ਬਿੱਗ ਬੌਸ 16 ਦੇ ਪਹਿਲੇ ਕੰਟੈਸਟੈਂਟ ਬਣੇ Abdu Rozik, ਜਾਣੋ ਦੁਨੀਆ ਦੇ ਸਭ ਤੋਂ ਛੋਟੇ ਗਾਇਕ ਬਾਰੇ

Bigg Boss 16: ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ ਦਾ 16ਵਾਂ ਸੀਜ਼ਨ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਜਿਵੇਂ-ਜਿਵੇਂ ਰਿਐਲਿਟੀ ਸ਼ੋਅ ਦੀ ਰਿਲੀਜ਼ ਡੇਟ ਨੇੜੇ ਆ ਰਹੀ ਹੈ, ਦਰਸ਼ਕਾਂ ਦੇ ਦਿਲਾਂ 'ਚ ਸ਼ੋਅ ਦੇ ਫਾਈਨਲ ਕੰਟੈਸਟੈਂਟਸ ਬਾਰੇ ਜਾਣਨ ਦੀ ਉਤਸੁਕਤਾ ਵੀ ਵਧਦੀ ਜਾ ਰਹੀ ਹੈ। ਹੁਣ ਇਸ ਸ਼ੋਅ ਦੇ ਪਹਿਲੇ ਫਾਈਨਲ ਕੰਟੈਸਟੈਂਟ ਦਾ ਨਾਂਅ ਸਾਹਮਣੇ ਆ ਗਿਆ ਹੈ। ਜੀ ਹਾਂ ਦੁਨੀਆ ਦੇ ਸਭ ਤੋਂ ਛੋਟੇ ਗਾਇਕ ਅੱਬਦੂ ਰੋਜ਼ਿਕ (Abdu Rozik) ਇਸ ਸ਼ੋਅ ਦੇ ਪਹਿਲੇ ਕੰਟੈਸਟੈਂਟ ਹਨ।
Image Source: Twitter
ਸ਼ੋਅ ਮੇਕਰਸ ਇਸ ਸ਼ੋਅ ਨੂੰ ਪਿਛਲੇ ਸੀਜ਼ਨ ਨਾਲੋਂ ਵੱਧ ਦਿਲਚਸਪ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਮੀਡੀਆ ਰਿਪੋਰਟਸ ਦੇ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਬਿੱਗ ਬੌਸ 16 'ਚ ਕਈ ਅਜਿਹੇ ਕੰਟੈਸਟੈਂਟਸ ਦੀ ਝਲਕ ਦੇਖਣ ਨੂੰ ਮਿਲੇਗੀ, ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਜ਼ਿਆਦਾ ਨਹੀਂ ਜਾਣਦੇ ਹੋਵੋਗੇ। 'ਬਿੱਗ ਬੌਸ 16' ਲਈ ਹੁਣ ਤੱਕ 18 ਪ੍ਰਤੀਯੋਗੀਆਂ ਦੇ ਨਾਮ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ 4-5 ਦੀ ਪੁਸ਼ਟੀ ਹੋ ਗਈ ਹੈ। ਇਸ ਦੌਰਾਨ ਅੱਬਦੂ ਰੋਜ਼ਿਕ ਦੇ ਨਾਮ 'ਤੇ ਪਹਿਲੇ ਕੰਟੈਸਟੈਂਟ ਵਜੋਂ ਮੋਹਰ ਲੱਗ ਚੁੱਕੀ ਹੈ।
Image Source: Twitter
ਕੌਣ ਹੈ ਅੱਬਦੂ ਰੋਜ਼ਿਕ (Abdu Rozik )
