ਕਿਸਾਨਾਂ ਦਾ ਧਰਨਾ ਪ੍ਰਦਰਸ਼ਨ (Farmers Protest ) ਲਗਾਤਾਰ ਜਾਰੀ ਹੈ । ਅਜਿਹੇ ‘ਚ ਇਨ੍ਹਾਂ ਕਿਸਾਨਾਂ ਦਾ ਸਾਥ ਦੇਣ ਦੇ ਲਈ ਅੰਮ੍ਰਿਤਸਰ ਤੋਂ ਪੈਦਲ ਸੰਗਤਾਂ ਦਾ ਜੱਥਾ ਸਿੰਘੂ ਬਾਰਡਰ (Singhu Border )ਪਹੁੰਚਿਆ । ਇਨ੍ਹਾਂ ਸੰਗਤਾਂ ਨੇ ਸਿੰਘੂ ਬਾਰਡਰ ‘ਤੇ ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਹੌਸਲਾ ਵੀ ਵਧਾਇਆ ।ਇਸ ਜੱਥੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਪਾਲਕੀ ‘ਚ ਸੁਸ਼ੋਭਿਤ ਹਨ ।
Image From Instagram
ਹੋਰ ਪੜ੍ਹੋ : ਅਦਾਕਾਰਾ ਪਾਇਲ ਘੋਸ਼ ’ਤੇ ਹੋਇਆ ਤੇਜ਼ਾਬ ਨਾਲ ਹਮਲਾ, ਪਾਇਲ ਨੇ ਖੁਦ ਕੀਤਾ ਖੁਲਾਸਾ
ਗੁਰੂ ਦੇ ਨਾਮ ਦਾ ਸਿਮਰਨ ਕਰਦੀਆਂ ਹੋਈਆਂ ਇਹ ਸੰਗਤਾਂ ਗਵਾਲੀਅਰ ‘ਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸਬੰਧਤ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀਆਂ ਹਨ ।ਇਸ ਜੱਥੇ ‘ਚ ਬੱਚੇ, ਬਜ਼ੁਰਗ ਬੀਬੀਆਂ ਅਤੇ ਭਾਈ ਵੀ ਸ਼ਾਮਿਲ ਹਨ ।
View this post on Instagram
ਇਸ ਜੱਥੇ ਦੇ ਬਾਰੇ ਜੱਥੇ ‘ਚ ਸ਼ਾਮਿਲ ਇੱਕ ਸ਼ਖਸ ਨੇ ਜਾਣਕਾਰੀ ਦਿੱਤੀ । ਦੱਸ ਦਈਏ ਕਿ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ ਅਤੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ।
Image From Instagram
ਪਰ ਸਰਕਾਰ ਆਪਣੀ ਜ਼ਿੱਦ ‘ਤੇ ਅੜੀ ਹੋਈ ਹੈ, ਹਾਲੇ ਤੱਕ ਸਰਕਾਰ ਨੇ ਇਸ ਸਬੰਧੀ ਕੋਈ ਕਦਮ ਨਹੀਂ ਚੁੱਕਿਆ ਹੈ । ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਮੰਨਵਾਏ ਬਗੈਰ ਵਾਪਸ ਨਹੀਂ ਜਾਣਗੇ । ਕਿਸਾਨਾਂ ਦੇ ਸਮਰਥਨ ‘ਚ ਕਈ ਸੈਲੀਬ੍ਰੇਟੀਜ਼ ਵੀ ਅੱਗੇ ਆਏ ਹਨ, ਇਹ ਕਲਾਕਾਰ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ।