ਇਸ ਵਜ੍ਹਾ ਕਰਕੇ ਅਭਿਜੀਤ ਭੱਟਾਚਾਰੀਆ ਨੇ ਸ਼ਾਹਰੁਖ ਖ਼ਾਨ ਦੀਆਂ ਫ਼ਿਲਮਾਂ ਲਈ ਗਾਉਣਾ ਛੱਡ ਦਿੱਤਾ

ਗਾਇਕ ਅਭਿਜੀਤ ਭੱਟਾਚਾਰੀਆ ਨੂੰ ਇੱਕ ਜ਼ਮਾਨੇ ਵਿੱਚ ਸ਼ਾਹਰੁਖ ਖ਼ਾਨ ਦੀ ਆਵਾਜ਼ ਮੰਨਿਆ ਜਾਂਦਾ ਸੀ । ਉਹਨਾਂ ਨੇ ਸਾਹਰੁਖ ਲਈ ਕਈ ਹਿੱਟ ਗਾਣੇ ਗਾਏ ਹਨ । ਖ਼ਾਸ ਗੱਲ ਇਹ ਹੈ ਕਿ ਅਭਿਜੀਤ ਦੀ ਆਵਾਜ਼ ਸ਼ਾਹਰੁਖ ਖ਼ਾਨ ਤੇ ਖੂਬ ਜੱਚਦੀ ਹੈ, ਲਗਦਾ ਹੈ ਜਿਵੇਂ ਸ਼ਾਹਰੁਖ ਖੁਦ ਗਾਉਂਦੇ ਹੋਣ। ਹਾਲਾਂਕਿ ਇਹ ਜੋੜੀ ਬਾਅਦ ਵਿੱਚ ਵੱਖ ਹੋ ਗਈ ਕਿਉਂਕਿ ਅਭਿਜੀਤ ਨੇ ਸ਼ਾਹਰੁਖ ਲਈ ਗਾਉਣਾ ਬੰਦ ਕਰ ਦਿੱਤਾ ਸੀ ।
ਹੋਰ ਪੜ੍ਹੋ :-
ਗਾਇਕ ਤਰਸੇਮ ਜੱਸੜ ਦਾ ਨਵਾਂ ਗੀਤ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
ਨੇਹਾ ਕੱਕੜ ਤੋਂ ਬਾਅਦ ਹੁਣ ਇਸ ਅਦਾਕਾਰਾ ਦਾ ਹੋ ਰਿਹਾ ਵਿਆਹ, ਮਹਿੰਦੀ ਦੀਆਂ ਤਸਵੀਰਾਂ ਵਾਇਰਲ
ਇੱਕ ਇੰਟਰਵਿਊ ਵਿੱਚ ਅਭਿਜੀਤ ਨੇ ਦੱਸਿਆ ਕਿ ਜਦੋਂ ਤੱਕ ਉਹ ਸ਼ਾਹਰੁਖ ਲਈ ਗਾਉਂਦੇ ਰਹੇ ਉਹ ਸੁਪਰਸਟਾਰ ਸਨ, ਬਾਅਦ ਵਿੱਚ ਉਹ ਲੂੰਗੀ ਡਾਂਸ ਕਰਨ ਲੱਗੇ । ਉਹਨਾਂ ਨੇ ਦਾਵਾ ਕੀਤਾ ਕਿ ਉਹਨਾਂ ਨੇ ਕਈ ਅਦਾਕਾਰਾਂ ਨੂੰ ਸੁਪਰਸਟਾਰ ਬਣਾ ਦਿੱਤਾ ਜਿਸ ਵਿੱਚ ਕਿੰਗ ਖ਼ਾਨ ਦਾ ਨਾਂਅ ਵੀ ਸ਼ਾਮਿਲ ਹੈ ।
ਉਹਨਾਂ ਨੇ ਦੱਸਿਆ ਕਿ ਮੈਂ ਛੋਟੇ ਜਿਹੇ ਕਾਰਨ ਕਰਕੇ ਸ਼ਾਹਰੁਖ ਲਈ ਗਾਉਣਾ ਛੱਡ ਦਿੱਤਾ ਸੀ, ਕਿਉਂਕਿ ਉਹਨਾਂ ਨੇ ਫ਼ਿਲਮ ‘ਮੈਂ ਹੂੰ ਨਾ’ ਦੀ ਕ੍ਰੇਡਿਟ ਲਿਸਟ ਵਿੱਚ ਸਪਾਟ ਬੁਆਏ ਤੱਕ ਦਾ ਨਾਂਅ ਸ਼ਾਮਿਲ ਕੀਤਾ ਸੀ, ਪਰ ਗਾਇਕ ਦਾ ਕਿਤੇ ਵੀ ਨਾਂਅ ਨਹੀਂ ਸੀ ।
ਇਸ ਤਰ੍ਹਾਂ ਦੀ ਹੀ ਗੱਲ ਫ਼ਿਲਮ ‘ਓਮ ਸ਼ਾਂਤੀ ਓਮ’ ਦੌਰਾਨ ਹੋਈ । ਇਸ ਵਿੱਚ ਵੀ ਮੇਰੀ ਆਵਾਜ਼ ਸੀ, ਪਰ ਮੇਰਾ ਨਾਂਅ ਕਿਤੇ ਨਹੀਂ ਦਿਖਾਇਆ ਗਿਆ । ਜਿਸ ਕਰਕੇ ਮੇਰੇ ਆਤਮਵਿਸ਼ਵਾਸ਼ ਨੂੰ ਠੇਸ ਪਹੁੰਚੀ । ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਆਪਣੇ ਆਪ ਨੂੰ ਸੰਗੀਤ ਜਗਤ ਦਾ ਹਿੱਸਾ ਮੰਨਦੇ ਹਨ ਨਾ ਕਿ ਬਾਲੀਵੁੱਡ ਦਾ ।