ਸ਼ੀਜਾਨ ਖਾਨ ਨੇ ਦਾਇਰ ਕੀਤੀ ਜ਼ਮਾਨਤ ਪਟੀਸ਼ਨ, ਜਾਣੋ ਅਦਾਕਾਰ ਨੂੰ ਕਦੋਂ ਮਿਲ ਸਕਦੀ ਹੈ ਰਾਹਤ

Tunisha Sharma death Case: ਮਸ਼ਹੂਰ ਟੀਵੀ ਅਦਾਕਾਰਾ ਤੁਨੀਸ਼ਾ ਸ਼ਰਮਾ ਦੇ ਦਿਹਾਂਤ ਤੋਂ ਬਾਅਦ ਆਏ ਦਿਨ ਇਸ ਕੇਸ ਵਿੱਚ ਨਵੇਂ ਖੁਲਾਸੇ ਹੋ ਰਹੇ ਹਨ। ਤੁਨੀਸ਼ਾ ਸ਼ਰਮਾ ਦੇ ਮੌਤ ਮਾਮਲੇ ਵਿੱਚ ਅਦਾਕਾਰਾ ਦੀ ਮਾਂ ਵਨੀਤਾ ਸ਼ਰਮਾ ਨੇ ਉਸ ਦੇ ਸਹਿ-ਕਲਾਕਾਰ ਸ਼ੀਜਾਨ ਖ਼ਾਨ 'ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ। ਹੁਣ ਇਹ ਖ਼ਬਰ ਹੈ ਕਿ ਸ਼ੀਜਾਨ ਖ਼ਾਨ ਨੇ ਕੋਰਟ ਵਿੱਚ ਜ਼ਮਾਨਤ ਲਈ ਪਟੀਸ਼ਨ ਦਾਖਲ ਕੀਤੀ ਹੈ।
Image Source : Instagram
ਅਦਾਕਾਰਾ ਤੁਨੀਸ਼ਾ ਸ਼ਰਮਾ ਦੀ ਖੁਦਕੁਸ਼ੀ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਮਵਾਰ ਨੂੰ ਇਸ ਮਾਮਲੇ 'ਚ ਮੁਲਜ਼ਮ ਅਭਿਨੇਤਾ ਅਤੇ ਤੁਨੀਸ਼ਾ ਦੇ ਸਾਬਕਾ ਬੁਆਏਫ੍ਰੈਂਡ ਸ਼ੀਜ਼ਾਨ ਮੁਹੰਮਦ ਖ਼ਾਨ ਦੇ ਪਰਿਵਾਰ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਨੇ ਮਾਮਲੇ ਨੂੰ ਨਵਾਂ ਮੋੜ ਦੇ ਦਿੱਤਾ ਹੈ।
ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਸ਼ੀਜਾਨ ਦੀ ਭੈਣ ਫਲਕ ਨਾਜ਼ ਅਤੇ ਸ਼ਫਾਕ ਨਾਜ਼ ਨੇ ਇਸ ਦੌਰਾਨ ਕਈ ਖੁਲਾਸੇ ਕੀਤੇ ਹਨ। ਇਸ ਦੌਰਾਨ ਹੁਣ ਖ਼ਬਰ ਆ ਰਹੀ ਹੈ ਕਿ ਸ਼ੀਜਨ ਦੇ ਵਕੀਲ ਵੱਲੋਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਹੈ।
Image Source : Instagram
ਦੱਸ ਦਈਏ ਕਿ ਸ਼ੀਜਾਨ ਖਾਨ ਨੂੰ ਪੁਲਿਸ ਨੇ ਤੁਨੀਸ਼ਾ ਸ਼ਰਮਾ ਖੁਦਕੁਸ਼ੀ ਮਾਮਲੇ 'ਚ ਅਭਿਨੇਤਰੀ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਕਾਰਨ ਸ਼ੀਜਨ ਇਸ ਸਮੇਂ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਵਿੱਚ ਹੈ। ਅਜਿਹੇ 'ਚ ਹੁਣ ਸ਼ੀਜਨ ਦੇ ਪਰਿਵਾਰ ਨੇ ਉਸ ਨੂੰ ਬਾਹਰ ਲਿਆਉਣ ਲਈ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ।
