Abdu Rozik net worth: ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ 16 ਸ਼ੁਰੂ ਹੋ ਚੁੱਕਾ ਹੈ। ਬਿੱਗ ਬੌਸ 16 ਦਾ ਪ੍ਰਤੀਭਾਗੀ ਅੱਬਦੂ ਰੋਜ਼ਿਕ (Abdu Rozik) ਆਪਣੇ ਪਿਆਰ ਭਰੇ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ ਤੇ ਉਨ੍ਹਾਂ ਦੀ ਉਮਰ 19 ਸਾਲ ਹੈ। ਬਿੱਗ ਬੌਸ ਦੇ ਹੋਰ ਪ੍ਰਤੀਭਾਗੀਆਂ ਨਾਲੋਂ ਮਹਿਜ਼ ਕੱਦ 'ਚ ਛੋਟੇ ਅੱਬਦੂ ਰੋਜ਼ਿਕ ਕਮਾਈ ਦੇ ਮਾਮਲੇ 'ਚ ਕਈ ਲੋਕਾਂ ਨਾਲੋਂ ਕਮਾਈ ਵਿੱਚ ਬਹੁਤ ਅੱਗੇ ਹਨ। ਆਓ ਜਾਣਦੇ ਹਾਂ ਅੱਬਦੂ ਰੋਜ਼ਿਕ ਦੀ ਜ਼ਿੰਦਗੀ ਬਾਰੇ ਦਿਲਚਸਪ ਗੱਲਾਂ।
Image Source : Instagram
ਬਿੱਗ ਬੌਸ 16 ਦੇ ਸਭ ਤੋਂ ਨਿੱਕੇ ਪ੍ਰਤੀਭਾਗੀ ਅੱਬਦੂ ਰੋਜ਼ਿਕ ਮੂਲ ਰੂਪ ਤੋਂ ਤਜ਼ਾਕਿਸਤਾਨ ਦੇ ਰਹਿਣ ਵਾਲੇ ਹਨ। ਅੱਬਦੂ ਦੀ ਉਮਰ ਬੇਸ਼ਕ 19 ਸਾਲ ਹੈ ਪਰ ਉਨ੍ਹਾਂ ਦਾ ਕੱਦ ਕੱਦ 3 ਫੁੱਟ 2 ਇੰਚ ਹੈ। ਇਸ ਲਈ ਉਹ ਅਜੇ ਵੀ ਬੱਚੇ ਵਾਂਗ ਹੀ ਦਿਖਾਈ ਦਿੰਦੇ ਹਨ।
ਅੱਬਦੂ ਰੋਜ਼ਿਕ ਦਾ ਜਨਮ 18 ਸਤੰਬਰ 2003 ਨੂੰ ਹੋਇਆ ਸੀ। ਬਚਪਨ ਵਿੱਚ ਅੱਬਦੂ ਰੋਜ਼ਿਕ ਨੂੰ ਰਿਕਟਸ ਨਾਮਕ ਗੰਭੀਰ ਬੀਮਾਰੀ ਦੇ ਸ਼ਿਕਾਰ ਹੋ ਗਏ ਸਨ, ਜਿਸ ਦੇ ਕਾਰਨ ਉਨ੍ਹਾਂ ਦਾ ਕੱਦ ਨਹੀਂ ਵੱਧ ਸਕਿਆ। ਆਰਥਿਕ ਹਾਲਾਤ ਕਮਜ਼ੋਰ ਹੋਣ ਕਾਰਨ ਉਨ੍ਹਾਂ ਦਾ ਇਲਾਜ ਨਹੀਂ ਹੋ ਸਕਿਆ ਪਰ ਮੌਜੂਦਾ ਸਮੇਂ ਵਿੱਚ ਅੱਬਦੂ ਦੀ ਇੱਕ ਦਿਨ ਦੀ ਕਮਾਈ ਲੱਖਾਂ ਵਿੱਚ ਹੈ।
Image Source : Instagram
ਅੱਬਦੂ ਰੋਜ਼ਿਕ ਯੂਟਿਊਬ ਰਾਹੀਂ ਬਹੁਤ ਘੱਟ ਸਮੇਂ ਵਿੱਚ ਇੱਕ ਅੰਤਰਰਾਸ਼ਟਰੀ ਸਟਾਰ ਬਣ ਗਏ ਹਨ। ਉਨ੍ਹਾਂ ਨੂੰ ਦੁਨੀਆ ਭਰ ਦੇ ਸਭ ਛੋਟੇ ਗਾਇਕ ਵਜੋ ਜਾਣਿਆ ਜਾਂਦਾ ਹੈ। ਲੋਕ ਅੱਬਦੂ ਨੂੰ ਉਨ੍ਹਾਂ ਦੀ ਮਾਸੂਮੀਅਤ ਤੇ ਸਿੰਗਿੰਗ ਟੈਲੇਂਟ ਲਈ ਪਸੰਦ ਕਰਦੇ ਹਨ। ਉਨ੍ਹਾਂ ਨੇ ਬਹੁਤ ਸਾਰੇ ਭਾਰਤੀ ਅਤੇ ਵਿਦੇਸ਼ੀ ਸੋਸ਼ਲ ਮੀਡੀਆ ਇੰਨਫਿਊਲੈਂਸਰਸ ਨਾਲ ਮਿਲ ਕੇ ਵੀਡੀਓ ਬਣਾਈਆਂ ਹਨ ਜੋ ਬਹੁਤ ਵਾਇਰਲ ਹੋਈਆਂ ਹਨ।
ਜੇਕਰ ਕਮਾਈ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਵਿੱਚ ਅੱਬਦੂ ਰੋਜ਼ਿਕ ਦੀ ਨੈਟ ਵਰੱਥ 2 ਕਰੋੜ ਹੈ। ਉਨ੍ਹਾਂ ਕੋਲ ਅਬੂ ਧਾਬੀ ਲਈ 10 ਸਾਲ ਦਾ ਗੋਲਡਨ ਵੀਜ਼ਾ ਵੀ ਹੈ। ਹਾਲ ਹੀ ਵਿੱਚ ਉਨ੍ਹਾਂ ਨੂੰ ਸੋਸ਼ਲ ਮੀਡੀਆ ਇੰਫਲੂਐਂਸਰ 2022 ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
Image Source : Instagram
ਹੋਰ ਪੜ੍ਹੋ: ਕਰਨ ਕੁੰਦਰਾ ਨਾਲ ਵਿਆਹ ਕਰਵਾਉਣ ਨੂੰ ਲੈ ਕੇ ਤੇਜਸਵੀ ਪ੍ਰਕਾਸ਼ ਨੇ ਤੋੜੀ ਚੁੱਪੀ, ਜਾਣੋ ਅਦਾਕਾਰਾ ਨੇ ਕੀ ਕਿਹਾ
ਅੱਬਦੂ ਰੋਜ਼ਿਕ ਦੇ ਲੱਖਾਂ ਪ੍ਰਸ਼ੰਸਕ ਹਨ ਅਤੇ ਭਾਰਤ ਵਿੱਚ ਮਹਿਜ਼ ਸਲਮਾਨ ਖ਼ਾਨ ਹੀ ਨਹੀਂ ਬਲਕਿ ਬਾਲੀਵੁੱਡ ਦੇ ਕਈ ਮਸ਼ਹੂਰ ਗਾਇਕ ਏ.ਆਰ ਰਹਿਮਾਨ, ਸੋਨੂੰ ਸੂਦ, ਟਾਈਗਰ ਸ਼ਰਾਫ ਅਤੇ ਯੋ ਯੋ ਹਨੀ ਸਿੰਘ ਵੀ ਅੱਬਦੂ ਦੇ ਵੱਡੇ ਪ੍ਰਸ਼ੰਸਕ ਹਨ।
ਅੱਬਦੂ ਰੋਜ਼ਿਕ ਦਾ ਨਾਮ ਦੁਨੀਆ ਦਾ ਸਭ ਤੋਂ ਘੱਟ ਉਮਰ ਦੇ ਗਾਇਕ ਹੋਣ ਦਾ ਰਿਕਾਰਡ ਹੈ। ਲੁੱਕਸ ਤੋਂ ਇਲਾਵਾ, ਉਨ੍ਹਾਂ ਨੇ ਆਪਣੇ ਰੈਪ ਗੀਤਾਂ ਨਾਲ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉਨ੍ਹਾਂ ਦਾ ਗੀਤ 'ਓਹੀ ਦਿਲੀ ਜੋਰ' ਨੂੰ ਦੁਨੀਆ ਭਰ ਦੇ ਲੋਕਾਂ ਨੇ ਖੂਬ ਪਸੰਦ ਕੀਤਾ ਸੀ।
View this post on Instagram
A post shared by Abduroziq Official (@abdu_rozik)