74 ਸਾਲ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਮਿਲੇ ਦੋ ਭਰਾ, ਫੁੱਟ ਫੁੱਟ ਕੇ ਰੋਏ ਦੋਵੇਂ ਭਰਾ, ਵੀਡੀਓ ਵਾਇਰਲ

By  Shaminder January 13th 2022 10:13 AM

ਭਾਰਤ- ਪਾਕਿਸਤਾਨ (India -Pakistan) ਦੀ ਵੰਡ ਵੇਲੇ ਦਾ ਸੰਤਾਪ ਕਈ ਪਰਿਵਾਰਾਂ ਨੇ ਭੋਗਿਆ । ਇਸ ਵੰਡ ਦੌਰਾਨ ਕਈ ਲੋਕ ਆਪਣੇ ਸਕੇ ਸਬੰਧੀਆਂ ਰਿਸ਼ਤੇਦਾਰਾਂ ਤੋਂ ਵਿੱਛੜ ਗਏ । ਇਸੇ ਤਰ੍ਹਾਂ ਦਾ ਭਾਣਾ ਵਾਪਰਿਆ ਸੀ ਦੋ ਭਰਾਵਾਂ (Brothers) ਦੇ ਨਾਲ ਜਿਨ੍ਹਾਂ ਨੂੰ ਮਿਲਣ ਲੱਗਿਆਂ 74 ਸਾਲ ਦਾ ਲੰਮਾ ਅਰਸਾ ਲੱਗ ਗਿਆ । ਜੀ ਹਾਂ ਇਹ ਦੋਵੇਂ ਭਰਾ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਵਿੱਛੜ ਗਏ ਸਨ ਅਤੇ ਇੱਕ ਭਰਾ ਪਾਕਿਸਤਾਨ ਜਦੋਂਕਿ ਦੂਜਾ ਭਾਰਤ ਆ ਗਿਆ ਸੀ ।

Bazurg image From instagram

ਹੋਰ ਪੜ੍ਹੋ : ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੇ ਬ੍ਰੇਕਅੱਪ ਦੀਆਂ ਅਫਵਾਹਾਂ ‘ਤੇ ਅਰਜੁਨ ਕਪੂਰ ਨੇ ਦਿੱਤਾ ਜਵਾਬ

ਇਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਦਰ ‘ਤੇ ਸ੍ਰੀ ਕਰਤਾਰਪੁਰ ਸਾਹਿਬ (Kartarpur sahib) ‘ਚ ਦੋਵਾਂ ਭਰਾਵਾਂ ਦਾ ਮਿਲਣ ਹੋ ਗਿਆ । ਦੋਵੇਂ ਭਰਾ ਜਦੋਂ ਮਿਲੇ ਤਾਂ ਫੁੱਟ ਫੁੱਟ ਕੇ ਰੋਏ ।ਦੋਵਾਂ ਦੀਆਂ ਅੱਖਾਂ ਚੋਂ ਹੰਝੂ ਵਹਿ ਤੁਰੇ । ਦੱਸ ਦਈਏ ਕਿ ਇਨ੍ਹਾਂ ਵਿੱਚੋਂ ਇੱਕ ਪੰਜਾਬ ਦੇ ਜਗਰਾਓਂ ਦਾ ਰਹਿਣ ਵਾਲਾ ਹੈ ।

Bazurg,, image From instagram

ਜਦੋਂਕਿ ਦੂਜਾ ਪਾਕਿਸਤਾਨ ਦਾ ਰਹਿਣ ਵਾਲਾ ਹੈ ।ਸਭ ਨੂੰ ਭਾਵੁਕ ਕਰ ਦੇਣ ਵਾਲਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਵੁੰਪਲਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇੱਕ ਮਾਂ ਧੀ ਵੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲੀਆਂ ਸਨ । ਇਨ੍ਹਾਂ ਦੋਵਾਂ ਦਾ ਵੀਡੀਓ ਵੀ ਬੀਤੇ ਸਾਲ ਖੂਬ ਵਾਇਰਲ ਹੋਇਆ ਸੀ । ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਸ ਦੋਵਾਂ ਭਰਾਵਾਂ ਦੇ ਵੀਡੀਓ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ ਅਤੇ ਲੋਕ ਵੀ ਇਸ ‘ਤੇ ਖੂਬ ਪ੍ਰਤੀਕਰਮ ਦੇ ਰਹੇ ਹਨ ।

 

View this post on Instagram

 

A post shared by Voompla (@voompla)

Related Post