ਅੱਬਦੂ ਰੋਜ਼ਿਕ (Abdu Rozik ) ਨੂੰ ਦੁਨੀਆ ਦਾ ਸਭ ਤੋਂ ਛੋਟੇ ਗਾਇਕ ਵਜੋਂ ਜਾਣਿਆ ਜਾਂਦਾ ਹੈ। ਉਹ ਤਜ਼ਾਕਿਸਤਾਨ ਦੇ ਰਹਿਣ ਵਾਲੇ ਹਨ ਅਤੇ ਉਹ ਆਪਣੇ ਦੇਸ਼ ਦੇ ਇੱਕ ਮਸ਼ਹੂਰ ਗਾਇਕ ਹਨ, ਜੋ ਹੁਣ ਭਾਰਤ ਵਿੱਚ ਵੀ ਆਪਣੀ ਪਛਾਣ ਬਣਾਉਣ ਲਈ ਤਿਆਰ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਸਲਮਾਨ ਖ਼ਾਨ ਨਾਲ ਦੁਬਈ ਵਿੱਚ ਮੁਲਾਕਾਤ ਕੀਤੀ ਸੀ। ਉਸ ਮੁਲਾਕਾਤ ਦੌਰਾਨ ਅੱਬਦੂ ਨੇ ਅਦਾਕਾਰ ਲਈ ਇੱਕ ਗੀਤ ਗਾਇਆ, ਜੋ ਸਲਮਾਨ ਖ਼ਾਨ ਦੇ ਨਾਲ-ਨਾਲ ਹੋਰ ਲੋਕਾਂ ਨੂੰ ਵੀ ਬਹੁਤ ਪਸੰਦ ਆਇਆ। ਉਥੋਂ ਦੋਵੇਂ ਦੋਸਤ ਬਣ ਗਏ। 'ਬਿੱਗ ਬੌਸ 16' ਤੋਂ ਇਲਾਵਾ ਅੱਬਦੂ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਵੀ ਕੰਮ ਕਰਦੇ ਨਜ਼ਰ ਆਉਣਗੇ।
ਬਿੱਗ ਬੌਸ 16 ਸ਼ੁਰੂ ਹੋਣ 'ਚ ਕੁਝ ਹੀ ਦਿਨ ਬਾਕੀ ਹਨ, ਜਿਸ ਕਾਰਨ ਹੁਣ ਮੇਕਰਸ ਹੌਲੀ-ਹੌਲੀ ਕੰਟੈਸਟੈਂਟਸ ਦੇ ਨਾਂ ਐਲਾਨ ਕਰ ਰਹੇ ਹਨ। ਅਜਿਹੇ 'ਚ ਸ਼ੋਅ ਦੇ ਪਹਿਲੇ ਕੰਟੈਸਟੈਂਟ ਦੇ ਨਾਂ ਦਾ ਖੁਲਾਸਾ ਕਰਦੇ ਹੋਏ ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੇ ਵੀ ਅੱਬਦੂ ਰੋਜ਼ਿਕ ਦੇ ਨਾਂ 'ਤੇ ਮੋਹਰ ਲਗਾ ਦਿੱਤੀ ਹੈ। ਹੁਣ ਜਲਦ ਹੀ ਅੱਬਦੂ ਰੋਜ਼ਿਕ 'ਬਿੱਗ ਬੌਸ ਦੇ ਘਰ ਵਿੱਚ ਨਜ਼ਰ ਆਉਣਗੇ।
Image Source: Twitter
ਹੋਰ ਪੜ੍ਹੋ: ਰਾਜੂ ਸ਼੍ਰੀਵਾਸਤਵ ਦੀ ਧੀ ਨੇ ਅਮਿਤਾਭ ਬੱਚਨ ਦੇ ਨਾਮ ਲਿਖਿਆ ਭਾਵੁਕ ਨੋਟ, ਸਾਥ ਦੇਣ ਲਈ ਕਿਹਾ ਧੰਨਵਾਦ
ਹਾਲ ਹੀ ਵਿੱਚ ਸਲਮਾਨ ਖ਼ਾਨ ਨੇ ਸ਼ੋਅ ਦੇ ਇੱਕ ਪ੍ਰਮੋਸ਼ਨਲ ਇਵੈਂਟ ਵਿੱਚ ਅੱਬਦੂ ਰੋਜ਼ਿਕ ਨੂੰ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ। ਸਲਮਾਨ ਨੇ ਜਿਵੇਂ ਹੀ ਅੱਬਦੂ ਰੋਜ਼ਿਕ ਨੂੰ ਸਟੇਜ 'ਤੇ ਬੁਲਾਇਆ ਤਾਂ ਉਨ੍ਹਾਂ ਨੇ ਫ਼ਿਲਮ 'ਦਬੰਗ' ਦਾ ਮਸ਼ਹੂਰ ਡਾਇਲਾਗ ਬੋਲ ਕੇ 'ਸਵਾਗਤ ਨਹੀਂ ਕਰੋਗੇ ਹਮਾਰਾ' 'ਚ ਐਂਟਰੀ ਕੀਤੀ। ਤੁਹਾਨੂੰ ਦੱਸ ਦੇਈਏ ਕਿ ਅੱਬਦੂ ਰੋਜ਼ਿਕ ਆਪਣੇ ਆਪ ਨੂੰ 'ਛੋਟਾ ਭਾਈਜਾਨ' ਕਹਿੰਦੇ ਹਨ ਅਤੇ ਉਹ ਅਧਿਕਾਰਤ ਤੌਰ 'ਤੇ 'ਬਿੱਗ ਬੌਸ 16' ਦੇ ਪਹਿਲੇ ਪ੍ਰਤੀਯੋਗੀ ਵੀ ਬਣ ਗਏ ਹਨ।
View this post on Instagram