ਜਨਮਦਿਨ ‘ਤੇ ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਐਕਟਰ ਅਕਸ਼ੇ ਕੁਮਾਰ, ਬੀਤੇ ਦਿਨੀਂ ਹੀ ਮਾਂ ਦਾ ਹੋਇਆ ਹੈ ਦਿਹਾਂਤ

By  Lajwinder kaur September 9th 2021 03:06 PM -- Updated: September 9th 2021 03:35 PM

ਰੱਬ ਦੇ ਰੰਗਾਂ ਨੂੰ ਕਹਿੰਦੇ ਨੇ ਰੱਬ ਹੀ ਜਾਣਦਾ ਹੈ। ਹਰ ਬੱਚੇ ਲਈ ਉਸਦੀ ਮਾਂ ਬਹੁਤ ਖ਼ਾਸ ਹੁੰਦੀ ਹੈ। ਕੋਈ ਸਖ਼ਸ਼ ਭਾਵੇਂ ਕਲਾਕਾਰ ਹੋਵੇ ਜਾਂ ਆਮ ਇਨਸਾਨ ਪਰ ਉਹ ਆਪਣੇ ਮਾਪਿਆਂ ਲਈ ਹਮੇਸ਼ਾ ਬੱਚਾ ਹੀ ਰਹਿੰਦਾ ਹੈ। ਕਲਾਕਾਰਾਂ ਦੇ ਵੀ ਆਮ ਜਨਤਾ ਵਾਂਗ ਆਪਣੇ ਮਾਪਿਆਂ ਦੇ ਨਾਲ ਖ਼ਾਸ ਲਗਾਅ ਹੁੰਦਾ ਹੈ। ਪਰ ਜਦੋਂ ਮਾਪਿਆਂ ਚੋਂ ਕੋਈ ਇੱਕ ਇਸ ਸੰਸਾਰ ਤੋਂ ਚੱਲਾ ਜਾਂਦਾ ਹੈ ਤਾਂ ਬਹੁਤ ਹੀ ਜ਼ਿਆਦਾ ਦੁੱਖ ਹੁੰਦਾ ਹੈ । ਅਜਿਹੇ ਹੀ ਦੁੱਖ ‘ਚੋਂ ਲੰਘ ਰਹੇ ਨੇ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ Akshay Kumar।

Akshay-Kumar-mom

ਹੋਰ  ਪੜ੍ਹੋ : ਬਾਲੀਵੁੱਡ ਐਕਟਰ ਵਿਦਯੁਤ ਜਾਮਵਾਲ ਸਭ ਤੋਂ ਚੰਗੇ ਦੋਸਤ ਸਿਧਾਰਥ ਸ਼ੁਕਲਾ ਨੂੰ ਯਾਦ ਕਰਦੇ ਹੋਏ ਭਾਵੁਕ, ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਬਹੁਤ ਸਾਰੀਆਂ ਕਹਾਣੀਆਂ

ਜੀ ਹਾਂ ਬੀਤੇ ਦਿਨੀਂ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਮਾਂ ਅਰੁਣਾ ਭਾਟੀਆ (Aruna Bhatia) ਜੋ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਈ ਹੈ। ਦੇਖੋ ਰੱਬ ਦੇ ਰੰਗ ਜਿਸ ਮਾਂ ਨੇ ਜਨਮ ਦਿੱਤਾ ਸੀ ਉਹ ਆਪਣੇ ਪੁੱਤਰ ਦੇ ਜਨਮ ਤੋਂ ਇੱਕ ਦਿਨ ਪਹਿਲਾਂ ਹੀ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਈ। ਆਪਣੇ ਜਨਮਦਿਨ ਤੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਅਕਸ਼ੇ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਭਾਵੁਕ ਪੋਸਟ ਪਾਈ ਹੈ।

 

akshay kumar posted emotional note on his birthday-min

ਹੋਰ  ਪੜ੍ਹੋ : ਮਲਾਇਕਾ ਅਰੋੜਾ ਨਾਲ ਭੈਣ ਅੰਮ੍ਰਿਤਾ ਨੇ ਕੀਤਾ ਧੋਖਾ, ਡਾਂਸ ਕਰਦੇ ਹੋਏ ਇਸ ਤਰ੍ਹਾਂ ਵੱਡੀ ਭੈਣ ਨੂੰ ਦਿੱਤਾ ਧੱਕਾ, ਵੀਡੀਓ ਹੋਈ ਵਾਇਰਲ

ਉਨ੍ਹਾਂ ਨੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘Would have never liked it this way ਪਰ ਮੈਨੂੰ ਯਕੀਨ ਹੈ ਕਿ ਮੰਮੀ ਉੱਥੋਂ ਹੀ ਮੇਰੇ ਲਈ Happy Birthday ਗਾ ਰਹੀ ਹੈ! ਤੁਹਾਡੀ ਹਮਦਰਦੀ ਅਤੇ ਇੱਛਾਵਾਂ ਲਈ ਹਰ ਇੱਕ ਦਾ ਦਿਲੋਂ ਧੰਨਵਾਦੀ ਹਾਂ... ਜੀਵਨ ਚਲਦਾ ਰਹਿੰਦਾ ਹੈ’ । ਇਸ ਪੋਸਟ ਉੱਤੇ ਵੱਡੀ ਗਿਣਤੀ ਅਕਸ਼ੇ ਕੁਮਾਰ ਨੂੰ ਹਿੰਮਤ ਦੇਣ ਵਾਲੇ ਤੇ ਬਰਥਡੇਅ ਵਿਸ਼ ਵਾਲੇ ਕਮੈਂਟ ਆ ਰਹੇ ਨੇ। ਦੋ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਨੇ

Related Post