ਤੁਹਾਡੀ ਊਰਜਾ ਨੂੰ ਤੁਰੰਤ ਵਧਾਉਣ ਵਿੱਚ ਤੁਹਾਡੀ ਮਦਦ ਕਰਨਗੀਆਂ ਇਹ 3 ਕੌਫੀ ਸਮੂਦੀ

ਕੀ ਤੁਹਾਡੀ ਸਵੇਰ ਦੀ ਸ਼ੁਰੂਆਤ ਵੀ ਇੱਕ ਕੱਪ ਚਾਹ ਜਾਂ ਕੌਫ਼ੀ ਨਾਲ ਹੁੰਦੀ ਹੈ। ਅਕਸਰ ਹੀ ਤੁਸੀਂ ਲੋਕਾਂ ਕੋਲੋਂ ਇਹ ਸੁਣਿਆ ਹੋਵੇਗਾ ਕੀ ਨਿਯਮਤ ਤੌਰ 'ਤੇ ਕੌਫੀ ਪੀਣਾ ਤੁਹਾਡੀ ਸਿਹਤ ਲਈ ਬੁਰਾ ਹੈ। ਕੀ ਤੁਸੀਂ ਇਸ 'ਤੇ ਵਿਸ਼ਵਾਸ ਕਰੋਗੇ ਜੇਕਰ ਅਸੀਂ ਤੁਹਾਨੂੰ ਦੱਸੀਏ ਕਿ ਤੁਸੀਂ ਸਿਹਤਮੰਦ ਰਹਿਣ ਦੇ ਨਾਲ-ਨਾਲ ਰੋਜ਼ਾਨਾ ਕੈਫੀਨ ਨੂੰ ਸਹੀ ਮਾਤਰਾ 'ਚ ਲੈ ਸਕਦੇ ਹੋ? ਅਤੇ ਇਸ ਦੇ ਲਈ ਤੁਹਾਨੂੰ ਆਪਣੀ ਕੌਫੀ ਵੀ ਛੱਡਨੀ ਨਹੀਂ ਪਵੇਗੀ।
ਕਿਸੇ ਵੀ ਫਲ ਜਾਂ ਹੋਰਨਾਂ ਚੀਜ਼ਾਂ ਤੋਂ ਬਣੀ ਸਮੂਦੀਜ਼ ਸਵੇਰ ਦੇ ਸਮੇਂ ਸਿਹਤਮੰਦ ਰਹਿਣ ਤੇ ਸਰੀਰ ਨੂੰ ਤੁਰੰਤ ਊਰਜਾ ਦੇਣ ਲਈ ਸਭ ਤੋਂ ਵਧੀਆ ਤਰੀਕਿਆਂ ਚੋਂ ਇੱਕ ਹਨ, ਅੱਜ ਅਸੀਂ ਤੁਹਾਨੂੰ ਕੁਝ ਅਜਿਹੀ ਸਮੂਦੀਜ਼ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਆਪਣੀ ਕੌਫੀ ਦੇ ਨਾਲ ਮਿਲਾ ਕੇ ਲੈ ਸਕਦੇ ਹੋ ਤੇ ਇਸ ਦੇ ਨਾਲ-ਨਾਲ ਇਹ ਤੁਹਾਨੂੰ ਸਿਹਤਮੰਦ ਰੱਖਣ ਵਿੱਚ ਵੀ ਮਦਦ ਕਰੇਗੀ।
ਦਾਲਚੀਨੀ ਤੇ ਕੌਫੀ ਨਾਲ ਬਣੀ ਸਮੂਦੀ
ਇਸ ਸਮੂਦੀ ਨੂੰ ਬਣਾਉਣ ਲਈ 2 ਫਰੋਜ਼ਨ ਕੇਲੇ, 1 ਚਮਚ ਕੌਫੀ, ਥੋੜੀ ਦਹੀਂ, ਦਾਲਚੀਨੀ ਪਾਊਡਰ, 1 ਕੱਪ ਦੁੱਧ, ਅਤੇ ਕੁਝ ਬਰਫ਼ ਦੇ ਕਿਊਬ ਨੂੰ ਮਿਲਾਇਆ ਜਾ ਸਕਦਾ ਹੈ। ਤੁਸੀਂ ਇਨ੍ਹਾਂ ਸਾਰੀਆਂ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਪੀ ਸਕਦੇ ਹੋ।
