ਸਿੱਧੂ ਮੂਸੇਵਾਲਾ ਦੇ ਦਿਹਾਂਤ ਕਾਰਨ ਐਮੀ ਵਿਰਕ ਨੇ ਮੁਲਤਵੀ ਕੀਤੀ ਫ਼ਿਲਮ ‘ਸ਼ੇਰ ਬੱਗਾ’ ਦੀ ਰਿਲੀਜ ਡੇਟ

Reported by: PTC Punjabi Desk | Edited by: Shaminder  |  June 07th 2022 01:28 PM |  Updated: June 07th 2022 01:28 PM

ਸਿੱਧੂ ਮੂਸੇਵਾਲਾ ਦੇ ਦਿਹਾਂਤ ਕਾਰਨ ਐਮੀ ਵਿਰਕ ਨੇ ਮੁਲਤਵੀ ਕੀਤੀ ਫ਼ਿਲਮ ‘ਸ਼ੇਰ ਬੱਗਾ’ ਦੀ ਰਿਲੀਜ ਡੇਟ

ਸਿੱਧੂ ਮੂਸੇਵਾਲਾ (Sidhu Moose Wala ) ਦੀ ਮੌਤ ਤੋਂ ਬਾਅਦ ਕਈ ਗਾਇਕਾਂ ਦੇ ਵੱਲੋਂ ਸ਼ੋਅ ਮੁਲਤਵੀ ਕਰ ਦਿੱਤੇ ਗਏ । ਉੱਥੇ ਹੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਫ਼ਿਲਮ ‘ਸ਼ੇਰ ਬੱਗਾ’ ਨੂੰ ਮੁਲਤਵੀ ਕਰ ਦਿੱਤਾ ਹੈ । ਇਹ ਫ਼ਿਲਮ 10  ਜੂਨ ਨੂੰ ਰਿਲੀਜ ਕਰਨੀ ਸੀ । ਅਦਾਕਾਰ ਨੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਇਸ ਸਬੰਧੀ ਗੱਲਬਾਤ ਸਾਂਝੀ ਕੀਤੀ ਹੈ ।ਫ਼ਿਲਮ ‘ਚ ਐਮੀ ਵਿਰਕ ਦੇ ਨਾਲ ਸੋਨਮ ਬਾਜਵਾ ਨਜਰ ਆਉਣਗੇ।

Sidhu Moose Wala death: Rakhi Sawant gets emotional; asks his killers, 'Kya mila aap logo ko?' Image Source: Twitter

ਹੋਰ ਪੜ੍ਹੋ : ਜੌਰਡਨ ਸੰਧੂ ਸਿੱਧੂ ਮੂਸੇਵਾਲਾ ਦੇ ਪਿੰਡ ਪਹੁੰਚੇ, ਸਿੱਧੂ ਮੂਸੇਵਾਲਾ ਦੀ ਮਾਂ ਨੂੰ ਮਿਲ ਕੇ ਹੋਏ ਭਾਵੁਕ

ਐਮੀ ਵਿਰਕ ਨੇ ਇੱਕ ਨੋਟ ਸਾਂਝਾ ਕਰਦੇ ਹੋਏ ਲਿਖਿਆ ਕਿ ‘ਸ਼ੇਰਬਾਗਾ ਟੀਮ ਦੇ ਤੌਰ 'ਤੇ ਅਸੀਂ 10 ਜੂਨ ਨੂੰ ਤੁਹਾਡੇ ਨੇੜੇ ਦੇ ਸਿਨੇਮਾਘਰਾਂ 'ਚ ਸਿਨੇਮਾ ਦਾ ਜਸ਼ਨ ਮਨਾਉਣ ਲਈ ਤੁਹਾਨੂੰ ਮਿਲਣ ਜਾ ਰਹੇ ਸੀ, ਪਰ ਬਹੁਤ ਦੁੱਖ ਅਤੇ ਇਸ ਔਖੇ ਸਮੇਂ ਕਾਰਨ ਅਸੀਂ ਇਸ ਕਲਾ ਨੂੰ ਮਨਾਉਣ ਦੀ ਸਥਿਤੀ 'ਚ ਨਹੀਂ ਹਾਂ।

Ammy virk and sidhu Moose wala image From instagram

ਹੋਰ ਪੜ੍ਹੋ : Saunkan Saunkne Success Party: ਐਮੀ ਵਿਰਕ ਦੀ ਦਿੱਤੀ ਪਾਰਟੀ ‘ਚ ਸ਼ਾਮਿਲ ਹੋਏ ਕਈ ਨਾਮੀ ਕਲਾਕਾਰ

ਜਿਸ ਕਾਰਨ ਅਸੀਂ ਸ਼ੇਰ ਬੱਗਾ ਦੀ ਰਿਲੀਜ਼ ਨੂੰ ਟਾਲ ਰਹੇ ਹਾਂ’। ਇਸ ਸਬੰਧੀ ਗੱਲਬਾਤ ਸਾਂਝੀ ਕਰਨ ਦੇ ਨਾਲ-ਨਾਲ ਗਾਇਕ ਨੇ ਸਿੱਧੂ ਮੂਸੇਵਾਲਾ ਦੇ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ । ਜਿਸ ਨੂੰ ਟੁੱਟੇ ਹੋਏ ਦਿਲ ਦੇ ਨਾਲ ਗਾਇਕ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਐਮੀ ਵਿਰਕ ਦੀ ਫ਼ਿਲਮ ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਦੇ ਨਾਲ ਰਿਲੀਜ ਹੋਈ ਸੀ ।

Sidhu Moosewala and Amrit Maan-min image From instagram

ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ । ਪਰ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਗਾਇਕ ਅਤੇ ਅਦਾਕਾਰ ਫ਼ਿਲਮਾਂ, ਗੀਤਾਂ ਸ਼ੋਅ ਅਤੇ ਲਾਈਵ ਕੰਸਰਟ ਨੂੰ ਮੁਲਤਵੀ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network