ਮੀਡੀਆ ਰਿਪੋਰਟ ਮੁਤਾਬਕ ਸ਼ੀਜਾਨ ਖ਼ਾਨ ਦੇ ਵਕੀਲ ਸ਼ੈਲੇਂਦਰ ਮਿਸ਼ਰਾ ਨੇ ਦੱਸਿਆ ਕਿ 2 ਜਨਵਰੀ ਯਾਨੀ ਸੋਮਵਾਰ ਨੂੰ ਮੁੰਬਈ ਦੇ ਵਸਈ ਦੀ ਸੈਸ਼ਨ ਕੋਰਟ 'ਚ ਸ਼ੀਜਾਨ ਦੀ ਜ਼ਮਾਨਤ ਲਈ ਅਰਜ਼ੀ ਦਿੱਤੀ ਗਈ ਹੈ। ਜਿਸ ਦੀ ਸੁਣਵਾਈ ਆਉਣ ਵਾਲੀ 7 ਜਨਵਰੀ ਨੂੰ ਹੋਵੇਗੀ। ਸ਼ੀਜਾਨ ਖ਼ਾਨ ਦੇ ਵਕੀਲ ਨੇ ਕਿਹਾ ਕਿ ਅਸੀਂ ਅਦਾਲਤ ਵਿੱਚ ਆਪਣੇ ਵੱਲੋਂ ਸਾਰੇ ਸਬੂਤ ਪੇਸ਼ ਕੀਤੇ ਹਨ। ਅਜਿਹੇ 'ਚ 7 ਜਨਵਰੀ ਨੂੰ ਸੁਣਵਾਈ ਦੌਰਾਨ ਇਹ ਸਾਫ ਹੋ ਜਾਵੇਗਾ ਕਿ ਸ਼ੀਜਾਨ ਨੂੰ ਕਦੋਂ ਤੱਕ ਜ਼ਮਾਨਤ ਮਿਲ ਸਕਦੀ ਹੈ।
Image Source : Instagram
ਹੋਰ ਪੜ੍ਹੋ: ਸਚਿਨ ਅਹੂਜਾ ਤੇ ਗਾਇਕਾ ਜਯੋਤੀ ਟਾਂਗਰੀ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ 'ਓਕੇ ਗੁੱਡਬਾਏ'
ਇਸ ਤੋਂ ਪਹਿਲਾਂ ਸ਼ੀਜਾਨ ਖ਼ਾਨ ਨੂੰ ਤੁਨੀਸ਼ਾ ਸ਼ਰਮਾ ਖ਼ੁਦਕੁਸ਼ੀ ਮਾਮਲੇ ਸਬੰਧੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਅਰਜ਼ੀ ਵਿੱਚ ਕਿਹਾ ਸੀ, ਮੈਂ ਬੇਕਸੂਰ ਹਾਂ, ਮੈਂ ਕੁਝ ਨਹੀਂ ਕੀਤਾ। ਮੈਨੂੰ ਸਿਰਫ ਸ਼ੱਕ ਦੇ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਹੈ।ਇਸ ਤੱਥ ਦੇ ਨਾਲ ਹੀ ਸ਼ੀਜਨ ਦੇ ਵਕੀਲ ਵੱਲੋਂ ਉਸ ਦੀ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਹੈ। ਇੰਨਾ ਹੀ ਨਹੀਂ ਸੋਮਵਾਰ ਨੂੰ ਸ਼ੀਜਾਨ ਦੇ ਪਰਿਵਾਰ ਦੀ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ 'ਚ ਕਿਹਾ ਗਿਆ ਹੈ ਕਿ ਤੁਨੀਸ਼ਾ ਸ਼ਰਮਾ ਦੀ ਮਾਂ ਵਨੀਤਾ ਸ਼ਰਮਾ ਦੇ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ।