ਆਮਿਰ ਖ਼ਾਨ ਨੇ ਅਮਿਤਾਭ ਬੱਚਨ ਨੂੰ ਫ਼ਿਲਮ ਝੁੰਡ ਕਰਨ ਲਈ ਕਿੰਝ ਮਨਾਇਆ, ਜਾਣੋ ਪੂਰੀ ਕਹਾਣੀ

By  Pushp Raj March 4th 2022 01:20 PM -- Updated: March 4th 2022 01:56 PM

ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਪਰਫੈਕਸ਼ਨਿਸਟ ਮੰਨਿਆ ਜਾਂਦਾ ਹੈ। ਆਮਿਰ ਖਾਨ ਆਪਣੀ ਚੰਗੀਆਂ ਫ਼ਿਲਮਾਂ ਤੇ ਚੰਗੀਆਂ ਸਿਫਾਰਸ਼ਾਂ ਦੇਣ ਲਈ ਜਾਣੇ ਜਾਂਦੇ ਹਨ। ਜੇਕਰ ਆਮਿਰ ਕਿਸੇ ਨੂੰ ਕੋਈ ਸੁਝਾਅ ਦਿੰਦੇ ਹਨ ਤਾਂ ਲੋਕ ਉਨ੍ਹਾਂ ਦੀ ਸਲਾਹ ਨੂੰ ਮੰਨਦੇ ਹਨ। ਕੁਝ ਸਮੇਂ ਪਹਿਲਾਂ ਅਜਿਹਾ ਹੀ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨਾਲ ਹੋਇਆ। ਹੁਣ ਇਹ ਗੱਸ ਸਾਹਮਣੇ ਆਈ ਹੈ ਕਿ ਆਮਿਰ ਖ਼ਾਨ ਨੇ ਅਮਿਤਾਭ ਜੀ ਨੂੰ ਫ਼ਿਲਮ ਝੁੰਡ ਕਰਨ ਲਈ ਮਨਾਇਆ ਸੀ, ਆਓ ਜਾਣਦੇ ਹਾਂ ਕਿੰਝ।

ਦੱਸਣਯੋਗ ਹੈ ਕਿ ਬਾਲੀਵੁੱਡ ਦੇ ਬਿੱਗ ਬੀ ਯਾਨੀ ਕਿ ਅਮਿਤਾਭ ਬੱਚਨ ਸਟਾਰਰ ਫ਼ਿਲਮ ਝੁੰਡ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਆਮਿਰ ਖਾਨ ਹੀ ਉਹ ਵਿਅਕਤੀ ਨੇ ਜਿਨ੍ਹਾਂ ਨੇ ਬਿੱਗ ਬੀ ਨੂੰ ਇਸ ਫ਼ਿਲਮ ਕਰਨ ਦੀ ਸਿਫਾਰਸ਼ ਕੀਤੀ ਅਤੇ ਉਨ੍ਹਾਂ ਨੂੰ ਇਹ ਫ਼ਿਲਮ ਕਰਨ ਲਈ ਮਨਾਇਆ।

ਜਾਣਕਾਰੀ ਮੁਤਾਬਕ ਇਸ ਫ਼ਿਲਮ ਦੀ ਸਕ੍ਰਿਪਟ ਸਭ ਤੋਂ ਪਹਿਲਾਂ ਆਮਿਰ ਖਾਨ ਨੇ ਸੁਣੀ ਸੀ। ਆਮਿਰ ਨੇ ਫ਼ਿਲਮ ਦੀ ਸਕ੍ਰਿਪਟ ਸੁਣੀ ਤਾਂ ਉਹ ਇਸ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਅਮਿਤਾਭ ਬੱਚਨ ਜੀ ਨੂੰ ਇਹ ਫ਼ਿਲਮ ਕਰਨ ਦੀ ਸਿਫਾਰਸ਼ ਕੀਤੀ ਅਤੇ ਉਨ੍ਹਾਂ ਨੂੰ ਇਸ ਲਈ ਮਨਾਇਆ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਇੱਕ ਸੰਪੂਰਨ ਸਹਿਯੋਗ ਹੋਵੇਗਾ।

 

