ਆਮਿਰ ਖ਼ਾਨ ਨੇ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਰੋਪੜ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਟੇਕਿਆ ਮੱਥਾ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਅਰਦਾਸ
ਬਾਲੀਵੁੱਡ ਦੇ ਮਿਸਟਰ ਪ੍ਰਫੈਕਟਨਿਸ਼ਟ ਆਮਿਰ ਖ਼ਾਨ ਏਨੀਂ ਦਿਨੀਂ ਆਪਣੀ ਅਗਲੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਚੱਲਦੇ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੀ ਇਸ ਫ਼ਿਲਮ ਦੀ ਸ਼ੂਟਿੰਗ ਦੇਸ਼ ਭਰ ਦੀਆਂ ਵੱਖ-ਵੱਖ 100 ਤੋਂ ਵੱਧ ਲੋਕੇਸ਼ਨਾਂ ‘ਚ ਕੀਤੀ ਜਾਣੀ ਹੈ।
View this post on Instagram
ਹੋਰ ਵੇਖੋ:‘ਜੋਰਾ ਦੂਜਾ ਅਧਿਆਇ’ ਦੀ ਰਿਲੀਜ਼ ਡੇਟ 'ਚ ਬਦਲਾਅ, ਅਗਲੇ ਸਾਲ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ
ਜਿਸਦੇ ਚੱਲਦੇ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਚੰਡੀਗੜ੍ਹ ਤੋਂ ਬਾਅਦ ਉਹ ਹੁਣ ਰੋਪੜ ਪਹੁੰਚੇ ਹਨ। ਵੀਰਵਾਰ ਦੀ ਦੁਪਹਿਰ ਬਾਅਦ ਉਹ ਰੋਪੜ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਨਤਮਸਤਕ ਹੋਏ ਹਨ। ਜਿੱਥੇ ਉਨ੍ਹਾਂ ਨੇ ਮੱਥਾ ਟੱਕਿਆ ਤੇ ਗੁਰੂ ਦਾ ਲੰਗਰ ਵੀ ਛਕਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰੂ ਘਰ ਚ ਸੇਵਾ ਕਰਦੇ ਹੋਏ ਵੀ ਨਜ਼ਰ ਆਏ।
ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਰੋਪੜ ਦੇ ਪਿੰਡ ਗੜ੍ਹਬਾਗਾ ਵਿੱਚ ਚੱਲ ਰਹੀ ਹੈ। ਇਸ ਫ਼ਿਲਮ ‘ਚ ਉਹ ਇੱਕ ਸਰਦਾਰ ਵਿਆਕਤੀ ਦਾ ਕਿਰਦਾਰ ਨਿਭਾ ਰਹੇ ਨੇ। ਜਿਸਦੇ ਚੱਲਦੇ ਉਹ ਦਾੜ੍ਹੀ ਤੇ ਪੱਗ ‘ਚ ਹੀ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
ਇਹ ਫ਼ਿਲਮ ਅਗਲੇ ਸਾਲ ਕ੍ਰਿਸਮਸ ਦੇ ਮੌਕੇ ‘ਤੇ ਰਿਲੀਜ਼ ਹੋਵੇਗਾ। ਇਸ ਫ਼ਿਲਮ ‘ਚ ਆਮਿਰ ਖ਼ਾਨ ਦੇ ਨਾਲ ਕਰੀਨਾ ਕਪੂਰ ਖ਼ਾਨ ਲੀਡ ਰੋਲ ‘ਚ ਨਜ਼ਰ ਆਉਣਗੇ।