ਐਮੀ ਵਿਰਕ ਤੇ ਤਾਨਿਆ ਦੀਆਂ ਇਹ ਖ਼ੂਬਸੂਰਤ ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ
ਪੰਜਾਬੀ ਮਿਊਜ਼ਿਕ ਜਗਤ ਦੇ ਕਮਾਲ ਦੇ ਗਾਇਕ ਤੇ ਐਕਟਰ ਐਮੀ ਵਿਰਕ Ammy Virk ਜੋ ਕਿ ਏਨੀਂ ਦਿਨੀਂ ਬਾਲੀਵੁੱਡ ਫ਼ਿਲਮ 83 ਕਰਕੇ ਖੂਬ ਸੁਰਖੀਆਂ ਬਟੋਰ ਰਹੇ ਨੇ। ਹਾਲ ਹੀ ‘ਚ ਉਨ੍ਹਾਂ ਨੇ ਇੱਕ ਹੋਰ ਨਵੀਂ ਥਾਰ ਲਈ ਹੈ। ਐਮੀ ਵਿਰਕ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਹੁਤ ਹੀ ਖ਼ੂਬਸੂਰਤ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ। ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
ਐਮੀ ਵਿਰਕ ਨੇ ਅਦਾਕਾਰਾ ਤਾਨਿਆ ਦੇ ਨਾਲ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਜਿਸ ‘ਚ ਤੁਸੀਂ ਦੇਖ ਸਕਦੇ ਹੋ ਐਮੀ ਵਿਰਕ ਨੇ ਬਲਿਊ ਰੰਗ ਦੀ ਜੀਨ ਤੇ ਪੱਗ ਬੰਨੀ ਹੋਈ ਤੇ ਨਾਲ ਹੀ ਵ੍ਹਾਇਟ ਰੰਗ ਦੇ ਵਿੰਟਰਵੇਅਰ ਵਾਲੀ ਜੈਕਟ ਪਾਈ ਹੋਈ ਹੈ। ਉੱਧਰ ਗੱਲ ਕਰੀਏ ਤਾਨਿਆ ਦੀ ਤਾਂ ਉਹ ਫਰੋਜ਼ੀ-ਗਾਜਰੀ ਰੰਗ ਦੇ ਗਰਾਰਾ ਸੂਟ ‘ਚ ਕਹਿਰ ਢਾਹ ਰਹੀ ਹੈ। ਦੱਸ ਦਈਏ ਦੋਵੇਂ ਇਕੱਠੇ ਪੰਜਾਬੀ ਗੀਤ ‘ਚ ਨਜ਼ਰ ਆਉਣ ਵਾਲੇ ਨੇ। ਜਿਸ ਦੀ ਜਾਣਕਾਰੀ ਐਮੀ ਨੇ ਕੈਪਸ਼ਨ ‘ਚ ਦਿੱਤੀ ਹੈ।
ਦੱਸ ਦਈਏ ਐਮੀ ਵਿਰਕ ਤੇ ਤਾਨਿਆ ਪੰਜਾਬੀ ਫ਼ਿਲਮੀ ਜਗਤ ਦੇ ਕਮਾਲ ਦੇ ਕਲਾਕਾਰ ਨੇ। ਦੋਵਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਦੋਵੇਂ ਇਕੱਠੇ ਕਿਸਮਤ, ਕਿਸਮਤ-2 ਤੇ ਸੁਫ਼ਨਾ ਫ਼ਿਲਮ ਚ ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆ ਚੁੱਕੇ ਹਨ। ਸੁਫ਼ਨਾ ਫ਼ਿਲਮ 'ਚ ਦੋਵੇਂ ਲੀਡ ਰੋਲ ਚ ਨਜ਼ਰ ਆਏ ਸਨ। ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।