ਹਾਲ ਹੀ ਵਿੱਚ, ਆਮਿਰ ਨੇ ਇੱਕ ਵਿਸ਼ੇਸ਼ ਸਕ੍ਰੀਨਿੰਗ ਵਿੱਚ ਇਸ ਫ਼ਿਲਮ ਨੂੰ ਵੇਖਿਆ। ਇਸ ਫ਼ਿਲਮ ਨੂੰ ਵੇਖ ਕੇ ਆਮਿਰ ਬੇਹੱਦ ਭਾਵੁਕ ਹੋ ਗਏ। ਉਨ੍ਹਾਂ ਇਸ ਫ਼ਿਲਮ ਦੇ ਮੁੱਖ ਪੋਰਟਲ 'ਤੇ ਫ਼ਿਲਮ ਦੀ ਦਿਲ ਨਾਲ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਫ਼ਿਲਮ ਵਿੱਚ ਕੰਮ ਕਰਨ ਲਈ ਅਮਿਤਾਭ ਬੱਚਨ ਸਣੇ ਸਾਰੇ ਹੀ ਨਿੱਕੇ ਸਹਿ-ਕਲਾਕਾਰਾਂ ਦੀ ਵੀ ਸ਼ਲਾਘਾ ਕੀਤੀ। ਆਮਿਰ ਖਾਨ ਨੇ ਫ਼ਿਲਮ ਦੀ ਪੂਰੀ ਟੀਮ ਦੀ ਤਾਰੀਫ ਕੀਤੀ।

 

ਫ਼ਿਲਮ ਦੀ ਸ਼ਲਾਘਾ ਕਰਦੇ ਹੋਏ ਆਮਿਰ ਨੇ ਕਿਹਾ, "ਇਹ ਇੱਕ ਸ਼ਾਨਦਾਰ ਫ਼ਿਲਮ ਹੈ। ਇਹ ਅਵਿਸ਼ਵਾਸ਼ਯੋਗ ਹੈ। ਇਹ ਬਹੁਤ ਵਿਲੱਖਣ ਹੈ ਅਤੇ ਮੈਨੂੰ ਨਹੀਂ ਪਤਾ ਕਿ ਇਹ ਕਿਵੇਂ ਬਣੀ। ਜੇਕਰ ਮੈਂ ਇਸ ਭਾਵਨਾਤਮਕ ਤੌਰ 'ਤੇ ਵੇਖਾਂ ਤਾਂ ਇਹ ਫ਼ਿਲਮ ਮੈਨੂੰ ਨਹੀਂ ਛੱਡੇਗੀ। ਮੇਰੇ ਕੋਲ ਸ਼ਬਦ ਨਹੀਂ ਹਨ ਕਿਉਂਕਿ ਇਹ ਬਹੁਤ ਹੀ ਹੈਰਾਨੀਜਨਕ ਫ਼ਿਲਮ ਹੈ। ਇਹ ਉਹ ਸਭ ਕੁਝ ਤੋੜ ਦਿੰਦਾ ਹੈ ਜੋ ਅਸੀਂ ਉਦਯੋਗ ਵਿੱਚ 20-30 ਸਾਲਾਂ ਵਿੱਚ ਸਿੱਖਿਆ ਹੈ।"

ਹੋਰ ਪੜ੍ਹੋ : ਅਮਿਤਾਭ ਬੱਚਨ ਦੀ ਫ਼ਿਲਮ ‘ਝੁੰਡ’ ਦੇਖ ਕੇ ਆਮਿਰ ਖਾਨ ਹੋਏ ਭਾਵੁਕ, ਵੀਡੀਓ ‘ਚ ਵੇਖੋ ਆਮਿਰ ਦਾ ਰਿਐਕਸ਼ਨ

ਆਮਿਰ ਨੇ ਅੱਗੇ ਕਿਹਾ ਕਿ “ਅਮਿਤਾਭ ਬੱਚਨ ਜੀ ਨੇ ਬਹੁਤ ਵਧੀਆ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਬਹੁਤ ਵਧੀਆ ਫਿਲਮਾਂ ਕੀਤੀਆਂ ਹਨ ਪਰ ਇਹ ਉਨ੍ਹਾਂ ਦੀ ਸਭ ਤੋਂ ਵਧੀਆ ਫਿਲਮਾਂ ਵਿੱਚੋਂ ਇੱਕ ਹੈ; ਉਨ੍ਹਾਂ ਦੀਆਂ ਮਹਾਨ ਫਿਲਮਾਂ ਵਿੱਚੋਂ ਇੱਕ।

ਦੱਸ ਦਈਏ ਕਿ ਸਪੈਸ਼ਲ ਸਕ੍ਰੀਨਿੰਗ ਵੇਖਣ ਤੋਂ ਬਾਅਦ ਆਮਿਰ ਖਾਨ ਫ਼ਿਲਮ ਦੀ ਪੂਰੀ ਟੀਮ ਤੋਂ ਇਨ੍ਹੇ ਕੁ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਪੂਰੀ ਟੀਮ ਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਫ਼ਿਲਮ ਵਿੱਚ ਕੰਮ ਕਰਨ ਵਾਲੇ ਬਾਲ ਕਲਾਕਾਰਾਂ ਨੂੰ ਆਪਣੇ ਪੁੱਤਰ ਨਾਲ ਵੀ ਮਿਲਵਾਇਆ।

Related Post