Gadar: Ek Prem Katha: ਸੰਨੀ ਦਿਓਲ, ਅਮੀਸ਼ਾ ਪਟੇਲ ਅਤੇ ਅਮਰੀਸ਼ ਪੁਰੀ ਸਟਾਰਰ ਫ਼ਿਲਮ 'ਗਦਰ: ਏਕ ਪ੍ਰੇਮ ਕਥਾ' ਨੂੰ ਰਿਲੀਜ਼ ਹੋਏ 21 ਸਾਲ ਹੋ ਗਏ ਹਨ। ਅਨਿਲ ਸ਼ਰਮਾ ਦੁਆਰਾ ਨਿਰਦੇਸ਼ਤ ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਜਦੋਂ ਇਹ 15 ਜੂਨ 2001 ਨੂੰ ਰਿਲੀਜ਼ ਹੋਈ ਸੀ।
ਪਿਆਰ ਅਤੇ ਰੋਮਾਂਸ ਦੇ ਨਾਲ-ਨਾਲ ਐਕਸ਼ਨ ਨਾਲ ਭਰਪੂਰ ਫ਼ਿਲਮ ਦੀ ਸਫਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੰਨੀ ਦੇ ਜ਼ਬਰਦਸਤ ਅੰਦਾਜ਼ ਵਾਲੇ ਡਾਇਲਾਗ ਅੱਜ ਵੀ ਦਰਸ਼ਕਾਂ ਦੇ ਜ਼ਹਿਨ ‘ਚ ਤਾਜ਼ਾ ਹਨ। ਫ਼ਿਲਮ ਦੀ ਸਕ੍ਰਿਪਟ ਦੇ ਨਾਲ-ਨਾਲ ਫ਼ਿਲਮ ਦੇ ਗੀਤ ਵੀ ਜ਼ਬਰਦਸਤ ਸਨ।
ਹੋਰ ਪੜ੍ਹੋ : ‘Salman Khan Death Threat’ ਮਾਮਲੇ ‘ਚ ਮਹਾਰਾਸ਼ਟਰ ਗ੍ਰਹਿ ਵਿਭਾਗ ਨੇ ਕੀਤਾ ਅਹਿਮ ਖੁਲਾਸਾ, ਲਾਰੈਂਸ ਬਿਸ਼ਨੋਈ ਨੇ…
ਗਦਰ ਦੀ ਰਿਲੀਜ਼ ਨੂੰ 21 ਸਾਲ ਪੂਰੇ ਹੋਣ ਮੌਕੇ ਉੱਤੇ ਸੰਨੀ ਦਿਓਲ ਨੇ ਆਪਣੇ ਇੰਸਾਟਗ੍ਰਾਮ ਅਕਾਉਂਟ ‘ਤੇ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਫ਼ਿਲਮ ਦੀਆਂ ਕੁਝ ਝਲਕੀਆਂ ਸਾਂਝੀਆਂ ਕੀਤੀਆਂ ਸਨ। ਇਸ ਪੋਸਟ ਉੱਤੇ ਕਈ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਸੋਤੇਲੀ ਭੈਣ ਈਸ਼ਾ ਦਿਓਲ ਨੇ ਵੀ ਕਮੈਂਟ ਕਰਦੇ ਹੋਏ ਲਿਖਿਆ ਹੈ- ‘ਵੀਰੇ ਮੇਰੇ ਤੋਂ ਇੰਤਜ਼ਾਰ ਨਹੀਂ ਹੋ ਰਿਹਾ ਤੁਹਾਨੂੰ ਵੱਡੇ ਪਰਦੇ ਉੱਤੇ ਐਕਸ਼ਨ ਕਰਦੇ ਹੋਏ ਦੇਖਣ ਲਈ..ਨਾਲ ਹੀ ਉਨ੍ਹਾਂ ਨੇ ਜੱਫੀ ਤੇ ਪਾਵਰ ਵਾਲੇ ਇਮੋਜ਼ੀ ਪੋਸਟ ਕੀਤਾ ਹੈ’
ਫ਼ਿਲਮ 'ਗਦਰ' 'ਚ ਸੰਨੀ ਦਿਓਲ ਨੇ ਤਾਰਾ ਸਿੰਘ ਅਤੇ ਅਮੀਸ਼ਾ ਪਟੇਲ ਨੇ ਸਕੀਨਾ ਦਾ ਕਿਰਦਾਰ ਨਿਭਾਇਆ ਹੈ। ਤਾਰਾ ਸਿੰਘ ਅਤੇ ਮਾਸੂਮ ਸੀ ਸਕੀਨਾ ਦੀ ਪ੍ਰੇਮ ਕਹਾਣੀ ਨੂੰ ਬਹੁਤ ਹੀ ਕਮਾਲ ਦੇ ਢੰਗ ਦੇ ਨਾਲ ਵੱਡੇ ਪਰਦੇ ਉੱਤੇ ਪੇਸ਼ ਕੀਤਾ ਗਿਆ।
Image Source-Google
ਨਿਰਦੇਸ਼ਕ ਅਨਿਲ ਸ਼ਰਮਾ ਨੇ ਕਈ ਫਿਲਮਾਂ ਬਣਾਈਆਂ ਹਨ ਪਰ ਉਹ 'ਗਦਰ' ਲਈ ਜਾਣੇ ਜਾਂਦੇ ਹਨ। ਬਲਾਕਬਸਟਰ ਫ਼ਿਲਮ 'ਗਦਰ' ਤੋਂ ਬਾਅਦ ਸੰਨੀ ਦਿਓਲ ਅਤੇ ਅਮਿਸ਼ਾ ਪਟੇਲ ਨੂੰ ਬਹੁਤ ਪਿਆਰ ਮਿਲਿਆ ਸੀ। ਦੱਸ ਦਈਏ ਤਾਰਾ ਤੇ ਸਕੀਨਾ ਦੀ ਜੋੜੀ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ। ਕਿਉਂਕਿ ਸੰਨੀ ਦਿਓਲ ਇਸ ਫ਼ਿਲਮ ਦਾ ਸਿਕਵਲ ਲੈ ਆ ਰਹੇ ਨੇ। ਇਸ ਫ਼ਿਲਮ ਦੀ ਸ਼ੂਟਿੰਗ ਹੋ ਚੁੱਕੀ ਹੈ।
View this post on Instagram
A post shared by Sunny Deol (@iamsunnydeol)