6 ਮਹੀਨੇ ਪੂਰੇ ਹੋਣ ‘ਤੇ ਕਿਸਾਨਾਂ ਦੇ ਜ਼ਜ਼ਬੇ ਨੂੰ ਸਲਾਮ ਕਰਦੇ ਹੋਏ ਗਾਇਕ ਜੈਜ਼ੀ ਬੀ ਨੇ ਪਾਈ ਪੋਸਟ, ਸਭ ਨੂੰ ਕਿਸਾਨਾਂ ਦਾ ਸਮਰਥਨ ਕਰਨ ਦੀ ਕੀਤੀ ਅਪੀਲ

ਜਿਵੇਂ ਕਿ ਸਭ ਜਾਣਦੇ ਹੀ ਨੇ ਬੀਤੇ ਦਿਨੀਂ 26 ਮਈ ਨੂੰ ਕਿਸਾਨਾਂ ਵੱਲੋਂ ਕਾਲਾ ਦਿਵਸ ਮਨਾਇਆ ਗਿਆ ਸੀ। ਦੱਸ ਦਈਏ ਕਿਸਾਨਾਂ ਦੇ ਸੰਘਰਸ਼ ਨੂੰ 6 ਮਹੀਨੇ ਹੋ ਗਏ ਨੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਦੇ ਹੋਏ । ਕਿਸਾਨਾਂ ਸਿਰਫ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਅਪੀਲ ਕਰ ਰਹੇ ਨੇ। ਪਰ ਕੇਂਦਰ ਸਰਕਾਰ ਜੋ ਕਿ ਕੰਨ ਤੇ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ। ਪਰ ਕਿਸਾਨ ਨੇ ਆਪਣਾ ਹੌਸਲਾ ਨਹੀਂ ਛੱਡਿਆ ਹੈ।
Image Source: Youtube
ਹੋਰ ਪੜ੍ਹੋ : ਸਿਮਰਨ ਕੌਰ ਮੁੰਡੀ ਨੇ ਸਾਂਝਾ ਕੀਤਾ ਨਵਾਂ ਵੀਡੀਓ, ਦਿਲਕਸ਼ ਅਦਾਵਾਂ ਵਾਲਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
Image Source: instagram
ਕਿਸਾਨਾਂ ਦੇ ਛੇ ਮਹੀਨੇ ਪੂਰੇ ਹੋਣ ਦੇ ਮੌਕੇ 'ਤੇ ਗਾਇਕ ਜੈਜ਼ੀ ਬੀ ਨੇ ਕਿਸਾਨਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਪੋਸਟ ਪਾਈ ਹੈ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ਸਾਰੇ ਜਣੇ ਸਾਡੇ ਕਿਸਾਨਾਂ ਨੂੰ ਸਪੋਰਟ ਕਰੋ..6 ਮਹੀਨੇ ਹੋ ਗਏ ਨੇ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰਦੇ ਹੋਏ... ?? ਹਰ ਕੋਈ ਕਿਰਪਾ ਕਰਕੇ ਆਪਣੀ ਆਵਾਜ਼ ਦੀ ਵਰਤੋਂ ਕਿਸਾਨਾਂ ਦੀ ਸਹਾਇਤਾ ਲਈ ਕਰੋ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਕਿਸਾਨਾਂ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਨੇ।
image source- Jazzy B Song 'Teer Punjab Ton'
ਜੈਜ਼ੀ ਬੀ ਨੇ ਨਾਲ ਹੀ ਆਪਣੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਉਨ੍ਹਾਂ ਨੇ ਆਪਣੇ ਮਾਸਕ ਤੋਂ ਲੈ ਕੇ ਟੀ-ਸ਼ਰਟਾਂ ਉੱਤੇ ਕਿਸਾਨਾਂ ਨੂੰ ਸਪੋਰਟ ਕਰਦੇ ਹੋਏ i stand with farmers ਸਲੋਗਨ ਛਪਾਏ ਹੋਏ ਹਨ। ਜੈਜ਼ੀ ਬੀ ਕਿਸਾਨਾਂ ਦੇ ਸਮਰਥਨ ‘ਚ ਕਈ ਕਿਸਾਨੀ ਗੀਤ ਲੈ ਕੇ ਆਏ ਨੇ। ਇਸ ਤੋਂ ਇਲਾਵਾ ਉਹ ਕੈਨੇਡਾ ਤੋਂ ਦਿੱਲੀ ਕਿਸਾਨੀ ਸੰਘਰਸ਼ ਚ ਆਪਣੀ ਹਾਜ਼ਰੀ ਲਗਵਾ ਕੇ ਗਏ ਸੀ। ਇਸ ਤੋਂ ਇਲਾਵਾ ਉਹ ਕੈਨੇਡਾ ‘ਚ ਕਿਸਾਨਾਂ ਦੇ ਸਮਰਥਨ ਚ ਹੁੰਦੀਆਂ ਰੈਲੀਆਂ 'ਚ ਵੀ ਵੱਧ ਚੜ੍ਹੇ ਹਿੱਸਾ ਲੈਂਦੇ ਹਨ।