10 ਈਅਰ ਚੈਲੇਂਜ ਵਿੱਚ ਬੁਰੀ ਤਰ੍ਹਾਂ ਘਿਰੀ ਪ੍ਰਿਯੰਕਾ ਚੋਪੜਾ, ਇਸ ਵਜ੍ਹਾ ਕਰਕੇ ਹੋ ਰਹੀ ਹੈ ਟ੍ਰੋਲ
Rupinder Kaler
January 17th 2019 06:10 PM --
Updated:
January 17th 2019 06:13 PM
ਸੋਸ਼ਲ ਮੀਡੀਆ 'ਤੇ ਏਨੀਂ ਦਿਨੀਂ “#10yearchallenge” ਜ਼ਬਰਦਸਤ ਤਰੀਕੇ ਨਾਲ ਟ੍ਰੈਂਡ ਕਰ ਰਿਹਾ ਹੈ। ਇਸ 'ਚ ਬਾਲੀਵੁੱਡ ਦੇ ਵੱਡੇ ਸਿਤਾਰਿਆ ਸਮੇਤ ਆਮ ਲੋਕ ਵੀ ਆਪਣੀ ਅੱਜ ਤੋਂ 10 ਸਾਲ ਪੁਰਾਣੀ ਤੇ ਹੁਣ ਦੀ ਤਸਵੀਰ ਦਾ ਕੋਲਾਜ਼ ਬਣਾ ਕੇ ਸ਼ੇਅਰ ਕਰ ਰਹੇ ਹਨ। ਇਸ ਚੈਲੇਂਜ ਦਾ ਮਕਸਦ ਸਿਰਫ ਆਪਣੇ ਜੀਵਨ ਵਿੱਚ ਆਈ ਤਬਦੀਲੀ ਦਿਖਾਉਣਾ ਹੈ। ਬਾਲੀਵੁੱਡ ਤੋਂ ਇਲਾਵਾ ਇਸ ਚੈਲੇਂਜ 'ਚ ਹਾਲੀਵੁੱਡ ਦੇ ਸਟਾਰਸ ਵੀ ਸ਼ਾਮਲ ਹਨ।