Aamir Khan injured: ਬਾਲੀਵੁੱਡ ਅਦਾਕਾਰ ਆਮਿਰ ਖਾਨ ਜਲਦ ਹੀ ਆਪਣੀ ਨਵੀਂ ਫਿਲਮ 'ਲਾਲ ਸਿੰਘ ਚੱਢਾ' ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਸ ਫਿਲਮ ਦੇ ਵਿੱਚ ਉਨ੍ਹਾਂ ਦੇ ਨਾਲ ਅਦਾਕਾਰਾ ਕਰੀਨਾ ਕਪੂਰ ਖਾਨ ਵੀ ਨਜ਼ਰ ਆਵੇਗੀ। ਫਿਲਹਾਲ ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਆਮਿਰ ਖਾਨ ਨੂੰ ਫਿਲਮਾਂ ਪ੍ਰਤੀ ਜਨੂੰਨ ਭਾਰੀ ਪੈ ਗਿਆ ਹੈ , ਕਿਉਂਕ ਫਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਸੱਟ ਲੱਗ ਗਈ ਸੀ।
ਫਿਲਮ ਲਾਲ ਸਿੰਘ ਚੱਢਾ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਹਾਲਾਂਕਿ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਆਮਿਰ ਇਸ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰ ਰਹੇ ਹਨ। ਇਸ ਦੇ ਨਾਲ ਹੀ ਆਮਿਰ ਨੇ ਫਿਲਮ ਦੀ ਸ਼ੂਟਿੰਗ ਦੌਰਾਨ ਕਾਫੀ ਮਿਹਨਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਫਿਲਮ ਵਿਚਾਲੇ ਲੰਬੀਂ ਦੌੜ ਦੇ ਸੀਨ ਦੌਰਾਨ ਆਮਿਰ ਖਾਨ ਨੂੰ ਗੋਡੇ 'ਤੇ ਸੱਟ ਲੱਗ ਗਈ ਸੀ।
ਸ਼ੂਟਿੰਗ ਦੇ ਦੌਰਾਨ ਹੀ ਆਮਿਰ ਆਪਣੇ ਲੌਂਗ ਰਨਿੰਗ ਸੀਨ ਦੀ ਸ਼ੂਟਿੰਗ ਸ਼ੁਰੂ ਕਰ ਰਹੇ ਸੀ। ਇਸ ਦੌਰਾਨ ਆਮਿਰ ਦੇ ਗੋਡਿਆਂ 'ਤੇ ਸੱਟ ਲੱਗ ਗਈ ਅਤੇ ਉਨ੍ਹਾਂ ਨੇ ਫਿਜ਼ੀਓਥੈਰੇਪੀ ਵੀ ਕਰਵਾਈ। ਹਾਲਾਂਕਿ, ਅਭਿਨੇਤਾ ਨੇ ਹਾਰ ਨਹੀਂ ਮੰਨੀ ਅਤੇ ਦਰਦ ਨਿਵਾਰਕ ਦਵਾਈਆਂ ਲਈਆਂ ਤਾਂ ਜੋ ਦੌੜਨ ਸਮੇਂ ਉਨ੍ਹਾਂ ਨੂੰ ਦਰਦ ਨਾ ਹੋਵੇ।
image From instagram
ਆਮਿਰ ਖਾਨ ਨੇ ਗੰਭੀਰ ਸੱਟ ਲੱਗਣ ਦੇ ਬਾਵਜੂਦ ਵੀ ਫਿਲਮ ਦੀ ਸ਼ੂਟਿੰਗ ਨਹੀਂ ਰੋਕੀ। ਇਸ ਖ਼ਬਰ ਦੇ ਸਾਮਹਣੇ ਆਉਣ ਮਗਰੋਂ ਫੈਨਜ਼ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਆਮਿਰ ਨੂੰ ਬਾਲੀਵੁੱਡ ਵਿੱਚ ਮਿਸਟਰ ਪਰਫੈਕਸ਼ਨਿਸਟ ਮੰਨਿਆ ਜਾਂਦਾ ਹੈ ਉਨ੍ਹਾਂ ਨੇ ਫਿਲਮ ਦੀ ਸ਼ੂਟਿੰਗ ਲਈ ਇੱਕ ਮਿੰਟ ਵੀ ਬਰਬਾਦ ਨਹੀਂ ਕੀਤਾ।
ਦੱਸ ਦਈਏ ਕਿ ਫਿਲਮ ਦੀ ਰਿਲੀਜ਼ ਡੇਟ ਕੋਵਿਡ ਕਾਰਨ ਪਹਿਲਾਂ ਹੀ ਲੇਟ ਹੋ ਰਹੀ ਸੀ ਅਤੇ ਉਹ ਹੋਰ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ ਸਨ। ਇਹੀ ਕਾਰਨ ਹੈ ਕਿ ਦਰਦ ਦੇ ਬਾਵਜੂਦ ਉਨ੍ਹਾਂ ਨੇ ਇਸ ਲੰਬੇ ਸੀਨ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ। ਉਸ ਨੇ ਕਈ ਮੁਸ਼ਕਲਾਂ ਦੇ ਬਾਅਦ ਵੀ ਫਿਲਮ ਨੂੰ ਪੂਰਾ ਕੀਤਾ।
Image Source: Twitter
ਹੋਰ ਪੜ੍ਹੋ: ਦਿਲਜੀਤ ਦੋਸਾਂਝ ਨੇ ਸੰਗਤਾਰ ਸਿੰਘ ਤੇ ਲਖਨ ਕੌਲ ਨਾਲ ਸ਼ੇਅਰ ਕੀਤੀ ਫਨੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਪਸੰਦ
ਫਿਲਮ ਦੀ ਗੱਲ ਕਰੀਏ ਤਾਂ ਇਸ ਨੂੰ ਆਮਿਰ ਖਾਨ ਪ੍ਰੋਡਕਸ਼ਨ, ਕਿਰਨ ਰਾਓ ਅਤੇ ਵਾਇਕਾਮ 18 ਸਟੂਡੀਓਜ਼ ਨੇ ਪ੍ਰੋਡਿਊਸ ਕੀਤਾ ਹੈ। ਫਿਲਮ 'ਚ ਆਮਿਰ ਖਾਨ, ਕਰੀਨਾ ਕਪੂਰ ਖਾਨ, ਨਾਗਾ ਚੈਤੰਨਿਆ ਅਕੀਨੇਨੀ ਅਤੇ ਮੋਨਾ ਸਿੰਘ ਅਹਿਮ ਭੂਮਿਕਾਵਾਂ 'ਚ ਹਨ। ਨਾਗਾ ਚੈਤੰਨਿਆ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰ ਰਹੇ ਹਨ। ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ।