ਆਸਕਰ ਦਾ ਐਵਾਰਡ ਜਿੱਤਣ ਵਾਲੇ ਇਸ ਮਿਊਜ਼ਿਕ ਕੰਪੋਜ਼ਰ ਨੂੰ ਆਉਂਦੇ ਸਨ ਖੁਦਕੁਸ਼ੀ ਦੇ ਖਿਆਲ 

By  Shaminder November 5th 2018 08:23 AM

ਹਰ ਕਾਮਯਾਬ ਸ਼ਖਸ  ਪਿੱਛੇ ਉਸ ਦੀ ਕਰੜੀ ਮਿਹਨਤ ਹੁੰਦੀ ਹੈ । ਜਿਸ ਨੇ ਆਪਣਾ ਮੁਕਾਮ ਹਾਸਿਲ ਕਰਨ ਲਈ ਪਤਾ ਨਹੀਂ ਕਿੰਨੇ ਕੁ ਧੁੱਕੇ ਖਾਧੇ ਹਨ ਇਹ ਉਹੀ ਜਾਣ ਸਕਦਾ ਹੈ । ਅੱਜ ਜਿਸ ਸ਼ਖਸ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਹਰ ਕੋਈ ਜਾਣਦਾ ਹੈ ਅਤੇ ਭਾਰਤ ਦੇ ਇਸ ਪ੍ਰਸਿੱਧ ਮਿਊਜ਼ਿਕ ਕੰਪੋਜ਼ਰ ਨੂੰ ਹਰ ਕੋਈ ਜਾਣਦਾ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਏ.ਆਰ. ਰਹਿਮਾਨ ਦੀ ।ਪਰ ਇਸ ਕਾਮਯਾਬ ਸ਼ਖਸ ਨੇ ਆਪਣੀ ਜ਼ਿੰਦਗੀ 'ਚ ਕਿੰਨਾ ਲੰਮਾ ਸੰਘਰਸ਼ ਕੀਤਾ ਹੈ । ਇਸ ਨੂੰ ਉਹੀ ਜਾਣਦੇ ਨੇ  ਵਾਰ-ਵਾਰ ਮਿਲ ਰਹੀ ਅਸਫਲਤਾ ਨੇ ਉਨ੍ਹਾਂ ਨੂੰ ਏਨਾ ਤੋੜ ਦਿੱਤਾ ਸੀ ਕਿ ਕਈ ਵਾਰ ਤਾਂ ਉਨ੍ਹਾਂ ਨੂੰ ਖੁਦਕੁਸ਼ੀ ਕਰਨ ਤੱਕ ਦੇ ਖਿਆਲ ਆਉਦੇ ਸਨ ।

ਹੋਰ ਵੇਖੋ : ਜੱਟ ਆਖ ਲੈ ਜਾਂ ਜ਼ਿਮੀਂਦਾਰ ਆਖ ਲੈ ਭਾਵੇਂ ਮੁੰਡਾ ਸ਼ੌਂਕੀ ਸਰਦਾਰ ਆਖ ਲੈ –ਗੁਰਨਾਮ ਭੁੱਲਰ

