Karan Aujla's 52 Bars Song On trending: ਪੰਜਾਬੀ ਗਾਇਕ ਕਰਨ ਔਜਲਾ ਜੋ ਕਿ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਕਰਨ ਔਜਲਾ ਜੋ ਕਿ ਆਪਣੇ ਵਿਆਹ ਨੂੰ ਲੈਕੇ ਚਰਚਾ ਦਾ ਵਿਸ਼ਾ ਬਣੋ ਹੋਏ ਸਨ, ਪਰ ਉਨ੍ਹਾਂ ਨੇ ਲਾਈਵ ਆ ਕੇ ਵਿਆਹ ਦੀ ਖਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਇਹ ਸਿਰਫ਼ ਅਫਵਾਹਾਂ ਹਨ। ਪਰਸਨਲ ਲਾਈਫ ਤੋਂ ਲੈ ਕੇ ਉਹ ਆਪਣੀ ਈਪੀ ਯਾਨੀਕਿ ਮਿੰਨੀ ਐਲਬਮ ਰਿਲੀਜ਼ ਕੀਤੀ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲ ਰਿਹਾ ਹੈ। ਦੱਸ ਦਈਏ ਉਨ੍ਹਾਂ ਦਾ ਗੀਤ ‘52 Bars’ ਖੂਬ ਟਰੈਂਡ ਕਰ ਰਿਹਾ ਹੈ, ਇਸ ਗੀਤ ਨੇ ਐਬਲ ਦੀ ਮਿਊਜ਼ਿਕ ਐਪ ਉੱਤੇ ਧੂਮ ਪਾ ਰੱਖੀ ਹੈ।
ਹੋਰ ਪੜ੍ਹੋ : Warning 2: ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਨੇ ਸ਼ੁਰੂ ਕੀਤੀ ਫ਼ਿਲਮ ਦੀ ਸ਼ੂਟਿੰਗ, ਜਾਣੋ ਕਦੋਂ ਰਿਲੀਜ਼ ਹੋਵੇਗੀ 'ਵਾਰਨਿੰਗ 2'
image source: youtube
ਕਰਨ ਔਜਲਾ ਦੀ EP ‘Four You’ ਛਾਈ ਐਪਲ ਮਿਊਜ਼ਿਕ ‘ਤੇ
ਗਾਇਕ ਕਰਨ ਔਜਲਾ (Karan Aujla) ਨੇ 3 ਫਰਵਰੀ ਨੂੰ ਆਪਣੀ ਈ.ਪੀ ਫੋਰ ਯੂ ਰਿਲੀਜ਼ ਕੀਤੀ ਸੀ। ਜਿਸ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਖੁਦ ਕਰਨ ਔਜਲਾ ਨੇ ਆਪਣੀ ਇੰਸਟਾ ਸਟੋਰੀ ਵਿੱਚ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਐਪਲ ਮਿਊਜ਼ਿਕ ‘ਚ ਇੰਡੀਆ ਤੇ ਨਿਊਜ਼ੀਲੈਂਡ ਵਿੱਚ ‘52 Bars’ ਨੰਬਰ ਇੱਕ ਉੱਤੇ ਛਾਇਆ ਹੋਇਆ ਹੈ। ਇਸ ਤੋਂ ਇਲਾਵਾ ਕਨੈਡਾ ਵਿੱਚ ਨੰਬਰ ਦੋ ਅਤੇ ਨੰਬਰ ਤਿੰਨ ਆਸਟ੍ਰੇਲੀਆ ਉੱਤੇ ਚੱਲ ਰਿਹਾ ਹੈ।
image source: Instagram
ਯੂਟਿਊਬ ‘ਤੇ ਵੀ ਨੰਬਰ ਇੱਕ ‘ਤੇ ਛਾਇਆ ‘52 Bars’ ਗੀਤ
ਕਰਨ ਔਜਲਾ ਦਾ ਨਵਾਂ ਗੀਤ ‘52 Bars’ ਜੋ ਕਿ ਯੂਟਿਊਬ ਉੱਤੇ ਵੀ ਖੂਬ ਟਰੈਂਡ ਕਰ ਰਿਹਾ ਹੈ। ਦਰਸ਼ਕਾਂ ਵੱਲੋਂ ਮਿਲ ਰਹੇ ਭਰਵਾਂ ਹੁੰਗਾਰੇ ਕਰਕੇ ਯੂਟਿਊਬ ਉੱਤੇ ਨੰਬਰ ਇੱਕ 'ਤੇ ਚੱਲ ਰਿਹਾ ਹੈ।
image source: youtube
ਜੇ ਗੱਲ ਕਰੀਏ ਤਾਂ ਕਰਨ ਔਜਲਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਹ ‘ਝਾਂਜਰ’, ‘ਮੈਕਸੀਕੋ ਕੋਕਾ’, ‘ਚਿੱਠੀਆਂ’, ‘ਅਧੀਆ’, ‘ਡੌਂਟ ਲੁੱਕ’, ‘ਹੁਕਮ’ ਵਰਗੇ ਕਈ ਗੀਤ ਹਨ। ਇਸ ਤੋਂ ਇਲਾਵਾ ਕਰਨ ਔਜਲਾ ਦੇ ਲਿਖੇ ਗੀਤ ਵੀ ਕਈ ਨਾਮੀ ਗਾਇਕ ਗਾ ਚੁੱਕੇ ਹਨ।