਜਾਂਦੇ ਸਨ ।
ਇਸ ਸਭ ਦੇ ਚਲਦੇ ਕੱਲ੍ਹ ਸ਼ਾਮ ਉਹਨਾਂ ਦੀ ਤਬੀਅਤ ਜ਼ਿਆਦਾ ਵਿਗੜ ਗਈ, ਮੰਗਲਵਾਰ ਸਵੇਰੇ 3.45 ਵਜੇ ਉਹਨਾਂ ਦਾ ਦਿਹਾਂਤ ਹੋ ਗਿਆ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬਿਮਾਰੀ ਕਾਰਨ ਆਸ਼ੀਸ਼ ਦੀ ਆਰਥਿਕ ਹਾਲਤ ਵੀ ਵਿਗੜ ਚੁੱਕੀ ਸੀ । ਇਸੇ ਲਈ ਉਹਨਾਂ ਨੇ ਲੋਕਾਂ ਤੋਂ ਚਾਰ ਲੱਖ ਰੁਪਏ ਦੀ ਮਦਦ ਮੰਗੀ ਸੀ ।