ਸੰਗੀਤ ਜਗਤ ਤੇ ਬੀ ਟਾਊਨ ਦੇ ਮਸ਼ਹੂਰ ਸੰਗੀਤਕਾਰ ਏ.ਆਰ.ਰਹਿਮਾਨ ਦੀ ਧੀ ਖਤੀਜ਼ਾ ਰਹਿਮਾਨ ਦੀ ਮੰਗਣੀ ਹੋ ਗਈ ਹੈ। ਇਸ ਦੀ ਜਾਣਕਾਰੀ ਖ਼ੁਦ ਖਤੀਜ਼ਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। ਬੀ ਟਾਊਨ ਦੇ ਕਈ ਸੈਲੇਬਸ ਨੇ ਖਤੀਜ਼ਾ ਨੂੰ ਵਧਾਈ ਦਿੱਤੀ ਹੈ।
image source instagram
ਦੱਸਣਯੋਗ ਹੈ ਕਿ ਖਤੀਜ਼ਾ ਦੀ ਮੰਗਣੀ 29 ਦਸੰਬਰ ਨੂੰ ਇੱਕ ਆਡੀਓ ਇੰਜੀਨੀਅਰ ਰਿਆਸਦੀਨ ਸ਼ੇਖ ਮੁਹੰਮਦ ਨਾਲ ਹੋਈ ਹੈ। ਖਤੀਜ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਤੇ ਆਪਣੇ ਮੰਗੇਤਰ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਖਤੀਜ਼ਾ ਨੇ ਆਪਣੀ ਮੰਗਣੀ ਦੀ ਖ਼ਬਰ ਸ਼ੇਅਰ ਕੀਤੀ ਹੈ।
image source instagram
ਖਤੀਜ਼ਾ ਨੇ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ , " ਰੱਬ ਦੀ ਮੇਹਰ ਨਾਲ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਮੇਰੀ ਮੰਗਣੀ ਰਿਆਸਦੀਨ ਸ਼ੇਖ ਮੁਹੰਮਦ ਨਾਲ ਹੋਈ ਹੈ। ਜੋ ਕਿ ਇੱਕ ਪ੍ਰਤਿਭਾਸ਼ਾਲੀ ਅਤੇ ਵੀਜ਼ਕਿਡ ਆਡੀਓ ਇੰਜੀਨੀਅਰ ਹਨ। ਇਹ ਮੰਗਣੀ ਮੇਰੇ ਜਨਮਦਿਨ ਵਾਲੇ ਦਿਨ 29 ਦਸੰਬਰ ਨੂੰ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਈ ਹੈ। ਥੈਂਕਯੂ ਆਲ!"
View this post on Instagram
A post shared by 786 Khatija Rahman (@khatija.rahman)
bollywooe
ਖਤੀਜ਼ਾ ਅਤੇ ਉਸ ਦੇ ਮੰਗੇਤਰ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸੰਗੀਤ ਜਗਤ ਤੇ ਬਾਲੀਵੁੱਡ ਦੇ ਕਈ ਸੈਲੇਬਸ ਇਸ ਜੋੜੇ ਮੰਗਣੀ ਦੀ ਵਧਾਈ ਦੇ ਰਹੇ ਹਨ। ਖਤੀਜ਼ਾ ਦੀ ਇਸ ਪੋਸਨੂੰ ਟ 'ਤੇ ਗਾਇਕਾ ਹਰਸ਼ਦੀਪ ਕੌਰ ਨੇ ਕਮੈਂਟ ਕਰਕੇ ਕਿਹਾ ਤੁਹਾਨੂੰ ਦੋਹਾਂ ਨੂੰ ਬਹੁਤ-ਬਹੁਤ ਵਧਾਈ, ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਕਈ ਸੈਲੇਬਸ ਦੇ ਨਾਲ-ਨਾਲ ਫੈਨਜ਼ ਵੀ ਖਤੀਜ਼ਾ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ।
image source instagram
ਹੋਰ ਪੜ੍ਹੋ : ਪੰਜਾਬ ਵਿਧਾਨ ਸਭਾ ਚੋਣਾਂ 'ਚ ਹਿੱਸਾ ਲੈਣਗੇ ਸੋਨੂੰ ਸੂਦ, ਕਿਹਾ ਜਲਦ ਕਰਨਗੇ ਪਾਰਟੀ ਦਾ ਐਲਾਨ
ਦੱਸਣਯੋਗ ਹੈ ਕਿ ਖਤੀਜ਼ਾ ਰਹਿਮਾਨ ਇੱਕ ਮਿਊਜ਼ਿਕ ਪ੍ਰੋਡੀਊਸਰ, ਸੰਗੀਤਕਾਰ ਤੇ ਸੰਗੀਤ ਦੀ ਫਿਲਾਸਫਰ ਵੀ ਹੈ। ਉਹ ਵੀ ਆਪਣੇ ਪਿਤਾ ਵਾਂਗ ਮਿਊਜ਼ਿਕ ਦੀ ਦੁਨੀਆ ਵਿੱਚ ਕੰਮ ਕਰਦੀ ਹੈ ਤੇ ਚੰਗਾ ਮੁਕਾਮ ਹਾਸਲ ਕਰ ਚੁੱਕੀ ਹੈ।