ਵੱਡੇ ਪਰਦੇ 'ਤੇ ਦਿਖਾਈ ਜਾਵੇਗੀ ਸਾਹਿਰ ਤੇ ਅੰਮ੍ਰਿਤਾ ਪ੍ਰੀਤਮ ਦੀ ਪ੍ਰੇਮ ਕਹਾਣੀ !

ਬਾਲੀਵੁੱਡ ਦੇ ਮੰਨੇ ਪ੍ਰਮੰਨੇ ਸੰਜੇ ਲੀਲਾ ਭੰਸਾਲੀ ਅਭਿਸ਼ੇਕ ਬੱਚਨ ਤੇ ਅਦਾਕਾਰਾ ਤਾਪਸੀ ਪਨੂੰ ਨੂੰ ਲੈ ਕੇ ਇੱਕ ਹੋਰ ਫ਼ਿਲਮ ਬਨਾਉਣ ਜਾ ਰਹੇ ਹਨ । ਖ਼ਬਰਾਂ ਮੁਤਾਬਿਕ ਭੰਸਾਲੀ ਸਾਹਿਰ ਲੁਧਿਆਣਵੀਂ ਤੇ ਅੰਮ੍ਰਿਤਾ ਪ੍ਰੀਤਮ ਦੀ ਜ਼ਿੰਦਗੀ 'ਤੇ ਫ਼ਿਲਮ ਬਨਾਉਣ ਜਾ ਰਹੇ ਹਨ । ਮੰਨਿਆ ਜਾ ਰਿਹਾ ਹੈ ਕਿ ਸ਼ਾਹਰੁਖ ਖ਼ਾਨ, ਇਰਫਾਨ ਖ਼ਾਨ ਜਾਂ ਫਿਰ ਅਭਿਸ਼ੇਕ ਬੱਚਨ ਸਾਹਿਰ ਦਾ ਕਿਰਦਾਰ ਨਿਭਾਅ ਸਕਦਾ ਹੈ ।
Sahir-Ludhianvi-With-Amrita-Pritam
ਖ਼ਬਰਾਂ ਮੁਤਾਬਿਕ ਅਭਿਸ਼ੇਕ ਬੱਚਨ ਦਾ ਨਾਂ ਸਾਹਿਰ ਦੇ ਕਿਰਦਾਰ ਲਈ ਤੈਅ ਕਰ ਲਿਆ ਗਿਆ ਹੈ ਜਦੋਂ ਕਿ ਅੰਮ੍ਰਿਤਾ ਪ੍ਰੀਤਮ ਦੇ ਕਿਰਦਾਰ ਲਈ ਤਾਪਸੀ ਪਨੂੰ ਨੂੰ ਚੁਣਿਆ ਗਿਆ ਹੈ ।
Abhishek Taapsee
ਅਭਿਸ਼ੇਕ ਤੇ ਤਾਪਸੀ ਨੇ ਹਾਲੇ ਤੱਕ ਇਹ ਫ਼ਿਲਮ ਸਾਈਨ ਨਹੀਂ ਕੀਤੀ ਪਰ ਮੰਨਿਆ ਜਾ ਰਿਹਾ ਹੈ ਕਿ ਦੋਹਾਂ ਨੂੰ ਫ਼ਿਲਮ ਦੀ ਕਹਾਣੀ ਬਹੁਤ ਪਸੰਦ ਆਈ ਹੈ ਤੇ ਛੇਤੀ ਹੀ ਫ਼ਿਲਮ ਦੀ ਸਟਾਰ ਕਾਸਟ ਦਾ ਐਲਾਨ ਹੋ ਸਕਦਾ ਹੈ । ਤਾਪਸੀ ਤੇ ਅਭਿਸ਼ੇਕ ਇਸ ਤੋਂ ਪਹਿਲਾ ਮਨਮਰਜ਼ੀਆਂ ਫ਼ਿਲਮ ਵਿੱਚ ਕੰਮ ਕਰ ਚੁੱਕੇ ਹਨ । ਲੋਕਾਂ ਨੇ ਉਹਨਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਸੀ ।