ਸ਼ਾਹਰੁਖ ਖਾਨ ਦੇ ਬੇਟੇ ਨੇ ਦੋਹਰਾਇਆ ਇਤਿਹਾਸ, ਕਿੱਤੀ ਆਪਣੇ ਪਿਤਾ ਦੀ ਨਕਲ

By  Gourav Kochhar July 6th 2018 09:21 AM
ਸ਼ਾਹਰੁਖ ਖਾਨ ਦੇ ਬੇਟੇ ਨੇ ਦੋਹਰਾਇਆ ਇਤਿਹਾਸ, ਕਿੱਤੀ ਆਪਣੇ ਪਿਤਾ ਦੀ ਨਕਲ

ਅੱਜ ਕਲ ਸ਼ਾਹਰੁਖ ਖਾਨ ਆਪਣੇ ਪਰਿਵਾਰ ਨਾਲ ਯੂਰੋਪ ਵਿੱਚ ਛੁੱਟੀਆਂ ਮਨਾ ਰਹੇ ਨੇ। ਅਤੇ ਹਰ ਦਿਨ ਉਹ ਕੋਈ ਨਾ ਕੋਈ ਤਸਵੀਰ ਸਾਂਝੀ ਕਰਕੇ ਆਪਣੇ ਫੈਨਸ ਨੂੰ ਖ਼ੁਸ਼ ਕਰ ਰਹੇ ਨੇ। ਸ਼ਾਹਰੁਖ ਦੇ ਫੈਨਸ ਜਿਨ੍ਹਾਂ ਕਿੰਗ ਖਾਨ ਨੂੰ ਪਿਆਰ ਕਰਦੇ ਨੇ, ਉਨ੍ਹਾਂ ਹੀ ਸ਼ਹਾਰੁਖ ਦੇ ਬੱਚੇ ਆਰੀਅਨ, ਸੁਹਾਨਾ ਅਤੇ ਅਬਰਾਮ ਦੇ ਵੀ ਫੈਨ ਨੇ। ਖਾਨ ਪਰਿਵਾਰ ਦੀਆਂ ਯੂਰੋਪ ਵਿੱਚ ਛੁੱਟੀਆਂ ਕਰਕੇ ਫੈਨਸ ਨੂੰ ਸ਼ਾਹਰੁਖ ਅਤੇ ਉਨ੍ਹਾਂ ਦੇ ਬੱਚੇ ਇਕੱਠੇ ਦੇਖਣ ਨੂੰ ਮਿਲ ਰਹੇ ਨੇ। ਸ਼ਾਹਰੁਖ ਤੇ ਉਨ੍ਹਾਂ ਦੀ ਪਤਨੀ ਗੌਰੀ ਖਾਨ ਵੀ ਬੱਚਿਆਂ ਨਾਲ ਬਿਤਾਇਆ ਹਰ ਪਲ ਆਪਣੇ ਕੈਮਰੇ ਵਿੱਚ ਕੈਦ ਕਰ ਰਹੇ ਨੇ।

https://www.instagram.com/p/Bk0cvVUjDvq/

ਬੁੱਧਵਾਰ ਨੂੰ, ਕਿੰਗ ਖਾਨ ਦੇ ਜ਼ਹਿਨ ਵਿੱਚ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦਾ ਇੱਕ ਸੀਨ ਦੁਬਾਰਾ ਤਾਜ਼ਾ ਹੋ ਗਿਆ ਹੈ ਜਦੋਂ ਉਨ੍ਹਾਂ ਦੇ ਛੋਟੇ ਬੇਟੇ ਅਬਰਾਮ ਨੇ ਫਰਾਂਸ ਵਿੱਚ ਕਬੂਤਰਾਂ ਨੂੰ ਦਾਣਾ ਪਾਇਆ ਅਤੇ ਸ਼ਾਹਰੁਖ Shah Rukh Khan ਨੇ ਇਹ ਪਲ ਨੂੰ ਵੀਡੀਓ ਰਾਹੀਂ ਹਮੇਸ਼ਾ ਲਈ ਕੈਦ ਕਰ ਲਿਆ। ਸ਼ਾਹਰੁਖ ਨੇ ਬਾਅਦ ਵਿੱਚ ਇਹ ਵੀਡੀਓ ਨੂੰ ਇੰਸਟਾਗ੍ਰਾਮ ਤੇ ਸਾਂਝਾ ਵੀ ਕੀਤਾ। ਹਾਲਾਂਕਿ ਇਸ ਵਿੱਚ ਅਬਰਾਮ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਪਰ ਅਬਰਾਮ ਦੀ ਪਿਆਰੀ ਜਹੀ ਅਵਾਜ਼ ਸੁਣਨ ਨੂੰ ਮਿਲਦੀ ਹੈ।

gauri khan

Related Post