ਆਮਿਰ ਖ਼ਾਨ ਬੇਟੇ ਆਜ਼ਾਦ ਨਾਲ ਅੰਬਾਂ ਦਾ ਲੁਤਫ਼ ਲੈਂਦੇ ਆਏ ਨਜ਼ਰ, ਦਰਸ਼ਕਾਂ ਨੂੰ ਐਕਟਰ ਦਾ ਇਹ ਦੇਸੀ ਅੰਦਾਜ਼ ਆ ਰਿਹਾ ਪਸੰਦ

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਦੇ ਨਾਂ ਨਾਲ ਮਸ਼ਹੂਰ ਆਮਿਰ ਖ਼ਾਨ ਆਪਣੀਆਂ ਫਿਲਮਾਂ ਦੇ ਨਾਲ-ਨਾਲ ਆਪਣੇ ਪਰਿਵਾਰ ਨਾਲ ਕੁਆਲਿਟੀ ਟਾਈਮ ਬਤੀਤ ਕਰਨ ਲਈ ਵੀ ਸੁਰਖੀਆਂ ‘ਚ ਰਹਿੰਦੇ ਹਨ। ਹਾਲ ਹੀ ‘ਚ ਆਮਿਰ ਖ਼ਾਨ ਦੀਆਂ ਕੁਝ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਹਨ। ਦਰਅਸਲ, ਸੁਪਰਸਟਾਰ ਆਪਣੀ ਤਾਜ਼ਾ ਤਸਵੀਰਾਂ ਵਿੱਚ ਬੇਟੇ ਆਜ਼ਾਦ ਨਾਲ ਅੰਬ ਦਾ ਆਨੰਦ ਲੈ ਰਹੇ ਹਨ। ਇਹ ਅੰਬਾਂ ਦਾ ਸੀਜ਼ਨ ਹੈ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਮਨਮੌਜ਼ੀ ਅੰਦਾਜ਼ ਵਾਲੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਨਾਲ ਹੀ ਮਿਲਾਇਆ ਆਪਣੇ ਨਵੇਂ ਸਾਥੀ ਦੇ ਨਾਲ
ਅਜਿਹੇ ‘ਚ ਇਹ ਪਿਉ-ਪੁੱਤ ਦੀ ਜੋੜੀ ਅੰਬਾਂ ਦਾ ਲੁਤਫ ਲੈਂਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਦੇਖ ਸਕਦੇ ਹੋ ਆਮਿਰ ਖ਼ਾਨ ਅੰਬ ਕੱਟਦੇ ਹੋਏ ਆਪਣੇ ਪੁੱਤਰ ਨੂੰ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ। ਪਿਉ-ਪੁੱਤ ਅੰਬ ਦਾ ਪੂਰਾ ਲਤਫ ਲੈ ਰਹੇ ਹਨ। ਆਮਿਰ ਦਾ ਇਹ ਵਿਜ਼ੂਅਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਦਿਲਚਸਪ ਲੱਗ ਰਿਹਾ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਆਮਿਰ ਖ਼ਾਨ ਪ੍ਰੋਡਕਸ਼ਨ ਨੇ ਕੈਪਸ਼ਨ ‘ਚ ਲਿਖਿਆ, ‘ਕੀ ਤੁਸੀਂ ਵੀ ਆਪਣੇ ਪਰਿਵਾਰ ਨਾਲ ਇਸ ਤਰ੍ਹਾਂ ਦਾ ਆਨੰਦ ਮਾਣਿਆ ਹੈ?’
Image Source: Instagram
ਹੋਰ ਪੜ੍ਹੋ : ਤੇਜਸਵੀ ਪ੍ਰਕਾਸ਼ ਨਜ਼ਰ ਆਈ ਲਹਿੰਗਾ-ਚੋਲੀ 'ਚ ਬੇਹੱਦ ਖ਼ੂਬਸੂਰਤ, ਅਦਾਕਾਰਾ ਨੇ ਆਪਣੇ ਅੰਦਾਜ਼ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ
ਸੁਪਰਸਟਾਰ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਆਪਣੇ ਆਪ ਨੂੰ ਰੋਕ ਨਹੀਂ ਪਾ ਰਹੇ ਹਨ ਅਤੇ ਪਿਤਾ-ਪੁੱਤਰ ਦੀ ਜੋੜੀ ‘ਤੇ ਆਪਣੇ ਪਿਆਰ ਲੁੱਟਾ ਰਹੇ ਹਨ। ਖਾਸ ਗੱਲ ਇਹ ਹੈ ਕਿ ਆਮਿਰ ਖਾਨ ਕਾਫੀ ਸਮੇਂ ਤੋਂ ਵੱਡੇ ਪਰਦੇ ‘ਤੇ ਨਜ਼ਰ ਨਹੀਂ ਆ ਰਹੇ ਹਨ। ਪਰ ਲਾਲ ਸਿੰਘ ਚੱਢਾ ਨਾਲ ਉਹ ਦਰਸ਼ਕਾਂ ਦੇ ਰੂਬਰੂ ਹੋਣਗੇ। ਇਸ ਫ਼ਿਲਮ ਚ ਉਹ ਕਰੀਨਾ ਕਪੂਰ ਖ਼ਾਨ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।
Have you treated yourself and your family with some ? yet? pic.twitter.com/1giglFgIsq
— Aamir Khan Productions (@AKPPL_Official) April 20, 2022