'ਕੈਰੀ ਆਨ ਜੱਟਾ 2' ਅਤੇ 'ਵਧਾਈਆਂ ਜੀ ਵਧਾਈਆਂ' ਦੀ ਅਪਾਰ ਕਾਮਯਾਬੀ ਤੋਂ ਬਾਅਦ ਬਿੰਨੂ ਢਿੱਲੋਂ ਅਦਾਕਾਰੀ ਦੇ ਖੇਤਰ 'ਚ ਨਾਮ ਕਮਾਉਣ ਵਾਲੇ ਬਿੰਨੂ ਢਿੱਲੋਂ Binnu dhillon 31 ਅਗਸਤ ਨੂੰ ਫਿਲਮ 'ਮਰ ਗਏ ਓਏ ਲੋਕੋ' Mar gaye oye loko ਲੈ ਕੇ ਆ ਰਹੇ ਨੇ । ਇਸ ਫਿਲਮ 'ਚ ਉਨ੍ਹਾਂ ਨੇ 'ਗਿੱਲ ਬਾਈ' ਦਾ ਕਿਰਦਾਰ ਨਿਭਾਇਆ ਹੈ।ਅਸਲ ਜ਼ਿੰਦਗੀ 'ਚ ਬਹੁਤ ਹੀ ਸ਼ਰਮੀਲੇ ਸੁਭਾਅ ਲਈ ਜਾਣੇ ਜਾਂਦੇ ਬਿੰਨੂ ਢਿੱਲੋਂ ਫਿਲਮ 'ਮਰ ਗਏ ਓਏ ਲੋਕੋ' 'ਚ ਨੈਗੇਟਿਵ ਰੋਲ 'ਚ ਨਜ਼ਰ ਆਉਣਗੇ।ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਖਲਨਾਇਕ ਦੀ ਭੂਮਿਕਾ ਨਾਲ ਹੀ ਕਦਮ ਰੱਖਿਆ ਸੀ ਅਤੇ ਇਸ ਤਰ੍ਹਾਂ ਦੇ ਕਿਰਦਾਰ ਨਿਭਾਉਣੇ ਉਨ੍ਹਾਂ ਨੂੰ ਬੇਹੱਦ ਪਸੰਦ ਵੀ ਹਨ । ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਆਪਣੇ ਫਿਲਮੀ ਕੈਰੀਅਰ ਦੇ ਸ਼ੁਰੂਆਤੀ ਦੌਰ 'ਚ ਉਨ੍ਹਾਂ ਨੇ ਜ਼ਿਆਦਾਤਰ ਖਲਨਾਇਕਾਂ ਦੇ ਕਿਰਦਾਰ ਹੀ ਨਿਭਾਏ ਸਨ । ਪਰ ਸਮੇਂ ਦੇ ਨਾਲ- ਨਾਲ ਉਨ੍ਹਾਂ ਨੂੰ ਕਮੇਡੀ ਰੋਲ ਮਿਲਦੇ ਗਏ ਅਤੇ ਉਹ ਕਮੇਡੀ ਰੋਲ ਕਰਨ ਲੱਗ ਪਏ । ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਉਹ ਨੈਗੇਟਿਵ ਰੋਲ ਕਰਨਾ ਉਨ੍ਹਾਂ ਲਈ ਬਹੁਤ ਅਸਾਨ ਹੈ।ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕਿਰਦਾਰ ਉਨ੍ਹਾਂ ਦੀ ਅਦਾਕਾਰੀ 'ਚ ਵੰਨ ਸੁਵੰਨਤਾ ਲਿਆਉਂਦੇ ਨੇ ।ਬਿੰਨੂ ਢਿੱਲੋਂ ਇਸ ਫਿਲਮ 'ਚ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਦੇ ਕਿਰਦਾਰ 'ਚ ਨਜ਼ਰ ਆਉਣਗੇ।