ਐਮੀ ਵਿਰਕ ਨੇ ਆਪਣੇ ਨਵੇਂ ਗੀਤ ‘Ser Nai Palosda’ ਦੇ ਨਾਲ ਕੀਤਾ ਦਰਸ਼ਕਾਂ ਨੂੰ ਭਾਵੁਕ, ਦੇਖੋ ਵੀਡੀਓ

ਐਮੀ ਵਿਰਕ Ammy Virk ਦੀ ਆਉਣ ਵਾਲੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਜਿਸ ਨੂੰ ਲੈ ਕੇ ਦਰਸ਼ਕ ਕਾਫੀ ਉਤਸੁਕ ਹਨ। ਜਿਸ ਕਰਕੇ ਫ਼ਿਲਮ ਦਾ ਦੂਜਾ ਗੀਤ ਰਿਲੀਜ਼ ਕਰ ਦਿੱਤਾ ਗਿਆ ਹੈ। ਸਿਰ ਨੀਂ ਪਲੋਸਦਾ (Ser Nai Palosda) ਟਾਈਟਲ ਹੇਠ ਸੈਡ ਜ਼ੌਨਰ ਦਾ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਐਮੀ ਵਿਰਕ ਨੇ ਖੁਦ ਹੀ ਗਾਇਆ ਹੈ।
ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਹਰਮਨਜੀਤ ਨੇ ਲਿਖੇ ਨੇ ਤੇ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਇਸ ਗੀਤ ‘ਚ ਐਮੀ ਵਿਰਕ ਯਾਨੀਕਿ ਆਪਣੇ ਕਿਰਦਾਰ ਪੰਮਾ ਦੇ ਵੱਲੋਂ ਗਾਇਆ ਹੈ। ਇਸ ਗੀਤ ‘ਚ ਉਨ੍ਹਾਂ ਨੇ ਦਿਖਾਇਆ ਹੈ ਜਦੋਂ ਪੰਮਾ ਮੈਕਸੀਕੋ ਦੇ ਜੰਗਲਾਂ ‘ਚ ਖੱਜਲ ਖਵਾਰ ਹੁੰਦਾ ਹੈ। ਇਸ ਜੰਗਲ ਚ ਉਸ ਨਾਲ ਕਈ ਯਾਤਰੀ ਵੀ ਫਸੇ ਹੋਏ ਨੇ। ਗੀਤ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਐਮੀ ਵਿਰਕ ਆਪਣੀ ਮੰਜ਼ਿਲ ‘ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਗੀਤ ਦਰਸ਼ਕਾਂ ਨੂੰ ਭਾਵੁਕ ਕਰ ਰਿਹਾ ਹੈ।
ਹੋਰ ਪੜ੍ਹੋ : ਅਦਾਕਾਰਾ ਨੀਰੂ ਬਾਜਵਾ ਆਪਣੀ ਧੀ ਤੇ ਪਤੀ ਨਾਲ ‘Disney Land’ ‘ਚ ਖੂਬ ਮਸਤੀ ਕਰਦੀ ਆਈ ਨਜ਼ਰ, ਦੇਖੋ ਤਸਵੀਰਾਂ ਤੇ ਵੀਡੀਓਜ਼
ਰੋਜ਼ੀ-ਰੋਟੀ ਦੀ ਭਾਲ ਤੇ ਘਰ ਦੀਆਂ ਮਜ਼ਬੂਰੀਆਂ ਨੂੰ ਦੇਖਦਿਆਂ ਪੰਜਾਬੀ ਵਿਦੇਸ਼ਾਂ ਵੱਲ ਨੂੰ ਰੁਖ਼ ਕਰਦੇ ਹਨ। ਇਸ ਦੌਰਾਨ ਉਹ ਕਿਸ-ਕਿਸ ਮਸ਼ਕਿਲ ਦਾ ਸਾਹਮਣਾ ਕਰਦੇ ਹਨ, ਇਹ ਦਰਸ਼ਕਾਂ ਨੂੰ ਫ਼ਿਲਮ ਵਿੱਚ ਦੇਖਣ ਨੂੰ ਮਿਲੇਗਾ। ‘ਆਜਾ ਮੈਕਸੀਕੋ ਚੱਲੀਏ’ ’ਚ ਐਮੀ ਵਿਰਕ ਪੰਜਾਬ ਦੇ ਇਕ ਨੌਜਵਾਨ ਪੰਮੇ ਦੀ ਭੂਮਿਕਾ ਨਿਭਾਅ ਰਿਹਾ ਹੈ, ਜੋ ਵਿਦੇਸ਼ ਜਾਣਾ ਚਾਹੁੰਦਾ ਹੈ। ਪੰਮੇ ਨੂੰ ਕਿਹੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਿਸ ਤਰ੍ਹਾਂ ਉਹ ਮੈਕਸੀਕੋ ਦੇ ਜੰਗਲਾਂ ’ਚ ਫੱਸ ਜਾਂਦਾ ਹੈ, ਜਿੱਥੇ ਉਸ ਨੂੰ ਕਈ ਹੋਰ ਪੰਜਾਬੀ ਨੌਜਵਾਨ ਵੀ ਮਿਲਦੇ ਨੇ। ਫ਼ਿਲਮ ’ਚ ਐਮੀ ਵਿਰਕ ਤੋਂ ਇਲਾਵਾ ਨਾਸਿਰ ਚਿਨੌਤੀ, ਜ਼ਫ਼ਰੀ ਖ਼ਾਨ, ਸੁਖਵਿੰਦਰ ਚਾਹਲ, ਹਨੀ ਮੱਟੂ, ਬਲਜਿੰਦਰ ਕੌਰ, ਮਿੰਟੂ ਕੱਪਾ, ਇਰਾਨੀ ਕੁੜੀ ਯਸਾਮਨ ਮੋਹਸਾਨੀ, ਸਿਕੰਦਰ ਘੁੰਮਣ, ਸ਼ਹਿਬਾਜ਼ ਘੁੰਮਣ ਵਰਗੇ ਕਈ ਹੋਰ ਕਲਾਕਾਰ ਇਸ ਫ਼ਿਲਮ ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਰਾਕੇਸ਼ ਧਵਨ ( Rakesh Dhawan )ਨੇ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ । ਉਨ੍ਹਾਂ ਨੇ ਇਸ ਫ਼ਿਲਮ ਦੇ ਨਾਲ ਡਾਇਰੈਕਸ਼ਨ ‘ਚ ਕਦਮ ਰੱਖਿਆ ਹੈ। ਇਸ ਫ਼ਿਲਮ ਦੇ ਰਾਹੀਂ ਮੈਕਸੀਕੋ ਦੇ ਜੰਗਲਾਂ ਰਾਹੀਂ ਡੌਂਕੀ ਲਾ ਕੇ ਅਮਰੀਕਾ ਪਹੁੰਚਣ ਵਾਲੇ ਨੌਜਵਾਨਾਂ ਦੇ ਦੁੱਖਾਂ ਤੇ ਸੰਘਰਸ਼ ਦੀ ਕਾਹਣੀ ਨੂੰ ਬਿਆਨ ਕੀਤਾ ਜਾਵੇਗਾ। ਇਹ ਫ਼ਿਲਮ 25 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।