ਐਮੀ ਵਿਰਕ ਦੀ ਫਿਲਮ 'ਸੁਫਨਾ' ਹੋਵੇਗੀ ਉਹਨਾਂ ਲੋਕਾਂ ਦੇ ਪਿਆਰ ਦੀ ਕਹਾਣੀ ਜਿੰਨ੍ਹਾਂ ਬਾਰੇ ਕੋਈ ਨਹੀਂ ਸੋਚਦਾ, ਸਾਹਮਣੇ ਆਇਆ ਪੋਸਟਰ
ਐਮੀ ਵਿਰਕ ਦੀ ਫਿਲਮ 'ਸੁਫਨਾ' ਹੋਵੇਗੀ ਉਹਨਾਂ ਲੋਕਾਂ ਦੇ ਪਿਆਰ ਦੀ ਕਹਾਣੀ ਜਿੰਨ੍ਹਾਂ ਬਾਰੇ ਕੋਈ ਨਹੀਂ ਸੋਚਦਾ: ਗਾਇਕੀ ਤੋਂ ਲੈ ਕੇ ਅਦਾਕਾਰੀ 'ਚ ਵੱਡੀਆਂ ਮੱਲਾਂ ਮਾਰਨ ਵਾਲੇ ਐਮੀ ਵਿਰਕ ਜਿੰਨ੍ਹਾਂ ਦੀ ਹਰ ਇੱਕ ਫਿਲਮ ਅਤੇ ਗਾਣੇ ਨੂੰ ਦਰਸ਼ਕਾਂ ਨੇ ਪਲਕਾਂ 'ਤੇ ਬਿਠਾਇਆ ਹੈ। ਐਮੀ ਵਿਰਕ ਹੋਰਾਂ ਨੇ ਡਾਇਰੈਕਟਰ ਅਤੇ ਕਹਾਣੀਕਾਰ ਜਗਦੀਪ ਸਿੱਧੂ ਨਾਲ ਕਈ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਇੱਕ ਹੋਰ ਫਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ ਫਿਲਮ ਦਾ ਨਾਮ ਹੈ 'ਸੁਫ਼ਨਾ' ਜਿਸ ਨੂੰ ਲਿਖਿਆ ਅਤੇ ਨਿਰਦੇਸ਼ਨ ਜਗਦੀਪ ਸਿੱਧੂ ਕਰ ਰਹੇ ਹਨ। ਇੰਝ ਜਾਪ ਰਿਹਾ ਹੈ ਕਿ ਫਿਲਮ ਦੀ ਕਹਾਣੀ ਲਵ ਸਟੋਰੀ ਹੋਣ ਵਾਲੀ ਹੈ। ਫਿਲਮ ਦੇ ਪੋਸਟਰ 'ਤੇ ਬਾਬਾ ਬੁੱਲ੍ਹੇ ਸ਼ਾਹ ਦੀਆਂ ਬੜੀਆਂ ਹੀ ਪਿਆਰੀਆਂ ਸੱਚੀ ਮੁਹੱਬਤ ਨੂੰ ਦਰਸਾਉਂਦੀਆਂ ਸੱਤਰਾਂ ਲਿਖੀਆਂ ਹਨ।
ਐਮੀ ਵਿਰਕ ਨੇ ਵੀ ਲਿਖਿਆ ਹੈ ਕਿ ਇਹ ਕਹਾਣੀ ਉਹਨਾਂ ਪਿਆਰ ਕਰਨ ਵਾਲਿਆਂ ਦੀ ਕਹਾਣੀ ਹੋਵੇਗੀ ਜਿੰਨ੍ਹਾਂ ਬਾਰੇ ਕੋਈ ਨਹੀਂ ਸੋਚਦਾ। ਦੱਸ ਦਈਏ ਫਿਲਮ 'ਚ ਫੀਮੇਲ ਲੀਡ ਰੋਲ ਖੂਬਸੂਰਤ ਅਤੇ ਟੈਲੇਂਟਡ ਅਦਾਕਾਰਾ ਤਾਨੀਆ ਨਿਭਾ ਰਹੀ ਹੈ। ਸੁਫਨਾ ਫਿਲਮ 2020 'ਚ 14 ਫਰਵਰੀ ਯਾਨੀ ਅਗਲੇ ਸਾਲ ਵੈਲੇਨਟਾਈਨ ਡੇਅ ਵਾਲੇ ਦਿਨ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗੀ।
ਜਗਦੀਪ ਸਿੱਧੂ ਨਾਲ ਐਮੀ ਵਿਰਕ ਦੀ ਸੱਤਵੀਂ ਫਿਲਮ ਹੈ ਅਤੇ ਡਾਇਰੈਕਟਰ ਦੇ ਤੌਰ 'ਤੇ ਐਮੀ ਵਿਰਕ ਨਾਲ ਦੂਸਰੀ। ਇਸ ਤੋਂ ਪਹਿਲਾਂ ਜਗਦੀਪ ਸਿੱਧੂ ਸੁਪਰਹਿੱਟ ਫਿਲਮ ਕਿਸਮਤ ਦੀ ਕਹਾਣੀ ਅਤੇ ਨਿਰਦੇਸ਼ਨ ਕਰ ਚੁੱਕੇ ਹਨ। ਐਮੀ ਵਿਰਕ ਨੇ ਜਗਦੀਪ ਸਿੱਧੂ ਨਾਲ ਕੀਤੀਆਂ ਫ਼ਿਲਮਾਂ ਦੀ ਤਸਵੀਰ ਸਾਂਝੀ ਕਰ ਇਸ ਸ਼ਾਨਦਾਰ ਸਫ਼ਰ ਬਾਰੇ ਚਾਨਣ ਪਾਇਆ ਸੀ।
ਹੋਰ ਵੇਖੋ : ਪ੍ਰਾਹੁਣੇ ਫਿਰ ਪਾਉਣਗੇ ਭੜਥੂ, ਕੁਲਵਿੰਦਰ ਬਿੱਲਾ ਦੀ ਅਗਲੀ ਫਿਲਮ ਦਾ ਐਲਾਨ, ਜਾਣੋ ਫਿਲਮ ਬਾਰੇ
ਐਮੀ ਵਿਰਕ ਦੀ ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਉਹਨਾਂ ਦੀ ਫਿਲਮ 'ਨਿੱਕਾ ਜ਼ੈਲਦਾਰ 3' ਦਾ ਸ਼ੂਟ ਚੱਲ ਰਿਹਾ ਹੈ। ਜਿਸ ਨੂੰ ਸਿਮਰਜੀਤ ਸਿੰਘ ਡਾਇਰੈਕਟ ਕਰ ਰਹੇ ਹਨ। ਇਸ ਫਿਲਮ ਦੀ ਕਹਾਣੀ ਵੀ ਜਗਦੀਪ ਸਿੱਧੂ ਦੀ ਕਲਮ 'ਚੋਂ ਹੀ ਨਿੱਕਲੀ ਹੈ।