A R rehman A R rehman

ਕਾਰਨ ਕਈ ਹਰ ਕਿਸੇ ਦੀ ਜ਼ਿੰ ਕਾਮਯਾਬੀ ਏਨੀ ਅਸਾਨੀ ਨਾਲ ਨਹੀਂ । ਆਪਣੇ ਸੰਘਰਸ਼ ਦੇ ਦਿਨਾਂ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ "ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਚੰਗੇ ਨਹੀਂ ਹਾਂ । ਕਿਉਂਕਿ ਮੇਰੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਇਸ ਲਈ ਇੱਕ ਖਾਲੀਪਣ ਜਿਹਾ ਸੀ ।ਪਰ ਇਸ ਗੱਲ ਨਾਲ ਮੈਂ ਹੋਰ ਮਜਬੂਤ ਬਣਿਆ । ਇੱਕ ਦਿਨ ਸਭ ਦੀ ਮੌਤ ਹੋਣੀ ਹੈ ਇਸ ਲਈ ਮੈਂ ਨਿਡਰ ਹੋ ਗਿਆ । ਇਸ ਤੋਂ ਪਹਿਲਾਂ ਸਭ ਕੁਝ ਸਥਿਰ ਸੀ । ਸ਼ਾਇਦ ਇਸ ਲਈ ਅਜਿਹੀ ਭਾਵਨਾ ਆਈ ਸੀ । ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੈਂ ਜ਼ਿਆਦਾ ਫਿਲਮਾਂ ਨਹੀਂ ਕੀਤੀਆਂ । ਮੈਨੂੰ ਪੈਂਤੀ ਫਿਲਮਾਂ ਮਿਲੀਆਂ ਅਤੇ ਮੈਂ ਸਿਰਫ ਦੋ ਸਨ । ਮੈਂ ਉਸ ਸਮੇਂ ੨੫ ਸਾਲ ਦਾ ਸੀ"। ਰਹਿਮਾਨ ਨੇ ਆਪਣੇ ਸੰਘਰਸ਼ ਦੀ ਕਹਾਣੀ ਆਤਮ ਕਥਾ 'ਨੋਟਸ ਆਫ ਏ ਡ੍ਰੀਮ' 'ਚ ਦੱਸੀ ਹੈ ।

ਹੋਰ ਵੇਖੋ : ਵਿਰਾਟ ਕੋਹਲੀ ਹੋਏ 30 ਸਾਲਾਂ ਦੇ, ਅਨੁਸ਼ਕਾ ਨਾਲ ਇਸ ਤਰ੍ਹਾਂ ਮਨਾਇਆ ਜਨਮ ਦਿਨ ਦੇਖੋ ਤਸਵੀਰਾਂ

A R rehman A R rehman

 

ਇਸ ਕਿਤਾਬ ਨੂੰ ਕ੍ਰਿਸ਼ਨਾ ਤਿਰਲੋਕ ਨੇ ਲਿਖਿਆ ਹੈ । ਬੀਤੇ ਦਿਨੀਂ ਹੀ ਇਸ ਕਿਤਾਬ ਨੂੰ ਲਾਂਚ ਕੀਤਾ ਗਿਆ । 1992 'ਚ ਰੋਜਾ ਨਾਲ ਡੈਬਿਊ ਕਰਨ ਤੋਂ ਪਹਿਲਾਂ ਰਹਿਮਾਨ ਨੇ ਪਰਿਵਾਰ ਸਣੇ ਇਸਲਾਮ ਅਪਣਾ ਲਿਆ । ਉਹ ਆਪਣਾ ਪਿਛਲੀਆਂ ਯਾਦਾਂ ਛੱਡ ਦੇਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਆਪਣਾ ਅਸਲੀ ਨਾਂਅ ਦਿਲੀਪ ਕੁਮਾਰ ਵੀ ਪਿੱਛੇ ਛੱਡ ਦਿੱਤਾ।ਰਹਿਮਾਨ ਦਾ ਕਹਿਣਾ ਹੈ ਕਿ ਮਿਊਜ਼ਿਕ ਬਨਾਉਣ ਦਾ ਕੰਮ ਇੱਕਲੇ ਹੋਣ ਤੋਂ ਜ਼ਿਆਦਾ ਆਪਣੇ ਅੰਦਰ ਝਾਕਣ ਦਾ ਹੈ ।ਤੁਹਾਨੂੰ ਵੇਖਣਾ ਪੈਂਦਾ ਹੈ ਕਿ ਤੁਸੀਂ ਕੋਣ ਹੋ ਅਤੇ ਉਸ ਨੂੰ ਹੀ ਬਾਹਰ ਕੱਢਣਾ ਹੁੰਦਾ ਹੈ । ਜਦੋਂ ਤੁਸੀਂ ਕੋਈ ਕਲਪਨਾ ਕਰਦੇ ਹੋ ਤਾਂ ਤੁਹਾਨੂੰ ਖੁਦ ਦੇ ਅੰਦਰ ਡੂੰਘਾਈ ਤੱਕ ਉਤਰਨਾ ਪੈਂਦਾ ਹੈ ।

Related Post