ਪੱਗ ਕਿਸੇ ਵੀ ਸਰਦਾਰ ਦਾ ਗਹਿਣਾ ਹੁੰਦੀ ਹੈ । ਇਹ ਗੁਰੁ ਸਾਹਿਬ ਵੱਲੋਂ ਬਖਸ਼ਿਆ ਅਜਿਹਾ ਗਹਿਣਾ ਹੈ ਜੋ ਸਿੱਖੀ ਦੀ ਪਹਿਚਾਣ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਰਦਾਰ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਦਸਤਾਰ ਬੰਨਣ ਦਾ ਮਾਣ ਹਾਸਲ ਹੈ । ਜੀ ਹਾਂ ਇਸ ਸ਼ਖਸ ਦਾ ਨਾਂਅ ਹੈ ਬਾਬਾ ਅਵਤਾਰ ਸਿੰਘ,ਬਜ਼ਾਰ 'ਚ ਭਲਵਾਨੀ ਗੇੜਾ ਮਾਰਨ ਜਾਂਦੇ ਨੇ ਤਾਂ ਹਰ ਕੋਈ ਮੁੜ ਮੁੜ ਕੇ ਉਨ੍ਹਾਂ ਵੱਲ ਵੇਖਦਾ ਹੈ ।
ਹੋਰ ਵੇਖੋ :ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-4 ‘ਚ ਵੇਖੋ ਇਸ ਵਾਰ ਕੋਟਕਪੁਰਾ ਦੀ ਪਲਵਿਕਾ ਦੀਆਂ ਬਣਾਈਆਂ ਡਿਸ਼
avtar singh ji
ਉਨ੍ਹਾਂ ਦੀ ਪੱਗ ਨੂੰ ਸਿਉਣ ਲਈ ਛੇ ਤੋਂ ਸੱਤ ਘੰਟੇ ਲੱਗ ਜਾਂਦੇ ਨੇ ਅਤੇ ਉਨ੍ਹਾਂ ਦੀ ਪੱਗ ਦੀ ਲੰਬਾਈ ਛੇ ਸੌ ਪੰਤਾਲੀ ਮੀਟਰ ਹੈ । ਇਸ ਦਾ ਵਜ਼ਨ ਪਚਾਸੀ ਕਿਲੋ ਦੇ ਕਰੀਬ ਹੈ । ਪਰ ਬਾਬਾ ਅਵਤਾਰ ਸਿੰਘ ਨੂੰ ਇਸ ਦਾ ਬੋਝ ਜ਼ਰਾ ਜਿੰਨਾ ਵੀ ਮਹਿਸੂਸ ਨਹੀਂ ਹੁੰਦਾ ।
ਹੋਰ ਵੇਖੋ :ਦੇਖੋ ਗੀਤਾ ਜ਼ੈਲਦਾਰ ਨਾਲ ਮਿਊਜ਼ਿਕ ਤੇ ਮਸਤੀ ਦਾ ਤੜਕਾ, ਸਿਰਫ ਪੀਟੀਸੀ ਸ਼ੋਅਕੇਸ ‘ਚ
https://www.youtube.com/watch?v=MLoz_bD-okc
ਉਨ੍ਹਾਂ ਦਾ ਕਹਿਣਾ ਹੈ ਕਿ ਪੱਗ ਸਿੱਖੀ ਦੀ ਸ਼ਾਨ ਹੈ ਅਤੇ ਜਦੋਂ ਮੈ ਬਜ਼ਾਰ ਜਾਂਦਾ ਹੈ ਤਾਂ ਲੋਕ ਮੇਰੀਆਂ ਤਸਵੀਰਾਂ ਖਿੱਚਦੇ ਨੇ । ਸਾਰੇ ਪੁੱਛਦੇ ਨੇ ਕਿ ਬਾਬਾ ਏਨੀ ਵੱਡੀ ਪੱਗ ਕਿਉਂ ਬੰਨੀ ਹੈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਧਰਮ ਦਾ ਪ੍ਰਚਾਰ ਕਰਨ ਲਈ ਇਹ ਇੱਕ ਵਧੀਆ ਜ਼ਰੀਆ ਸਾਬਿਤ ਹੁੰਦੀ ਹੈ ।
ਹੋਰ ਵੇਖੋ :ਇਸ ਗੀਤਕਾਰ ਨੇ ਲਿਖਿਆ ਸੀ ਦਿਲਜੀਤ ਦਾ ਹਿੱਟ ਗੀਤ ‘ਲੱਕ 28 ਕੁੜੀ ਦਾ’
avtar-singh-mauni
ਪੱਗ ਸਿੱਖਾਂ ਦੀ ਪਹਿਚਾਣ ਹੈ ਅਤੇ ਸਿੱਖ ਪੱਗ ਨੂੰ ਅਪਣੀ ਸ਼ਾਨ ਮੰਨਦੇ ਹਨ | ਸਿੱਖਾਂ ਵਲੋਂ ਬੰਨੀ ਜਾਂਦੀ ਪੱਗ ਦੀਆਂ ਸਾਰੀ ਦੁਨੀਆਂ ਵਿਚ ਧੂਮਾਂ ਹਨ ਅਤੇ ਹਰ ਦੇਸ਼-ਵਿਦੇਸ਼ ਵਿਚ ਪੱਗ ਨੂੰ ਬਹੁਤ ਮਾਨ ਅਤੇ ਸਤਿਕਾਰ ਮਿਲਦਾ ਹੈ | ਦਸਤਾਰਧਾਰੀ ਵਿਅਕਤੀ ਦੀ ਹਰ ਕੋਈ ਇੱਜ਼ਤ ਕਰਦਾ ਹੈ | ਹਰ ਇਕ ਵਿਅਕਤੀ ਦਾ ਪੱਗ ਬੰਨਣ ਦਾ ਅਪਣਾ ਤਰੀਕਾ ਹੁੰਦਾ ਹੈ ਅਤੇ ਖਾਸ ਮੌਕਿਆਂ 'ਤੇ ਖਾਸ ਤਰੀਕੇ ਦੀ ਪੱਗ ਬੰਨ੍ਹੀ ਜਾਂਦੀ ਹੈ |