ਦਰਸ਼ਨ ਔਲਖ ਖਿਲਾਫ ਕਿਸਾਨੀ ਦਾ ਝੰਡਾ ਲਗਾਉਣ ਕਾਰਨ ਹੋਈ ਕਾਰਵਾਈ, ਅਦਾਕਾਰ ਨੇ ਸਾਂਝਾ ਕੀਤਾ ਵੀਡੀਓ

By  Rupinder Kaler February 16th 2021 02:10 PM

ਦਰਸ਼ਨ ਔਲਖ ਕਿਸਾਨਾਂ ਦੇ ਹੱਕ ‘ਚ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ । ਖੇਤੀ ਬਿੱਲਾਂ ਦੇ ਵਿਰੋਧ

‘ਚ ਉਹ ਖੁਦ ਵੀ ਧਰਨੇ ‘ਚ ਸ਼ਾਮਿਲ ਹੋਏ ਹਨ । ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਹਿਮਾਚਲ ਪ੍ਰਦੇਸ਼ ‘ਚ ਗਏ ਹਨ ।

darshan aulakh

ਇਸ ਦੌਰਾਨ ਪੁਲਿਸ ਨੇ ਉਨ੍ਹਾਂ ਦਾ ਚਲਾਨ ਸਿਰਫ ਇਸ ਲਈ ਕੱਟ ਦਿੱਤਾ ਕਿਉਂਕਿ ਉਨ੍ਹਾਂ ਨੇ ਆਪਣੀ ਗੱਡੀ ‘ਤੇ ਕਿਸਾਨੀ ਦੀ ਝੰਡਾ ਲਗਾਇਆ ਹੋਇਆ ਸੀ ।Farmers_Protest

ਦਰਸ਼ਨ ਔਲਖ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚਲਾਨ ਕਟਵਾਇਆ ਕਿਉਂਕਿ ਉਨ੍ਹਾਂ ਨੂੰ ਕਿਸਾਨੀ ਦਾ ਝੰਡਾ ਉਤਾਰਨਾ ਮਨਜ਼ੂਰ ਨਹੀਂ ਸੀ ।ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਉਹ ਹਿਮਾਚਲ ਆਉਣ ਤਾਂ ਕਿਸਾਨੀ ਦਾ ਝੰਡਾ ਆਪਣੀਆਂ ਗੱਡੀਆਂ ਤੋਂ ਨਾਂ ਉਤਾਰਨ। ਸਿਰਫ਼ ਹਜ਼ਾਰ ਰੁਪਏ ਦਾ ਚਲਾਨ ਹੈ ਤੁਸੀਂ ਚਲਾਨ ਕਟਵਾ ਲੈਣਾ ।

farmer

ਪਰ ਕਿਸਾਨੀ ਦਾ ਝੰਡਾ ਨਾਂ ਉਤਾਰਿਓ। ਦਰਸ਼ਨ ਔਲਖ ਦੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਕਰਕੇ ਆਪੋ ਆਪਣੀ ਰਾਇ ਦੇ ਰਹੇ ਹਨ ।

 

View this post on Instagram

 

A post shared by DARSHAN AULAKH ਦਰਸ਼ਨ ਔਲਖ (@darshan_aulakh)

Related Post