ਵਿਦੇਸ਼ਾਂ ‘ਚ ਪੰਜਾਬੀ ਕੁੜੀਆਂ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ ‘ਚੱਲ ਮੇਰਾ ਪੁੱਤ’ ਦਾ ਇਹ ਗਾਣਾ, ਦੇਖੋ ਵੀਡੀਓ

By  Lajwinder kaur July 25th 2019 11:03 AM -- Updated: July 25th 2019 11:04 AM

ਅਮਰਿੰਦਰ ਗਿੱਲ ਦੀ ਫ਼ਿਲਮ ‘ਚੱਲ ਮੇਰਾ ਪੁੱਤ’ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ। ਫ਼ਿਲਮ ਦੇ ਟਾਈਟਲ ਟਰੈਕ ਤੋਂ ਬਾਅਦ ਇੱਕ ਹੋਰ ਗੀਤ ਦਰਸ਼ਕਾਂ ਦੇ ਸਨਮੁਖ ਹੋ ਚੁੱਕਿਆ ਹੈ। ਇਸ ਗੀਤ ਨੂੰ ਅਮਰਿੰਦਰ ਗਿੱਲ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਸਿੰਮੀ ਚਾਹਲ ਨੇ ਗੀਤ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘eh Gaana mere dil de bohot kareeb hai,

ehda ik ik shabd meri rooh ch vasseya hai

my FAVOURITE from the Movie Chal Mera Putt

ਹਰ ਓਸ ਧੀ ਦੀ ਕਹਾਣੀ ਜੋ ਪ੍ਰਦੇਸ ਆਪਣੇ ਮਾਪਿਆਂ ਦੇ ਸੁਫ਼ਨਿਆਂ ਪਿੱਛੇ ਆਪਣਾ ਸਭ ਕੁਝ ਛੱਡ ਤੁਰਦੀ ॥’

 

View this post on Instagram

 

eh Gaana mere dil de bohot kareeb hai, ehda ik ik shabd meri rooh ch vasseya hai?? my FAVOURITE from the Movie Chal Mera Putt♥️ ਹਰ ਓਸ ਧੀ ਦੀ ਕਹਾਣੀ ਜੋ ਪ੍ਰਦੇਸ਼ ਆਪਣੇ ਮਾਪਿਆ ਦੇ ਸੁਪਨਿਆਂ ਪਿੱਛੇ ਆਪਣਾ ਸਭ ਕੁਝ ਛੱਡ ਤੁਰਦੀ ॥ ?? @amrindergill sir?? @vairowalia ji?? @drzeusworld ✌? TAG Someone who needs to see this Song??

A post shared by ?Simi Chahal (@simichahal9) on Jul 24, 2019 at 9:21pm PDT

ਹੋਰ ਵੇਖੋ:‘ਚੱਲ ਮੇਰਾ ਪੁੱਤ’ ਦਾ ਪਹਿਲਾ ਗੀਤ ‘ਬੱਦਲਾਂ ਦੇ ਕਾਲਜੇ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

‘ਆਬਾਂ ਦੇ ਦੇਸੋਂ’ ਗੀਤ ਨੂੰ ਅਮਰਿੰਦਰ ਗਿੱਲ ਨੇ ਕੁੜੀ ਦੇ ਪੱਖ ਤੋਂ ਗਾਇਆ ਹੈ। ਇਸ ਗੀਤ ਦੇ ਬੋਲ ਸੱਤਾ ਵੈਰੋਵਾਲੀਆ ਦੀ ਕਲਮ ‘ਚੋਂ ਨਿਕਲੇ ਨੇ ਤੇ ਉਨ੍ਹਾਂ ਨੇ ਆਪਣੀ ਕਲਮ ਦੇ ਰਾਹੀਂ ਵਿਦੇਸ਼ਾਂ ‘ਚ ਪੜ੍ਹਣ ਗਈਆਂ ਕੁੜੀਆਂ ਦੀਆਂ ਦੁੱਖ-ਤਕਲੀਫ਼ਾਂ ਨੂੰ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਵਿਦੇਸ਼ਾਂ ‘ਚ ਜਿੱਥੇ ਪੰਜਾਬੀ ਮੁੰਡਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਪੰਜਾਬੀ ਮੁਟਿਆਰਾਂ ਨੂੰ ਬੜੀ ਦਿੱਕਤਾਂ ਤੇ ਪੀ.ਆਰ ਹੋਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਮਿਊਜ਼ਿਕ ਡਾਇਰੈਕਟਰ Dr. Zeus ਨੇ ਆਪਣੇ ਮਿਊਜ਼ਿਕ ਦੇ ਨਾਲ ਇਸ ਗੀਤ ਨੂੰ ਚਾਰ ਚੰਨ ਲਗਾਏ ਨੇ।

ਗਾਣੇ ਨੂੰ ਰਿਦਮ ਬੁਆਏਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ। ਭਾਵੁਕ ਕਰਨ ਵਾਲੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ‘ਚੱਲ ਮੇਰਾ ਪੁੱਤ’ ਫ਼ਿਲਮ ਨੂੰ ਜਨਜੋਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਹੈ। ਇਹ ਫ਼ਿਲਮ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਸਾਂਝੇ ਪੰਜਾਬ ਵਾਲੀ ਫ਼ਿਲਮ ‘ਚੱਲ ਮੇਰਾ ਪੁੱਤ’ 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Related Post