ਹਾਈ ਪ੍ਰੋਟੀਨ ਸਮੂਦੀ
ਇਸ ਸਮੂਦੀ ਨੂੰ ਬਣਾਉਣਾ ਬਹੁਤ ਆਸਾਨ ਹੈ। 2 ਫਰੋਜ਼ਨ ਕੇਲੇ, ਪੀਨਟ ਬਟਰ , ਇੱਕ ਕੱਪ ਬਲੈਕ ਕੌਫੀ, ਇੱਕ ਸਕੂਪ ਪ੍ਰੋਟੀਨ ਪਾਊਡਰ, ਵਨੀਲਾ ਐਬਸਟਰੈਕਟ ਦੀਆਂ ਕੁਝ ਬੂੰਦਾਂ, ਅੱਧਾ ਚਮਚਾ ਚਾਕਲੇਟ ਪਾਊਡਰ, ਅਤੇ ਬਦਾਮ ਜਾਂ ਨਾਰੀਅਲ ਦਾ ਦੁੱਧ ਤੁਸੀਂ ਆਪਣੀ ਸੁਵਿਧਾ ਜਾਂ ਲੋੜ ਮੁਤਾਬਕ ਕੋਈ ਵੀ ਦੁੱਧ ਲੈ ਸਕਦੇ ਹੋ। ਇਸ ਨੂੰ ਹੋਰ ਪੌਸ਼ਟਿਕ ਬਣਾਉਣ ਲਈ ਮਿਸ਼ਰਣ ਵਿੱਚ ਫਲੈਕਸ ਸੀਡਸ ਜਾਂ ਓਟਸ ਸ਼ਾਮਲ ਕਰੋ।
ਨਾਰੀਅਲ ਅਤੇ ਕੌਫੀ ਤੋਂ ਬਣੀ ਸਮੂਦੀ
ਇਸ ਸਮੂਦੀ ਨੂੰ ਬਣਾਉਣ ਲਈ ਨਾਰੀਅਲ ਦੇ ਟੁਕੜਿਆਂ ਨੂੰ ਗੋਲਡਨ ਬਰਾਊਨ ਹੋਣ ਤੱਕ ਟੋਸਟ ਕਰੋ। ਉਨ੍ਹਾਂ ਨੂੰ ਸੜਨ ਤੋਂ ਰੋਕਣ ਲਈ ਇਸ ਨੂੰ ਲਗਾਤਾਰ ਹਿਲਾਓ। ਹੁਣ, ਇੱਕ ਵੱਡੇ ਮਿਕਸਿੰਗ ਬਾਊਲ ਵਿੱਚ ਟੋਸਟ ਕੀਤਾ ਨਾਰੀਅਲ, ਇੱਕ ਫਰੋਜ਼ਨ ਕੇਲਾ, ਇੱਕ ਕੱਪ ਦੁੱਧ, ਵਨੀਲਾ ਐਸੇਂਸ ਦੀਆਂ ਕੁਝ ਬੂੰਦਾਂ ਅਤੇ ਕੌਫੀ ਨੂੰ ਮਿਲਾਓ। ਤਾਜ਼ਗੀ ਦੇਣ ਵਾਲਾ ਡਰਿੰਕ ਬਣਾਉਣ ਲਈ ਬਰਫ਼ ਦੇ ਕਿਊਬ ਪਾਓ।
ਹੋਰ ਪੜ੍ਹੋ : ਇਮਿਊਨਿਟੀ ਵਧਾਉਣ ਦੇ ਲਈ ਇਨ੍ਹਾਂ ਫ਼ਲਾਂ ਦਾ ਕਰੋ ਸੇਵਨ
ਇਹ ਸਮੂਦੀਜ਼ ਤੁਹਾਡੇ ਸਰੀਰ ਵਿੱਚ ਪੌਸ਼ਟਿਕ ਤੱਤਾ ਨੂੰ ਪੂਰਾ ਕਰਨਗੀਆਂ ਤੇ ਤੁਹਾਨੂੰ ਸਿਹਤਮੰਦ ਵੀ ਰੱਖਣਗੀਆਂ। ਇਹ ਸਰੀਰ ਨੂੰ ਇੰਨਸਟੈਂਟ ਐਨਰਜ਼ੀ ਵੀ ਦਿੰਦੀਆਂ ਹਨ। ਇਸ ਲਈ ਰੋਜ਼ਾਨਾ ਕੌਫੀ ਜਾਂ ਚਾਹ ਹੀ ਨਹੀਂ ਬਲਕਿ ਹਰ ਰੋਜ਼ ਲੈ ਸਕਦੇ ਹੈ।