ਪਿਛਲੇ 18 ਸਾਲਾਂ ਤੋਂ ਇਸ ਦੁਰਲਭ ਬੀਮਾਰੀ ਦੇ ਨਾਲ ਜੂਝ ਰਹੇ ਹਨ ਫ਼ਿਲਮ ਮੇਕਰ ਵਿਕਰਮ ਭੱਟ, ਇੱਕ ਇੰਟਰਵਿਊ ਦੌਰਾਨ ਕੀਤਾ ਖੁਲਾਸਾ

By  Shaminder November 28th 2022 05:55 PM

ਫ਼ਿਲਮਾਂ ਦੀ ਚਮਕ ਭਰੀ ਦੁਨੀਆ, ਲਾਈਟ, ਐਕਸ਼ਨ, ਕੈਮਰਾ ਇਹ ਸਭ ਚੀਜ਼ਾਂ ਸਾਨੂੰ ਸੁਣਨ ‘ਚ ਬੜੀਆਂ ਹੀ ਵਧੀਆ ਲੱਗਦੀਆਂ ਹਨ । ਪਰ ਇਨ੍ਹਾਂ ਫ਼ਿਲਮੀ ਹਸਤੀਆਂ ਦੀ ਜ਼ਿੰਦਗੀ ਵੇਖਣ ‘ਚ ਜਿੰਨੀ ਚੰਗੀ ਲੱਗਦੀ ਹੈ, ਇਹ ਓਨੀ ਹੀ ਉਲਝਨਾਂ ਭਰੀ ਹੁੰਦੀ ਹੈ ।ਅੱਜ ਅਸੀਂ ਤੁਹਾਨੂੰ ਵਿਕਰਮ ਭੱਟ (Vikram Bhatt) ਦੇ ਬਾਰੇ ਦੱਸਣ ਜਾ ਰਹੇ ਹਾਂ । ਜੋ ਪਿਛਲੇ ਲੰਮੇ ਸਮੇਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ।

Vikram bhatt, Image source : Google

ਹੋਰ ਪੜ੍ਹੋ : ਨੀਰੂ ਬਾਜਵਾ ਨੇ ਪਤੀ ਦੇ ਨਾਲ ਸਾਂਝਾ ਕੀਤਾ ਰੋਮਾਂਟਿਕ ਵੀਡੀਓ

ਪਰ ਉਹ ਪਿਛਲੇ ਕਈ ਸਾਲਾਂ ਤੋਂ ਇੱਕ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੇ ਹਨ । ਉਨ੍ਹਾਂ ਨੇ ਹਾਲ ਹੀ ‘ਚ ਆਪਣੀ ਇਸ ਬੀਮਾਰੀ ਬਾਰੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਹੈ ।ਵਿਕਰਮ ਭੱਟ ਨੂੰ 18 ਸਾਲ ਪਹਿਲਾਂ ਫਾਈਬਰੋਮਾਈਆਲਜੀਆ ਦਾ ਪਤਾ ਲੱਗਿਆ ਸੀ। ਇਸ ਬਿਮਾਰੀ ਦੇ ਕਾਰਨ ਮਾਸਪੇਸ਼ੀਆਂ ਵਿੱਚ ਬਹੁਤ ਦਰਦ ਹੁੰਦਾ ਹੈ।

Vikram bhatt, Image source : Google

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨਵੇਂ ਰੈਸਟੋਰੈਂਟ ਦੀ ਓਪਨਿੰਗ ਮੌਕੇ ਬੇਹੱਦ ਛੋਟੇ ਕੱਪੜਿਆਂ ‘ਚ ਆਈ ਨਜ਼ਰ, ਲੋਕਾਂ ਨੇ ਕੀਤੇ ਇਸ ਗੰਦੇ ਕਮੈਂਟਸ

ਇਸ ਕਾਰਨ ਮਰੀਜ਼ ਨੂੰ ਥਕਾਵਟ, ਨੀਂਦ, ਯਾਦਦਾਸ਼ਤ ਅਤੇ ਮੂਡ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫ਼ਿਲਮ ਮੇਕਰ ਦਾ ਕਹਿਣਾ ਹੈ ਕਿ “ਮੈਂ ਪਿਛਲੇ 18 ਸਾਲਾਂ ਤੋਂ ਪ੍ਰੇਸ਼ਾਨ ਹਾਂ। ਸਮੰਥਾ ਦੇ ਕੇਸ ਵਿੱਚ, ਮਾਇਓਸਾਈਟਿਸ ਮਾਸਪੇਸ਼ੀ ਦੀ ਕਮਜ਼ੋਰੀ ਦਾ ਕਾਰਨ ਬਣਦਾ ਹੈ, ਅਤੇ ਮੇਰੇ ਕੇਸ ਵਿੱਚ,ਫਾਈਬਰੋਮਾਈਆਲਗੀਆ ਮਾਸਪੇਸ਼ੀ ਦੇ ਗੰਭੀਰ ਦਰਦ ਦਾ ਕਾਰਨ ਬਣਦਾ ਹੈ।

Vikram Bhatt ' Image Source : Google

ਤੁਸੀਂ ਦਰਦ ਦੀ ਪ੍ਰਕਿਰਿਆ ਵੱਖਰੇ ਢੰਗ ਨਾਲ ਮਹਿਸੂਸ ਕਰਦੇ ਹੋ ।ਵਿਕਰਮ ਭੱਟ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਰਾਜ਼, ਰਾਜ਼ ਰੀਬੂਟ, 1920, ਹੈਕਡ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

 

View this post on Instagram

 

A post shared by Vikram Bhatt (@vikrampbhatt)

Related Post