ਆਮਿਰ ਖ਼ਾਨ ਚਿੱਟੀ ਦਾੜ੍ਹੀ ਅਤੇ ਥੱਕੇ ਹੋਏ ਸਰੀਰ ਵਾਲੀ ਲੁੱਕ ‘ਚ ਨਜ਼ਰ ਆਏ, ਐਕਟਰ ਦਾ ਇਹ ਰੂਪ ਦੇਖ ਕੇ ਫੈਨਜ਼ ਹੋਏ ਹੈਰਾਨ

Aamir Khan news: ਬਾਲੀਵੁੱਡ ਦੇ ਐਕਟਰ ਆਮਿਰ ਖ਼ਾਨ ਦੀ ਕੁਝ ਨਵੀਆਂ ਤਸਵੀਰਾਂ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਆਮਿਰ ਦੀ ਇਹ ਲੁੱਕ ਦੇਖਕੇ ਫੈਨਜ਼ ਹੈਰਾਨ ਹੋ ਰਹੇ ਹਨ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਆਮਿਰ ਖ਼ਾਨ ਚਿੱਟੀ ਦਾੜ੍ਹੀ ਅਤੇ ਥੱਕੇ ਹੋਏ ਸਰੀਰ ਦੇ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਦੀਆਂ ਤਾਜ਼ੀਆਂ ਤਸਵੀਰਾਂ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਹੈ।
ਹਾਲ ਹੀ 'ਚ ਆਮਿਰ ਖ਼ਾਨ ਨੂੰ ਅਵਿਨਾਸ਼ ਗੋਵਾਰੀਕਰ ਦੀ ਮਾਂ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੁੰਦੇ ਦੇਖਿਆ ਗਿਆ। ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਆਮਿਰ ਖ਼ਾਨ ਹਰ ਸਮੇਂ ਅਵਿਨਾਸ਼ ਦੇ ਭਰਾ ਆਸ਼ੂਤੋਸ਼ ਨਾਲ ਨਜ਼ਰ ਆਏ।
image source: instagram
ਹੋਰ ਪੜ੍ਹੋ : ਰਾਜੂ ਸ਼੍ਰੀਵਾਸਤਵ 'Hostel Daze' ਸੀਜ਼ਨ-3 'ਚ ਆਖਰੀ ਵਾਰ ਕਾਮੇਡੀ ਕਰਦੇ ਆਉਣਗੇ ਨਜ਼ਰ, ਟੀਜ਼ਰ ਦੇਖ ਪ੍ਰਸ਼ੰਸਕ ਹੋਏ ਭਾਵੁਕ
ਲਾਲ ਸਿੰਘ ਚੱਢਾ ਦੀ ਅਸਫਲਤਾ ਤੋਂ ਬਾਅਦ ਆਮਿਰ ਖਾਨ ਦੀ ਲੁੱਕ ਕਾਫ਼ੀ ਬਦਲ ਗਈ ਹੈ। ਚਿੱਟੀ ਦਾੜ੍ਹੀ, ਵਧੇ ਹੋਏ ਵਾਲ ਤੇ ਥੱਕਿਆ ਸਰੀਰ ਦੇ ਨਾਲ ਆਮਿਰ ਨੂੰ ਪਹਿਚਾਨਣਾ ਮੁਸ਼ਕਲ ਹੋ ਰਿਹਾ ਹੈ। ਇਸ ਦੌਰਾਨ ਜਿਸ ਦੀ ਵੀ ਨਜ਼ਰ ਐਕਟਰ ਆਮਿਰ 'ਤੇ ਪਈ, ਉਹ ਉਨ੍ਹਾਂ ਨੂੰ ਦੇਖ ਕੇ ਦੰਗ ਰਹਿ ਗਏ।
image source: instagram
ਦੱਸ ਦੇਈਏ ਕਿ ਆਮਿਰ ਖ਼ਾਨ ਜੋ ਕਾਫੀ ਸਮੇਂ ਬਾਅਦ ਇਸ ਸਾਲ ਫ਼ਿਲਮ ਲਾਲ ਸਿੰਘ ਚੱਢਾ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਸਨ। ਇਹ ਫ਼ਿਲਮ ਪਰਦੇ ਉੱਤੇ ਕੁਝ ਖ਼ਾਸ ਕਮਾਲ ਨਹੀਂ ਦਿਖਾ ਪਾਈ ਪਰ ਫ਼ਿਲਮ ਨੇ ਓਟੀਟੀ ਰਾਹੀ ਕਾਫੀ ਵਾਹ ਵਾਹੀ ਖੱਟੀ। ਫ਼ਿਲਮ ਨੂੰ ਓਟੀਟੀ ਪਲੇਟਫਾਰਮ ਉੱਤੇ ਚੰਗਾ ਹੁੰਗਾਰਾ ਮਿਲਿਆ।
image source: instagram