ਲਾਕਡਾਊਨ ਕਰਕੇ ਲੋਕ ਹੋਏ ਘਰਾਂ ਦੇ ਅੰਦਰ ਤੇ ਬਾਹਰ ਛੱਤਾਂ ’ਤੇ ਪਤੰਗ ਉਡਾ ਰਹੇ ਹਨ ਬਾਂਦਰ, ਵੀਡੀਓ ਹੋ ਰਿਹਾ ਹੈ ਵਾਇਰਲ
Rupinder Kaler
April 18th 2020 11:31 AM
ਕੋਰੋਨਾ ਵਾਇਰਸ ਕਰਕੇ ਪੂਰਾ ਦੇਸ਼ ਲਾਕਡਾਊਨ ਹੈ, ਇਸ ਸਭ ਕਰਕੇ ਹਰ ਕੋਈ ਆਪਣੇ ਘਰਾਂ ਵਿੱਚ ਨਜ਼ਰਬੰਦ ਹੋ ਕੇ ਰਹਿ ਗਿਆ ਹੈ । ਪਰ ਕੁਦਰਤ ਪੂਰੀ ਤਰ੍ਹਾਂ ਆਜ਼ਾਦ ਹੈ ਕਿਉਂਕਿ ਮੋਰ ਘਰਾਂ ਦੇ ਬਾਹਰ ਨੱਚਣ ਲੱਗ ਗਏ ਹਨ, ਹਿਰਨ ਸੜਕਾਂ ’ਤੇ ਦੌੜਨ ਲੱਗੇ ਹਨ । ਸ਼ਾਪਿੰਗ ਮੌਲ ਦੇ ਬਾਹਰ ਲੋਕਾਂ ਦੀ ਥਾਂ ਤੇ ਨੀਲ ਗਾਵਾਂ ਦਿਖਾਈ ਦੇ ਲੱਗੀਆਂ ਹਨ । ਇੱਥੋਂ ਤੱਕ ਕਿ ਨਦੀਆਂ ਦਾ ਪਾਣੀ ਸਾਫ ਹੋਣ ਲੱਗਾ ਹੈ । ਇਸ ਲਾਕਡਾਊਨ ਤੋਂ ਪਹਿਲਾਂ ਇਨਸਾਨ ਪੂਰੀ ਤਰ੍ਹਾਂ ਆਜ਼ਾਦ ਸਨ ਜਦੋਂ ਕਿ ਜਾਨਵਰ ਕੈਦ ਸਨ ।