'ਕਿਸਮਤ' ਨੂੰ ਲੈ ਕੇ ਉਤਸ਼ਾਹਿਤ ਨੇ ਐਮੀ ਵਿਰਕ ,ਫਿਲਮ ਦੀ ਪ੍ਰਮੋਸ਼ਨ ਲਈ ਸੋਸ਼ਲ ਮੀਡੀਆ ਦਾ ਲੈ ਰਹੇ ਸਹਾਰਾ  

By  Shaminder September 1st 2018 11:17 AM -- Updated: September 1st 2018 12:50 PM

'ਕਿਸਮਤ' ਫਿਲਮ ਨੂੰ ਲੈ ਕੇ ਐਮੀ ਵਿਰਕ Ammy Virk ਕਾਫੀ ਉਤਸ਼ਾਹਿਤ ਨੇ । ਇਸ ਫਿਲਮ Movie ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਇਹ ਫਿਲਮ ੨੧ ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ।ਪਰ ਉਸ ਤੋਂ ਪਹਿਲਾਂ ਐਮੀ ਵਿਰਕ ਇਸ ਦੀ ਪ੍ਰਮੋਸ਼ਨ ਨੂੰ ਲੈ ਕੇ ਕੋਈ ਵੀ ਮੌਕਾ ਖੁੰਝਾਉਣਾ ਨਹੀਂ ਚਾਹੁੰਦੇ ਅਤੇ ਸੋਸ਼ਲ ਮੀਡੀਆ 'ਤੇ ਲਗਾਤਾਰ ਇਸ ਫਿਲਮ ਨੂੰ ਪ੍ਰਮੋਟ ਕਰ ਰਹੇ ਨੇ ।ਹੁਣ ਉਨ੍ਹਾਂ ਨੇ ਇੱਕ ਵੀਡਿਓ ਸਾਂਝਾ ਕੀਤਾ ਹੈ ।

https://www.instagram.com/p/BnLUcebgASR/?hl=en&taken-by=ammyvirk

ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ 'ਸੁਣੋ ਗੁਰੀ ਜੀ ਕਹਿ ਰਹੇ ਨੇ'।ਵੀਡਿਓ 'ਚ ਬੋਲ ਰਿਹਾ ਸ਼ਖਸ 'ਕਿਸਮਤ' ਫਿਲਮ ਦੇ ਗੀਤਾਂ ਦੀ ਤਾਰੀਫ ਕਰ ਰਿਹਾ ਹੈ ਅਤੇ ੨੧ ਸਤੰਬਰ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਵੇਖਣ ਲਈ ਕਹਿ ਰਿਹਾ ਹੈ ।'ਕਿਸਮਤ' 'ਚ ਇਸ ਵਾਰ ਉਨ੍ਹਾਂ ਦੇ ਨਾਲ ਫਿਲਮ 'ਚ ਨਜ਼ਰ ਆਉਣਗੇ ਸਰਗੁਨ ਮਹਿਤਾ । ਇਸ ਫਿਲਮ 'ਚ ਐਮੀ ਵਿਰਕ ਅਤੇ ਸਰਗੁਨ ਮਹਿਤਾ ਰੋਮਾਂਸ ਕਰਦੇ ਨਜ਼ਰ ਆਉਣਗੇ ।

https://www.instagram.com/p/BnGmmsSAPGv/?hl=en&taken-by=ammyvirk

ਇਸ ਤੋਂ ਪਹਿਲਾਂ ਐਮੀ ਵਿਰਕ 'ਬੰਬੂਕਾਟ' ,'ਨਿੱਕਾ ਜ਼ੈਲਦਾਰ','ਲੌਂਗ ਲਾਚੀ' ਸਣੇ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਨੇ ਅਤੇ ਇਨਾਂ ਸਾਰੀਆਂ ਫਿਲਮਾਂ 'ਚ ਵੱਖ-ਵੱਖ ਤਰਾਂ ਦੇ ਕਿਰਦਾਰ ਨਿਭਾ ਕੇ ਉਨ੍ਹਾਂ ਨੇ ਆਪਣੀ ਬਹੁਮੁਖੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ। ਹੁਣ 'ਕਿਸਮਤ' ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਉਸੇ ਥਾਂ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਵਿੱਚ ਹਨ ।ਇਹ ਜੋੜੀ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਨਾਉਣ ਵਿੱਚ ਕਾਮਯਾਬ ਹੋਵੇਗੀ ਜਾਂ ਨਹੀਂ ਇਹ ਤਾਂ ਫਿਲਮ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।ਪਰ ਫਿਲਹਾਲ ਤਾਂ ਇਨ੍ਹਾਂ ਦੋਨਾਂ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਨੇ ਅਤੇ ਇਸ ਫਿਲਮ ਨੂੰ ਲੈ ਕੇ ਫਿਲਮ ਦੇ ਕਲਾਕਾਰ ਵੀ ਬੇਹੱਦ ਉਤਸ਼ਾਹਿਤ ਨੇ ।

qismat

Related Post