ਅਕਸ਼ੇ ਕੁਮਾਰ ਦੀ ਸਾਊਥ ਦੀ ਡੈਬਿਊ ਫ਼ਿਲਮ ਦਾ ਟੀਜ਼ਰ ਹੋਇਆ ਰਿਲੀਜ਼

By  Rajan Sharma September 13th 2018 10:53 AM

ਅਕਸ਼ੈ ਕੁਮਾਰ ਨੇ ਕੱਲ ਹੀ ਆਪਣੀ ਆਉਣ ਵਾਲੀ ਫ਼ਿਲਮ ਕੇਸਰੀ bollywood film ਦਾ ਪੋਸਟਰ ਸਾਂਝਾ ਕੀਤਾ ਸੀ ਤੇ ਅੱਜ ਉਹਨਾਂ ਦੁਆਰਾ ਸਾਲ ਦੀ ਬਹੁ ਚਰਚਿਤ ਫਿਲਮ '2.0' ਦਾ ਟੀਜ਼ਰ ਸਾਂਝਾ ਕਰ ਦਿੱਤਾ ਗਿਆ ਹੈ| ਸੁਪਰਸਟਾਰ ਰਜਨੀਕਾਂਤ ਤੇ ਅਕਸ਼ੈ ਕੁਮਾਰ ਦੀ ਇਸ ਫ਼ਿਲਮ ਦਾ ਬਜਟ ਤਕਰੀਬਨ 500 ਕਰੋੜ ਹੈ| ਫ਼ਿਲਮ ਵਿੱਚ ਤਾਂ ਅਕਸ਼ੈ ਕੁਮਾਰ akshay kumar ਅਤੇ ਰਜਨੀਕਾਂਤ ਦੀ ਝਲਕ ਫੈਨਜ਼ ਲਈ ਕਾਫੀ ਹੈ ਪਰ ਟੀਜ਼ਰ ਨੂੰ ਦੇਖਣ ਤੋਂ ਬਾਅਦ ਫਿਲਮ ਦੀ ਰਿਲੀਜ਼ਿੰਗ ਦਾ ਇੰਤਜ਼ਾਰ ਬੜੀ ਬੇਸਬਰੀ ਨਾਲ ਕੀਤਾ ਜਾਂ ਰਿਹਾ ਹੈ। ਦੱਸ ਦੇਈਏ ਕਿ '2.0' ਦਾ ਟੀਜ਼ਰ ਬੇਹੱਦ ਸ਼ਾਨਦਾਰ ਹੈ ਅਤੇ ਸਭ ਦੁਆਰਾ ਬਹੁਤ ਪਸੰਦ ਕੀਤਾ ਜਾਂ ਰਿਹਾ ਹੈ| ਇਸ ਫ਼ਿਲਮ ਵਿੱਚ ਗਜ਼ਬ ਦੇ ਵੀ ਐਫ. ਐਕਸ. ਦਾ ਇਸਤੇਮਾਲ ਕੀਤਾ ਗਿਆ ਹੈ ਇਹ ਰਜਨੀਕਾਂਤ ਦੀ ਫਿਲਮ 'ਰੋਬੋਟ' ਦਾ ਅਗਲਾ ਭਾਗ ਹੈ| ਦੱਸ ਦੇਈਏ ਕੀ ਰਜਨੀਕਾਂਤ  ਨੇ ਰੋਬੋਟ ਵਿੱਚ ਡਬਲ ਰੋਲ ਕੀਤਾ ਸੀ ਅਤੇ '2.0' 'ਚ ਵੀ ਰਜਨੀਕਾਂਤ ਦਾ ਡਬਲ ਰੋਲ ਹੀ ਹੈ। ਰਜਨੀਕਾਂਤ ਇਸ ਭਾਗ ਵਿੱਚ ਵੀ ਇੱਕ 'ਚਿੱਟੀ' ਨਾਂ ਦੇ ਰੋਬੋਟ ਨੂੰ ਲੈ ਕੇ ਆਉਣਗੇ ਅਤੇ ਸ਼ੈਤਾਨ ਕੋਲੋਂ ਇਸ ਦੁਨੀਆ ਨੂੰ ਬਚਾਉਣਗੇ| ਫਿਲਮ 'ਚ ਅਕਸ਼ੇ ਕੁਮਾਰ ਵਿਲੇਨ ਦਾ ਰੋਲ ਅਦਾ ਕਰਦੇ ਹੋਏ 'ਡਾਕਟਰ ਰਿਚਰਡ' ਦਾ ਕਿਰਦਾਰ ਨਿਭਾ ਰਹੇ ਹਨ|

https://www.youtube.com/watch?v=2wvq8hdGdAw

'2.0' ਫਿਲਮ ਦੇ ਰਾਹੀਂ ਅਕਸ਼ੈ ਪਹਿਲੀ ਵਾਰ ਰਜਨੀਕਾਂਤ ਨਾਲ ਕੰਮ ਕਰਨ ਜਾਂ ਰਹੇ ਹਨ ਅਤੇ ਸਾਊਥ ਇੰਡਸਟਰੀ 'ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਟੀਜ਼ਰ ਦੀ ਸ਼ੁਰੂਆਤ 'ਚ ਦੁਨੀਆ ਤੋਂ ਮੋਬਾਈਲ ਫੋਨ ਦੇ ਅਚਾਨਕ ਖੋਹਣ ਨਾਲ ਕੀਤੀ ਗਈ ਹੈ, ਜਿਸ ਦਾ ਇਸ਼ਾਰਾ ਆਉਣ ਵਾਲੇ ਵੱਡੇ ਖਤਰੇ ਵੱਲ ਹੈ। 29 ਨਵੰਬਰ ਨੂੰ ਰਿਲੀਜ਼ ਹੋ ਰਹੀ '2.0' ਪਹਿਲਾਂ ਆਪਣੇ ਬਜਟ ਨੂੰ ਲੈ ਕੇ ਸੁਰਖੀਆਂ 'ਚ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਭਾਰਤੀ ਸਿਨੇਮਾ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫਿਲਮ ਹੋਵੇਗੀ।

https://www.instagram.com/p/BnifjjbAPPK/?taken-by=akshaykumar

Related Post