ਜਾਕੋ ਰਾਖੈ ਸਾਈਆਂ ਤੋਂ ਮਾਰ ਸਕੇ ਨਾ ਕੋਈ ਜੀ ਹਾਂ ਇਹ ਗੱਲ ਉਦੋਂ ਸੱਚ ਸਾਬਿਤ ਹੋਈ ਜਦੋਂ ਚੱਲਦੀ ਰੇਲ ਦੇ ਥੱਲੇ ਇੱਕ ਔਰਤ ਫਸ ਗਈ । ਟਵਿੱਟਰ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ।
ਇਹ ਵੀਡੀਓ ਹਰਿਆਣਾ ਦੇ ਰੋਹਤਕ ਦਾ ਦੱਸਿਆ ਜਾ ਰਿਹਾ ਹੈ ।ਖਬਰ ਏਜੰਸੀ ਏਐੱਨਆਈ ਮੁਤਾਬਕ ਮਹਿਲਾ ਰੇਲਵੇ ਸਟੇਸ਼ਨ ‘ਤੇ ਟ੍ਰੇਨ ਦਾ ਇੰਤਜ਼ਾਰ ਕਰ ਰਹੀ ਸੀ, ਪਰ ਜਦੋਂ ਗੱਡੀ ਨਾ ਆਈ ਤਾਂ ਉਹ ਥੱਲੇ ਉੱਤਰ ਕੇ ਟ੍ਰੈਕ ਦੇ ਦੂਜੇ ਪਾਸੇ ਜਾਣ ਲੱਗੀ ਤਾਂ ਅਚਾਨਕ ਗੱਡੀ ਆ ਗਈ ।
ਹੋਰ ਪੜ੍ਹੋ : ਮੌਨੀ ਰਾਏ ਦਾ ਸ਼ੇਰ ਨਾਲ ਵੀਡੀਓ ਹੋਇਆ ਵਾਇਰਲ
ਮਹਿਲਾ ਆਪਣੀ ਸਮਝਦਾਰੀ ਵਰਤਦੇ ਹੋਏ ਟ੍ਰੇਨ ਨੂੰ ਆਉਂਦਾ ਵੇਖ ਟ੍ਰੈਕ ‘ਤੇ ਹੀ ਪੈ ਗਈ ਅਤੇ ਜਦੋਂ ਟ੍ਰੇਨ ਗੁਜ਼ਰ ਗਈ ਤਾਂ ਲੋਕਾਂ ਨੇ ਉਸ ਨੂੰ ਟ੍ਰੈਕ ਤੋਂ ਉਠਾਉਣ ‘ਚ ਮਦਦ ਕੀਤੀ ।
ਜਿਸ ਤੋਂ ਬਾਅਦ ਮਹਿਲਾ ਦੀ ਜਾਨ ‘ਚ ਜਾਨ ਆਈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।
https://twitter.com/ANI/status/1362242205201485828